Punjabi Khabarsaar
ਹਰਿਆਣਾ

ਮੀਂਹ ਦੇ ਵਿੱਚ ਮਕਾਨ ਦਾ ਛੱਜਾ ਡਿੱਗਣ ਕਾਰਨ ਤਿੰਨ ਮਾਸੂਮ ਬੱਚਿਆਂ ਦੀ ਹੋਈ ਮੌ+ਤ

ਫਰੀਦਾਬਾਦ, 6 ਜੁਲਾਈ: ਬੀਤੀ ਸ਼ਾਮ ਜ਼ਿਲੇ ਦੇ ਪਿੰਡ ਸੀਕਰੀ ਦੇ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿੱਚ ਤਿੰਨ ਮਸੂਮ ਬੱਚਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਮੀਂਹ ਦੇ ਕਾਰਨ ਇੱਕ ਪੁਰਾਣੇ ਮਕਾਨ ਦਾ ਛੱਜਾ ਡਿੱਗਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇਹ ਬਦਕਿਸਮਤ ਬੱਚੇ ਖੇਡ ਰਹੇ ਸਨ। ਇਸ ਘਟਨਾ ਵਿੱਚ ਦੋ ਬੱਚੇ ਜਖਮੀ ਵੀ ਹੋ ਗਏ।
ਛੱਜਾ ਡਿੱਗਣ ਕਾਰਨ ਮਾਰੇ ਗਏ ਬੱਚਿਆਂ ਦੀ ਪਹਿਚਾਣ ਆਕਾਸ਼ 12 ਸਾਲ, ਮੁਸਕਾਨ 10 ਸਾਲ ਅਤੇ ਅਵੀ ਅੱਠ ਸਾਲ ਦੇ ਤੌਰ ‘ਤੇ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਕਾਨ ਦੇ ਵਿੱਚ 10 ਕਮਰੇ ਬਣੇ ਹੋਏ ਹਨ ਜਿੱਥੇ ਬਿਹਾਰ ਨਾਲ ਸਬੰਧ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਰਹਿ ਰਹੇ ਹਨ । ਇਹ ਮਕਾਨ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਹੈ ਜਿਸਦੀ ਹਾਲਤ ਕਾਫੀ ਖਸਤਾ ਸੀ।
ਫਿਲਹਾਲ ਇਸ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਮਕਾਨ ਮਾਲਕ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਇਸ ਮਕਾਨ ਵਿੱਚ ਰਹਿ ਰਹੇ ਹੋਰ ਪਰਿਵਾਰਾਂ ਤੋਂ ਵੀ ਮਕਾਨ ਖਾਲੀ ਕਰਾ ਲਿਆ ਗਿਆ ਹੈ ਤਾਂ ਕਿ ਬਾਰਸ਼ਾਂ ਦੇ ਇਸ ਮੌਸਮ ਵਿੱਚ ਕੋਈ ਹੋਰ ਅਣਹੋਣੀ ਘਟਨਾ ਨਾ ਵਾਪਰ ਜਾਵੇ।

Related posts

ਹਰਿਆਣਾ ’ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਭਖਿਆ, ਪੰਜਾਬ ਦੇ ਆਗੂਆਂ ਨੇ ਮੰਗੀ ਸਖ਼ਤ ਕਾਰਵਾਈ

punjabusernewssite

ਇੰਡੀਆ ਏਗਰੀਬਿਜਨੈਸ ਬੇਸਟ ਸਟੇਟ ਅਵਾਰਡ ਮਿਲਣ ‘ਤੇ ਮੁੱਖ ਮੰਤਰੀ ਨੇ ਪ੍ਰਗਟਾਇਆ ਕੇਂਦਰ ਸਰਕਾਰ ਦਾ ਧੰਨਵਾਦ

punjabusernewssite

ਹਰਿਆਣਾ ਦੇ ਬੱਸ ਸਟੈਂਡ ਹੁਣ ਬੱਸ ਪੋਰਟ ਵਜੋ ਜਾਣੇ ਜਾਣਗੇ – ਮਨੋਹਰ ਲਾਲ

punjabusernewssite