ਨਵੀਂ ਦਿੱਲੀ, 5 ਜੁਲਾਈ: ਐਨਐਸਏ ਦੇ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਸਹੁੰ ਚੁਕਾਉਣ ਦੀ ਰਸਮ ਪੂਰੀ ਕਾਰਵਾਈ ਕਰਨ ਲਈ ਡਿਬਰੂਗੜ੍ਹ ਪੁੱਜੀ ਪੰਜਾਬ ਪੁਲਿਸ ਦੀ ਟੀਮ ਅੱਜ ਸੁਵੱਖਤੇ ਹੀ ਵਿਸ਼ੇਸ ਸੁਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ’ਚੋਂ ਲੈ ਕੇ ਦਿੱਲੀ ਲਈ ਰਵਾਨਾ ਹੋ ਗਈ ਹੈ। ਪਤਾ ਲੱਗਿਆ ਹੈ ਕਿ ਖਡੂਰ ਸਾਹਿਬ ਤੋਂ ਅਜਾਦ ਉਮੀਦਵਾਰ ਵਜੋਂ ਰਿਕਾਰਡਤੋੜ ਵੋਟਾਂ ਦੇ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਵਿਸ਼ੇਸ ਜਹਾਜ਼ ਦੇ ਰਾਹੀਂ ਦਿੱਲੀ ਲਿਆਂਦਾ ਜਾ ਰਿਹਾ, ਜਿੱਥੇ ਉਹ ਪਾਰਲੀਮੈਂਟ ’ਚ ਸਪੀਕਰ ਦੇ ਦਫ਼ਤਰ ਵਿਚ ਸਹੁੰ ਚੁੱਕਣਗੇ।
ਮੁੰਬਈ ’ਚ ਵਿਸਵ ਚੈਪੀਅਨਜ਼ ਦੇ ਸਵਾਗਤ ਲਈ ਲੋਕਾਂ ਦਾ ਆਇਆ ਹੜ੍ਹ, ਮੋਦੀ ਨੇ ਵੀ ਪਿੱਠ ਥਾਪੜੀ
ਸਖ਼ਤ ਸਰਤਾਂ ਦੇ ਤਹਿਤ ਚਾਰ ਦਿਨਾਂ ਦੀ ਮਿਲੀ ਪੈਰੋਲ ਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਦਿੱਲੀ ਤੋਂ ਇਲਾਵਾ ਕਿਤੇ ਹੋਰ ਨਹੀਂ ਜਾ ਸਕਣਗੇ। ਹਾਲਾਂਕਿ ਇਸ ਦੌਰਾਨ ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰਵਾਰਕ ਮੈਂਬਰ ਉਨ੍ਹਾਂ ਨਾਲ ਇੱਕ ਘੰਟੇ ਲਈ ਮੁਲਾਕਾਤ ਕਰ ਸਕਣਗੇ ਪ੍ਰੰਤੂ ਇਸ ਮੁਲਾਕਾਤ ਦੌਰਾਨ ਨਾਂ ਤਾਂ ਕੋਈ ਫ਼ੋਟੋ ਅਤੇ ਨਾ ਹੀ ਕੋਈ ਵੀਡੀਓ ਬਣਾਈ ਜਾ ਸਕਦੀ ਹੈ। ਇਸੇ ਤਰ੍ਹਾਂ ਖੁਦ ਅੰਮ੍ਰਿਤਪਾਲ ਸਿੰਘ ਵੀ ਆਪਣੀ ਦਿੱਲੀ ਫ਼ੇਰੀ ਦੌਰਾਨ ਮੀਡੀਆ ਨਾਲ ਗੱਲ ਨਹੀਂ ਕਰ ਸਕਣਗੇ। ਪ੍ਰਵਾਰ ਦਿੱਲੀ ਦੇ ਵਿਚ ਪੁੱਜ ਚੁੱਕਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿੱਬਰੂਗੜ੍ਹ ਜੇਲ੍ਹ ਤੋਂ ਲਿਆਉਣ ਅਤੇ ਵਾਪਸ ਲਿਜਾਣ ਤੱਕ ਸੁਰੱਖਿਆ ਪ੍ਰਬੰਧਾਂ ਦਾ ਸਾਰਾ ਜਿੰਮਾ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰਪਾਲ ਸਿੰਘ ਦੇ ਕੋਲ ਹੈ।
Share the post "ਐਮ.ਪੀ ਵਜੋਂ ਅੱਜ ਸਹੁੰ ਚੁੱਕਣਗੇ ਭਾਈ ਅੰਮ੍ਰਿਤਪਾਲ ਸਿੰਘ,ਪੁਲਿਸ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਹੋਈ ਰਵਾਨਾ"