WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਫ਼ਾਜ਼ਿਲਕਾ

ਫਾਜਿਲਕਾ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨਾਲ ਮਿਲਕੇ ਚਲਾਏ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਸਵਾ ਲੱਖ ਲੀਟਰ ਲਾਹਣ ਬਰਾਮਦ

ਫ਼ਾਜਲਿਕਾ, 11 ਜੁਲਾਈ: ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਸ਼ਰਾਬ ਅਤੇ ਨਸ਼ਾ ਅਨਸਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਡੀ.ਐਸ.ਪੀ ਅਬੋਹਰ ਸ਼ਹਿਰੀ ਅਰੁਨ ਮੁੰਡਨ ਦੀ ਨਿਗਰਾਨੀ ਹੇਠ ਇੰਸਪੈਕਟਰ ਰਮਨ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਵੱਲੋਂ ਰਾਜਸਥਾਨ ਦੇ ਥਾਣਾ ਹਿੰਦੂਮਲਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਮਹੇਸ਼ ਕੁਮਾਰ ਨਾਲ ਮਿਲਕੇ ਚਲਾਏ ਗਏ ਸਾਂਝੇ ਓਪ੍ਰੇਸ਼ਨ ਦੌਰਾਨ 1 ਲੱਖ 26 ਹਜਾਰ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਰਾਜਸਥਾਨ ਅਤੇ ਪੰਜਾਬ ਦੀ ਹੱਦ ਨਾਲ ਲੱਗਦੀ 500 LNP ਗੰਗ ਕੈਨਾਲ ਅਤੇ ਇਸਦੇ ਆਸ ਪਾਸ ਦੇ ਏਰੀਆ ਵਿੱਚ ਨਜਾਇਜ ਸ਼ਰਾਬ ਕਸ਼ੀਦ ਕਰਨ ਦੀ ਸੂਚਨਾ ਮਿਲਣ

ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਸਹਿਯੋਗ ਦਿੱਤਾ

’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਖੂਈਆਂ ਸਰਵਰ ਅਤੇ ਹਿੰਦੂਮਲਕੋਟ ਵੱਲੋਂ ਨਛੱਤਰ ਸਿੰਘ ਐਕਸਾਈਜ਼ ਇੰਸਪੈਕਟਰ ਖੂਈਆਂ ਸਰਵਰ ਦੀ ਹਾਜਰੀ ਵਿੱਚ ਗੰਗ ਕੈਨਾਲ ਦੇ ਦੋਨਾਂ ਪਾਸਿਆਂ ਤੇ ਸਰਚ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਗੰਗ ਕੈਨਾਲ ਦੇ ਕੰਡਿਆਂ ਅਤੇ ਖਾਟਾਂ ਵਿੱਚੋਂ ਕਰੀਬ 30 ਲੋਹੇ ਦੇ ਡਰੰਮ ਅਤੇ ਖੇਤਾਂ ਵਿੱਚ ਕਰੀਬ 70 ਖੱਡੇ ਜਿਹਨਾਂ ਵਿੱਚ ਪਾਲੀਥੀਨ ਦੀਆਂ ਪੱਲੀਆਂ ਬਣਾ ਕੇ ਭਾਰੀ ਮਾਤਰਾ ਵਿੱਚ ਕੱਚੀ ਲਾਹਣ ਛੁਪਾ ਕੇ ਰੱਖੀ ਹੋਈ ਸੀ। ਫਾਜਿਲਕਾ ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਸ਼ਰਾਬ ਦੀ ਨਜਾਇਜ ਤਸਕਰੀ ਕਰਨ ਅਤੇ ਕਸ਼ੀਦ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰਾਜਸਥਾਨ ਪੁਲਿਸ ਅਤੇ ਫਾਜਿਲਕਾ ਪੁਲਿਸ ਵੱਲੋ ਸਾਂਝੇ ਸਰਚ ਅਪ੍ਰੇਸ਼ਨ ਚਲਾਏ ਜਾਣਗੇ।

 

Related posts

ਫਾਜਿਲਕਾ ਪੁਲਿਸ ਵੱਲੋਂ 3 ਨਸ਼ਾ ਤਸਕਰਾਂ ਦੀ ਕਰੀਬ 56 ਲੱਖ ਰੁਪਏ ਦੀ ਪ੍ਰੋਪਰਟੀ ਅਟੈਚ

punjabusernewssite

ਮੁੱਖ ਮੰਤਰੀ ਵੱਲੋਂ ਫਾਜਲਿਕਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਦੀ ਬਕਾਇਆ 32 ਕਰੋੜ ਦੀ ਮੁਆਵਜਾ ਰਾਸ਼ੀ ਤੁਰੰਤ ਜਾਰੀ ਕਰਨ ਦੇ ਹੁਕਮ

punjabusernewssite

ਮੀਟਿੰਗ ਤੋਂ ਜਵਾਬ ਦੇਣ ’ਤੇ ਨਰਾਜ਼ ਕਿਸਾਨਾਂ ਨੇ ਮੁੂੜ ਵਿਤ ਮੰਤਰੀ ਦੀ ਰਿਹਾਇਸ਼ ਘੇਰੀ

punjabusernewssite