ਫਿਲਮੀ ਅੰਦਾਜ਼ ਦੇ ਵਿੱਚ ਨੇਵੀ ਵੱਲੋਂ ਆਪਰੇਸ਼ਨ: ਹਜ਼ਾਰਾਂ ਕਿਲੋ ਨਸ਼ੀਲਾ ਪਦਾਰਥ ਜ਼ਬਤ

0
77

ਮੈਕਸੀਕੋ, 29 ਅਗਸਤ: ਦੁਨੀਆਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਹਮੇਸ਼ਾ ਚਰਚਾ ਦੇ ਵਿੱਚ ਰਹਿਣ ਵਾਲੇ ਦੇਸ਼ ਮੈਕਸੀਕੋ ਦੇ ਵਿੱਚ ਕੱਲ ਉਥੋਂ ਦੀ ਨੇਵੀ ਵੱਲੋਂ ਫਿਲਮੀ ਅੰਦਾਜ਼ ਦੇ ਵਿੱਚ ਕਾਰਵਾਈ ਕਰਦਿਆਂ ਹਜ਼ਾਰਾਂ ਕਿਲੋ ਦੀ ਤਾਦਾਦ ਦੇ ਵਿੱਚ ਤਸਕਰੀ ਕਰਕੇ ਲਿਆਂਦੀ ਜਾ ਰਹੀ ਨਸ਼ੇ ਦੀ ਇਹ ਵੱਡੀ ਖੇਪ ਪਕੜੀ ਗਈ ਹੈ। ਇਹ ਖੇਪ ਦੋ ਕਿਸ਼ਤੀਆਂ ਦੇ ਰਾਹੀਂ ਪ੍ਰਸ਼ਾਂਤ ਮਹਾਸ਼ਾਗਰ ਦੇ ਵਿੱਚ ਮੈਕਸੀਕੋ ਤੱਟ ਉੱਪਰ ਫੜੀ ਗਈ ਹੈ।

13 ਸਤੰਬਰ ਨੂੰ ਆਰ.ਐਮ.ਪੀ.ਆਈ. ਅਤੇ ਲਿਬ੍ਰੇਸ਼ਨ ਕਰਨਗੀਆਂ ਸ਼ਹਿਰ ’ਚ ਵਿਸ਼ਾਲ ਰੋਸ ਮੁਜ਼ਾਹਰਾ

ਹਾਲਾਕਿ ਨਸ਼ਾ ਤਸਕਰਾਂ ਦੇ ਵੱਲੋਂ ਫੌਜੀ ਕਾਰਵਾਈ ਤੋਂ ਬਚਣ ਦੇ ਲਈ ਕਾਫੀ ਜਦੋ ਜਹਿਦ ਕੀਤੀ ਗਈ ਅਤੇ ਕਿਸ਼ਤੀਆਂ ਨੂੰ ਭਜਾਇਆ ਵੀ ਗਿਆ ਪਰੰਤੂ ਨੇਵੀ ਦੇ ਜਵਾਨਾਂ ਵੱਲੋਂ ਆਖਰ ਦੋਨਾਂ ਕਿਸਤੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਇਸ ਦੇ ਵਿੱਚ ਸਵਾਰ 15 ਤਸਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਦੋਨਾਂ ਕਿਸ਼ਤੀਆਂ ਦੇ ਵਿੱਚੋਂ 7200 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ, ਜਿਸਦੇ ਬਾਰੇ ਕਿਹਾ ਜਾ ਰਿਹਾ ਇਹ ਕੋਕੀਨ ਹੈ।

LEAVE A REPLY

Please enter your comment!
Please enter your name here