ਬਠਿੰਡਾ, 3 ਜੁਲਾਈ: ਸਥਾਨਕ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਘਰਾਂ ਦੇ ਅੱਗੇ ਕਥਿਤ ਨਜ਼ਾਇਜ਼ ਕਬਜਿਆਂ ਦਾ ਮਾਮਲਾ ਹੁਣ ‘ਪੁੱਡਾ’ ਲਈ ਜੀਅ ਦਾ ਜੰਜਾਲ ਬਣਦਾ ਨਜ਼ਰ ਆ ਰਿਹਾ। ਇੱਕ ਪਾਸੇ ਹਾਈਕੋਰਟ ਦਾ ਡਰ ਤੇ ਦੂਜੇ ਪਾਸੇ ਪ੍ਰਭਾਵਸ਼ਾਲੀ ਪ੍ਰਵਾਰਾਂ ਦਾ ਪ੍ਰਭਾਵ, ਪੁੱਡਾ ਅਧਿਕਾਰੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਅ ਹੈ। ਹੁਣ ਮੁੜ ਇਸ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਦੀ ਤਰੀਕ ਨੇੜੇ ਆਉਂਦਿਆਂ ਹੀ ਪੁੱਡਾ ਵੱਲੋਂ ਬੁਧਵਾਰ ਨੂੰ ਮੁੜ ਪੁਲਿਸ ਤੇ ਪ੍ਰਸ਼ਾਸਨ ਦੀ ਇਮਦਾਦ ਨਾਲ ਘਰਾਂ ਦੇ ਅੱਗੇ ਨਜ਼ਾਇਜ਼ ਕਬਜ਼ੇ ਕਰਕੇ ਬਣਾਏ ਪਾਰਕਾਂ ਤੇ ਬਗੀਚੀਆਂ ਉਪਰ ਪੀਲਾ ਪੰਜਾਂ ਚਲਾਇਆ ਗਿਆ। ਜਿਕਰਯੋਗ ਹੈ ਕਿ 8 ਜੁਲਾਈ ਨੂੰ ਇਸ ਮਾਮਲੇ ਵਿਚ ਸਟੇਟਸ ਰੀਪੋਰਟ ਪੇਸ਼ ਕਰਨੀ ਹੈ। ਇਸਤੋਂ ਪਹਿਲਾਂ ਵੀ ਇਹੀ ਰੁਝਾਨ ਰਿਹਾ ਹੈ ਕਿ ਹਾਈਕੋਰਟ ਦੀ ਪੇਸ਼ੀ ਨੇੜੇ ਆਉਂਦੇ ਹੀ ਪੁੱਡਾ, ਜਿਸਨੂੰ ਹੁਣ ਬੀ.ਡੀ.ਏ ਕਿਹਾ ਜਾਣ ਲੱਗਿਆ ਹੈ, ਸਰਗਰਮ ਹੁੰਦਾ ਰਿਹਾ ਹੈ।
CISF ਮੁਲਾਜਮ ਕੁਲਵਿੰਦਰ ਕੌਰ ਦਾ ਬੈਗਲੁਰੂ ਹੋਇਆ ਤਬਾਦਲਾ, ਨਹੀਂ ਹੋਈ ਬਹਾਲੀ
ਬੁੱਧਵਾਰ ਨੂੰ ਬੀਡੀਏ ਦੀ ਟੀਮ ਨੇ ਮਾਡਲ ਟਾਊਨ ਫੇਜ਼ 1 ਵਿੱਚ ਸਥਿਤ ਘਰਾਂ ਦੇ ਅੱਗੇ ਕੀਤੇ ਕਬਜ਼ੇ ਹਟਾਏ ਗਏ। ਹਾਲਾਂਕਿ ਇਸ ਦੌਰਾਨ ਬੀਡੀਏ ਦੀ ਕਾਰਵਾਈ ਤੋਂ ਬਾਅਦ ਕੁੱਝ ਲੋਕ ਖੁਦ ਹੀ ਆਪਣੇ ਘਰਾਂ ਦੇ ਬਾਹਰ ਕੀਤੇ ਕਬਜ਼ਿਆਂ ਨੂੰ ਹਟਾਉਂਦੇ ਦਿਖ਼ਾਈ ਦਿੱਤੇ। ਜਦੋਂਕਿ ਬੀਡੀਏ ਨੇ ਵੀ 8 ਜੁਲਾਈ ਨੂੰ ਕਬਜ਼ੇ ਹਟਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਜਵਾਬ ਦੇਣਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਬੀਡੀਏ ਵੱਲੋਂ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਣੀ ਸੀ। ਪਰ ਦਿਨ ਭਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਦੇਰ ਸ਼ਾਮ ਤੱਕ ਕਬਜ਼ੇ ਹਟਾਉਣ ਲਈ ਕੋਈ ਕਾਰਵਾਈ ਨਹੀਂ ਹੋ ਸਕੀ । ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਚਲਾਈਆਂ ਮੁਹਿੰਮਾਂ ਦੌਰਾਨ ਮਾਡਲ ਟਾਊਨ ਫੇਜ਼ 2 ਅਤੇ 3 ਵਿਚ ਨਜਾਇਜ਼ ਕਬਜਿਆਂ ਨੂੰ ਢਾਹਿਆ ਗਿਆ।
ਡਾਕਟਰ ਤੋਂ 2 ਕਰੋੜ ਰੁਪਏ ਫਿਰੋਤੀ ਮੰਗਣ ਵਾਲੇ ਤਿੰਨ ਬਦਮਾਸ਼ ਬਠਿੰਡਾ ਪੁਲਿਸ ਵੱਲੋਂ ਕਾਬੂ
ਹਾਲਾਂਕਿ ਮਾਡਲ ਟਾਊਨ ਫੇਜ਼ 4-5 ਵਿੱਚ ਲੋਕਾਂ ਦੇ ਵਿਰੋਧ ਕਾਰਨ ਸਿਰਫ਼ ਕੁੱਝ ਚੁਣਿੰਦਾ ਥਾਵਾਂ ’ਤੇ ਹੀ ਇਹ ਕਾਰਵਾਈ ਹੋਈ। ੲਸ ਮਾਮਲੇ ਵਿਚ ਬੀਡੀਏ ਨੂੰ ਦਿੱਤੀਆਂ ਦਰਜ਼ਨਾਂ ਸਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਹਾਈਕੋਰਟ ਦਾ ਰੁੱਖ ਕਰਨ ਵਾਲੇ ਸ਼ਹਿਰੀਆਂ ਨੇ ਦੋਸ਼ ਲਗਾਇਆ ਸੀ ਕਿ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਫੇਜ਼ 1 ਤੋਂ 5 ਤੋਂ ਇਲਾਵਾ ਪੁਰਾਣੀ ਜੇਲ੍ਹ ਦੀ ਜਗ੍ਹਾ ’ਤੇ ਕੱਟ ਕੇ ਨਰਵਾਣਾ ਅਸਟੇਟ ਆਦਿ ਵਿੱਚ ਸੜਕਾਂ ਦੇ ਨਾਲ ਬਣੇ ਫੁੱਟਪਾਥਾਂ ’ਤੇ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ। ਇੱਥੇ ਪਾਰਕਿੰਗ ਜਾਂ ਪਾਰਕ ਬਣਾਉਣ ਲਈ ਲੋਹੇ ਦੀਆਂ ਗਰਿੱਲਾਂ ਲਗਾਉਣ ਦੇ ਨਾਲ-ਨਾਲ ਚਾਰਦੀਵਾਰੀ ਵੀ ਬਣਾਈ ਹੈ। ਜਿਸ ਕਾਰਨ ਸੜਕਾਂ ਤੰਗ ਹੋ ਗਈਆਂ ਹਨ ਅਤੇ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ।
Share the post "ਹਾਈਕੋਰਟ ’ਚ ਪੇਸ਼ੀ ਤੋਂ ਪਹਿਲਾਂ ਮੁੜ ਸਰਗਰਮ ਹੋਇਆ ਪੁੱਡਾ, ਮਾਡਲ ਟਾਊਨ ’ਚ ਨਜਾਇਜ਼ ਕਬਜਿਆਂ ’ਤੇ ਚਲਾਇਆ ਪੀਲਾ ਪੰਜਾ"