ਲੁਧਿਆਣਾ, 7 ਜੁਲਾਈ: ਦੋ ਦਿਨ ਪਹਿਲਾਂ ਦਿਨ-ਦਿਹਾੜੇ ਸਿਵ ਸੈਨਾ ਆਗੂ ਸੰਜੀਵ ਗੋਰਾ ਥਾਪਰ ਉਪਰ ਨਿਹੰਗ ਸਿੰਘਾਂ ਵੱਲੋਂ ਕਾਤਲਾਨਾਂ ਹਮਲਾ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਅੱਜ ਇਸ ਘਟਨਾ ਵਿਚ ਜਖਮੀ ਹੋਏ ਆਗੂ ਦਾ ਹਾਲਚਾਲ ਪੁੱਛਣ ਦੇ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੁਧਿਆਣਾ ਪੁੱਜੇ। ਉਨ੍ਹਾਂ ਵੱਲੋਂ ਇਸ ਮੌਕੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਅਤੇ ਨਾਲ ਹੀ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਗਈ। ਬੇਸ਼ੱਕ ਸਿੱਧੇ ਤੌਰ ‘ਤੇ ਉਨ੍ਹਾਂ ਸਰਕਾਰ ਦਾ ਨਾਂ ਨਹੀਂ ਲਿਆ ਰਿਹਾ ਪ੍ਰੰਤੂ ਇਸ਼ਾਰਿਆਂ ਇਸ਼ਾਰਿਆਂ ਵਿਚ ਸਵਾਲ ਚੁੱਕੇ।
ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ’ਚ ਸੜਕ ਹਾਦਸੇ ਵਿਚ ਹੋਈ ਮੌ+ਤ
ਬੀਤੇ ਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖ਼ੜ ਵੱਲੋਂ ਡੀਐਮਸੀ ਹਸਪਤਾਲ ਵਿਚ ਦਾਖ਼ਲ ਇਸ ਆਗੂ ਦਾ ਹਾਲਚਾਲ ਪੁਛਦਿਆਂ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਸਨ। ਹਾਲਾਂਕਿ ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਘਟਨਾ ਦੇ ਕੁੱਝ ਘਟਦਿਆਂ ਬਾਅਦ ਹੀ ਤਿੰਨ ਵਿਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਸੀ ਅਤੇ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਵੀ ਕਰ ਦਿੱਤਾ ਸੀ। ਪ੍ਰੰਤੂ ਵਿਰੋਧੀ ਧਿਰਾਂ ਵੱਲੋਂ ਇਸ ਮਾਮਲੇ ’ਤੇ ਸਿਆਸਤ ਨੂੰ ਘੇਰਣ ਦੀਆਂ ਕੋਸਿਸਾਂ ਕੀਤੀਆਂ ਜਾ ਰਹੀ ਹਨ।
Share the post "ਜਾਖ਼ੜ ਤੋਂ ਬਾਅਦ ਰਾਜਪਾਲ ਨੇ ਲੁਧਿਆਣਾ ’ਚ ਦਾਖ਼ਲ ਸਿਵ ਸੈਨਾ ਆਗੂ ਦਾ ਪੁੱਛਿਆ ਹਾਲਚਾਲ"