ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮੀਟਿੰਗ ’ਚ ਚੱਲਿਆ ਰਚਨਾਵਾਂ ਦਾ ਦੌਰ

Date:

spot_img

ਬਠਿੰਡਾ, 7 ਜੁਲਾਈ: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮਾਸਿਕ ਸਾਹਿਤਕ ਇਕੱਤਰਤਾ ਜਗਤਾਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਜ਼ਰੀਨ ਦਾ ਸੁਆਗਤ ਕੀਤਾ ਅਤੇ ਜਸਵੰਤ ਸਿੰਘ ਜਫ਼ਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਅਤੇ ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਹਾਜ਼ਰ ਲੇਖਕਾਂ ਨੇ ਆਸ ਪ੍ਰਗਟ ਕੀਤੀ ਕਿ ਦੋਵੇਂ ਲੇਖਕ ਇਹਨਾਂ ਅਦਾਰਿਆਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਦਾ ਸੰਚਾਰ ਕਰਨਗੇ।ਇਸ ਉਪਰੰਤ ਹਾਜ਼ਰ ਲੇਖਕਾਂ ਨੇ ਰਚਨਾ ਪਾਠ ਕੀਤਾ।

ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ’ਚ ਸੜਕ ਹਾਦਸੇ ਵਿਚ ਹੋਈ ਮੌ+ਤ

ਬਲਵਿੰਦਰ ਸਿੰਘ ਭੁੱਲਰ ਨੇ ਕਵਿਤਾ, ਅਮਰ ਸਿੰਘ ਸਿੱਧੂ ਨੇ ਗ਼ਜ਼ਲ, ਰਮੇਸ ਗਰਗ ਨੇ ਗੀਤ, ਰਣਬੀਰ ਰਾਣਾ ਨੇ ਗ਼ਜ਼ਲ ਅਤੇ ਰਣਜੀਤ ਗੌਰਵ ਨੇ ਗੀਤ ਪੇਸ਼ ਕੀਤਾ। ਕਮਲ ਬਠਿੰਡਾ ਨੇ ਨਿੱਕੀ ਕਹਾਣੀ ‘ਕਾਫੂਰ’, ਜਸਵਿੰਦਰ ਸੁਰਗੀਤ ਨੇ ਨਿਬੰਧ ‘ਬੇਚੈਨ ਹੋਣਾ ਸਿੱਖੋ’ ਅਤੇ ਜਸਪਾਲ ਮਾਨਖੇੜਾ ਨੇ ਨਵੀਂ ਲਿਖੀ ਜਾ ਰਹੀ ਪੁਸਤਕ ‘ਕਿਤ ਬਿਧ ਹੋਈ-ਕਾਲ਼ੀ ਘੱਗਰ ਨਾਲੀ’ ਦੀ ਆਰੰਭਿਕ ਪੜ੍ਹ ਕੇ ਸੁਣਾਈ। ਰਚਨਾਵਾਂ ਤੇ ਚਰਚਾ ਕਰਦਿਆਂ ਤਰਸੇਮ ਬਸ਼ਰ ਨੇ ਕਿਹਾ ਕਿ ਕਿਸੇ ਨਵੀਂ ਸਿਰਜਣਾ ਤੋਂ ਬਿਨਾਂ ਸਿਰਫ ਆਦਰਸ਼ਕ ਜਾਂ ਸਦਾਚਾਰਕ ਸੁਨੇਹਾ ਦਿੰਦੀ ਰਚਨਾ ਉੱਚਪਾਏ ਦੀ ਰਚਨਾ ਨਹੀਂ ਬਣ ਸਕਦੀ।

ਭਾਈ ਅੰਮ੍ਰਿਤਪਾਲ ਸਿੰਘ ਨੇ ਮਾਂ ਦੇ ਬਿਆਨਾਂ ਨਾਲ ਜਤਾਈ ਅਸਹਿਮਤੀ

ਰਚਨਾਵਾਂ ਸਬੰਧੀ ਕਾ: ਜਰਨੈਲ ਭਾਈਰੂਪਾ, ਜਸਵਿੰਦਰ ਜੱਸ, ਪ੍ਰਿ: ਅਮਰਜੀਤ ਸਿੰਘ ਸਿੱਧੂ, ਜਸਪਾਲ ਮਾਨਖੇੜਾ ਨੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਕਰ ਰਹੇ ਸ੍ਰੀ ਭੰਗੂ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਆ ਕੇ ਪਤਾ ਚੱਲਿਆ ਹੈ ਸਾਹਿਤ ਸਭਾਵਾਂ ਲੇਖਕਾਂ ਦੀ ਨਰਸਰੀ ਹੁੰਦੀਆਂ ਹਨ, ਜਿੱਥੋਂ ਸਿੱਖ ਕੇ ਲੇਖਕ ਦੀ ਲੇਖਣੀ ਵਿੱਚ ਹੋਰ ਪ੍ਰਪੱਕਤਾ ਆਉਂਦੀ ਹੈ। ਇਸ ਦੌਰਾਨ 28 ਜੁਲਾਈ ਨੂੰ ਸ੍ਰੀ ਗੋਪਾਲ ਸਿੰਘ ਦੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਉਪਰ ਵਿਚਾਰ ਚਰਚਾ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਰਣਜੀਤ ਗੌਰਵ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ।

 

spot_img
spot_img

Share post:

Popular

More like this
Related

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...