Punjabi Khabarsaar
ਤਰਨਤਾਰਨ

Big News: ਭਾਈ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਚੁੱਕਣਗੇ ਐਮ.ਪੀ ਵਜੋਂ ਸਹੁੰ

ਸਰਬਜੀਤ ਸਿੰਘ ਖ਼ਾਲਸਾ ਵੱਲੋਂ ਸਪੀਕਰ ਓਮ ਬਿਰਲਾ ਨਾਲ ਹੋਇਆ ਖ਼ੁਲਾਸਾ
ਨਵੀਂ ਦਿੱਲੀ , 3 ਜੁਲਾਈ: ਲੰਘੀ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਥਕ ਹਲਕੇ ਖਡੂਰ ਸਾਹਿਬ ਤੋਂ ਕਰੀਬ ਦੋ ਲੱਖ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਐਮ.ਪੀ ਵਜੋਂ ਸਹੁੰ ਚੁੱਕ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਪਾਰਲੀਮੈਂਟ ਵਿਚ ਸਪੀਕਰ ਦੇ ਦਫ਼ਤਰ ਵਿਚ ਹੋਵੇਗਾ। ਇਸਦਾ ਖ਼ੁਲਾਸਾ ਬੁੱਧਵਾਰ ਨੂੰ ਸਪੀਕਰ ਓਮ ਬਿਰਲਾ ਦੇ ਨਾਲ ਮੁਲਾਕਾਤ ਤੋਂ ਬਾਅਦ ਫ਼ਰੀਦਕੋਟ ਤੋਂ ਅਜਾਦ ਐਮ.ਪੀ ਚੁਣੇ ਗਏ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਕੀਤਾ ਗਿਆ। ਭਾਈ ਖ਼ਾਲਸਾ ਦੀ ਅਗਵਾਈ ’ਚ ਇੱਕ ਵਫ਼ਦ ਦੇ ਵੱਲੋਂ ਅੱਜ ਸ਼੍ਰੀ ਬਿਰਲਾ ਦੇ ਘਰ 20 ਅਕਬਰ ਰੋਡ ਦਿੱਲੀ ਦੇ ਵਿਚ ਮੁਲਾਕਾਤ ਕੀਤੀ ਗਈ ਸੀ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਦਾ ਮੁੱਦਾ ਰੱਖਿਆ ਗਿਆ।

 

ਹਾਥਰਸ ਘਟਨਾ ਤੋਂ ਬਾਅਦ ਪੁਲਿਸ ‘ਕਾਂਸਟੇਬਲ’ ਤੋਂ ਬਾਬਾ ਬਣਿਆ ਹਰੀ ਭੋਲਾ ਹੋਇਆ ‘ਫ਼ੁਰਰ’

ਭਾਈ ਖ਼ਾਲਸਾ ਦੇ ਸਾਥੀ ਗੁਰਸੇਵਕ ਸਿੰੰਘ ਜਵਾਹਰਕੇ ਨੇ ਇਸ ਵੈਬਸਾਈਟ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ‘‘ ਸਪੀਕਰ ਸਾਹਿਬ ਵੱਲੋਂ 5 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ’’ ਹਾਲਾਂਕਿ ਇਸ ਦੌਰਾਨ ਇਹ ਪਤਾ ਨਹੀਂ ਚੱਲ ਸਕਿਆ ਕਿ ਸਹੁੰ ਚੁੱਕ ਸਮਾਗਮ ਦੌਰਾਨ ਉਸਦੇ ਮਾਪਿਆਂ, ਹੋਰਨਾਂ ਚਾਹੁਣ ਵਾਲਿਆਂ ਨੂੰ ਨਾਲ ਜਾਣ ਦੀ ਇਜ਼ਾਜਤ ਹੋਵੇਗੀ ਜਾਂ ਨਹੀਂ। ਗੌਰਤਲਬ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਤੋਂ ਆਪਣੇ ਸਾਥੀਆਂ ਨਾਲ ਐਨਐਸਏ ਤਹਿਤ ਆਸਾਮ ਦੀ ਡਿਬਰੁੂਗੜ੍ਹ ਜੇਲ੍ਹ ’ਚ ਬੰਦ ਹਨ, ਜਿੱਥੇ ਕਿ ਹੁਣ ਇੱਕ ਸਾਲ ਲਈ ਉਨ੍ਹਾਂ ਉਪਰ ਐਨਐਸਏ ਵਧਾ ਦਿੱਤਾ ਗਿਆ ਹੈ।

ਹੁਣ ਹਰਿਆਣਾ ਦੇ ਸਰਪੰਚਾਂ ਨੂੰ ਅਧਿਕਾਰੀਆਂ ਦੀ ਤਰਜ਼ ’ਤੇ ਮਿਲੇਗਾ ਟੀਏ/ਡੀਏ, ਡਹੇਗੀ ਡੀਸੀ ਦੇ ਨਾਲ ਕੁਰਸੀ

ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ਦੇ ਸੁਪਰਡੈਂਟ ਨੂੰ ਇੱਕ ਪੱਤਰ ਲਿਖ ਕੇ ਸਹੁੰ ਚੁਕਵਾਉਣ ਲਈ ਪ੍ਰਬੰਧ ਕਰਨ ਲਈ ਲਿਖਿਆ ਸੀ ਤੇ ਜੇਲ੍ਹ ਸੁਪਰਡੈਂਟ ਦਾ ਪੱਤਰ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਗ੍ਰਹਿ ਸਕੱਤਰ ਤੋਂ ਹੁੰਦਾ ਹੋਇਆ ਲੋਕ ਸਭਾ ਦੇ ਸਪੀਰਕ ਓਮ ਬਿਰਲਾ ਤੱਕ ਪੁੱਜ ਗਿਆ ਹੈ। ਉਧਰ ਪਤਾ ਚੱਲਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਤਰਾਂ ਹੀ ਕਸਮੀਰ ਤੋਂ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਹਰਾ ਕੇ ਅਜਾਦ ਜਿੱਤਣਵਾਲੇ ਇੰਜੀਨੀਅਰ ਰਸ਼ੀਦ ਨੂੰ ਵੀ 5 ਜੁਲਾਈ ਨੂੰ ਸਹੁੰ ਚੁਕਾਈ ਜਾ ਰਹੀ ਹੈ। ਉਹ ਵੀ ਦਹਿਸ਼ਤਗਰਦਾਂ ਨੂੰ ਫ਼ੰਡ ਮੁਹੱਈਆ ਕਰਵਾਉਣ ਦੇ ਦੋਸ਼ਾਂ ਹੇਠ 2019 ਤੋਂ ਤਿਹਾੜ ਜੇਲ੍ਹ ਵਿਚ ਬੰਦ ਹਨ।

 

Related posts

ਪੰਜਾਬ ਪੁਲਿਸ ਨੇ ਤਰਨਤਾਰਨ ਆਰਪੀਜੀ ਹਮਲੇ ਦਾ ਮਾਮਲਾ ਸੁਲਝਾਇਆ

punjabusernewssite

ਲਾਲਜੀਤ ਸਿੰਘ ਭੁੱਲਰ ਨੇ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਵਾਲੇ ਚਾਰ ਬਹੁਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ

punjabusernewssite

ਸ਼ਹੀਦ ਜਵਾਨ ਗੁਰਸੇਵਕ ਸਿੰਘ ਦਾ ਪੂਰੇ ਫੌਜੀ ਸਨਮਾਨ ਨਾਲ ਸਸਕਾਰ

punjabusernewssite