19 ਤੋਂ 23 ਤੱਕ ਨਗਰ ਕੌਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਵਿਚ ਚਲਾਈ ਜਾਵੇਗੀ ਵਿਸ਼ੇਸ਼ ਸਫਾਈ ਮੁਹਿੰਮ

Date:

spot_img

ਸ਼ਹਿਰਾਂ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਸਾਫ-ਸਫਾਈ ਲਾਜਮੀ:ਏਡੀਸੀ (ਸ਼ਹਿਰੀ ਵਿਕਾਸ )
ਫਾਜ਼ਿਲਕਾ, ਜਲਾਲਾਬਾਦ 17 ਅਗਸਤ: ਸ਼ਹਿਰਾਂ ਦੀ ਸੁੰਦਰਤਾਂ ਨੂੰ ਬਰਕਰਾਰ ਰੱਖਣ ਅਤੇ ਕੂੜੇ ਦਾ ਯੋਗ ਪ੍ਰਬੰਧਨ ਕਰਨ ਹਿਤ ਸਮੇਂ ਸਮੇਂ ’ਤੇ ਸਫਾਈ ਅਭਿਆਨ ਚਲਾਏ ਜਾਂਦੇ ਹਨ। ਇਸੇ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋਂ 19 ਤੋਂ 23 ਅਗਸਤ 2024 ਤੱਕ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਰਾਕੇਸ਼ ਕੁਮਾਰ ਪੋਪਲੀ ਨੇ ਕਿਹਾ ਕਿ ਸਾਫ-ਸਫਾਈ ਦਾ ਹਰ ਕਿਸੇ ਨੂੰ ਮਹੱਤਵ ਸਮਝਣਾ ਚਾਹੀਦਾ ਹੈ।ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੇ ਕਿਹਾ ਕਿ 19 ਤੋਂ 23 ਅਗਸਤ ਤੱਕ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਦੇ ਸਟਾਫ ਵੱਲੋਂ ਗਾਰਬੇਜ ਵਲਨੇਰੇਬਲ ਪੁਆਇੰਟਾਂ ਨੂੰ ਪੱਕੇ ਤੌਰ ’ਤੇ ਹਟਾਉਣ ਦੇ ਨਾਲ-ਨਾਲ ਕੂੜੇ ਪ੍ਰਬੰਧਨ ਤਹਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾ

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਨੂੰ ਸਾਫ-ਸਫਾਈ ਦੀ ਮਹੱਤਤਾ ਸਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19 ਤੋਂ 20 ਅਗਸਤ ਤੱਕ ਸ਼ਹਿਰ ਵਿੱਚ ਬਣੇ ਗਾਰਬੇਜ ਵਲਨੇਰੇਬਲ ਪੁਆਇੰਟਾਂ ਵਿੱਚ ਕੁੜਾ ਚੁੱਕਣ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗਾਰਬੇਜ ਵਲਨੇਰੇਬਲ ਪੁਆਇੰਟਾਂ ਨੂੰ ਸਾਫ ਕਰਨ ਉਪਰੰਤ ਸਬੰਧਤ ਥਾਂ ’ਤੇ ਕੂੜਾ ਨਾ ਸੁਟਣ ਸਬੰਧੀ ਚੇਤਾਵਨੀ ਬੋਰਡ ਵੀ ਲਗਾਏ ਜਾਣਗੇ ਜਿਸ ਵਿਚ ਸਥਾਨਕ ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇਗਾ। 21 ਤੋਂ 22 ਅਗਸਤ ਦੀ ਸਾਫ-ਸਫਾਈ ਦੀ ਗਤੀਵਿਧੀ ਦੌਰਾਨ ਸੁੱਕਾ ਕਚਰਾ, ਖਾਸ ਤੌਰ ’ਤੇ ਪਲਾਸਟਿਕ ਦੀਆਂ ਬੋਤਲਾਂ, ਡੱਬਿਆ, ਲਿਫਾਫੇ ਆਦਿ ਨੂੰ ਸੜਕਾਂ, ਗਲੀਆਂ, ਗਰੀਨ ਬੈਲਟ, ਜਨਤਕ ਖੇਤਰਾਂ ਆਦਿ ਤੋਂ ਇਕੱਠਾ ਕੀਤਾ ਜਾਵੇਗਾ ਅਤੇ ਐੱਮ.ਆਰ.ਐੱਫ. ਕੇਂਦਰਾ ਤੱਕ ਪਹੁੰਚਾਇਆ ਜਾਵੇਗਾ ਅਤੇ ਪਲਾਸਟਿਕ ਨੂੰ ਗੱਠਾਂ ਬਣਾ ਕੇ ਰੀਸਾਈਕਲ ਕੀਤਾ ਜਾਵੇਗਾ।

ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਹੋਰ ਅਹਿਮ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

23 ਅਗਸਤ ਨੂੰ ਸਬਜ਼ੀਆਂ ਅਤੇ ਫਲਾਂ ਦੇ ਛਿੱਲਕਿਆ ਤੋਂ ਤਿਆਰ ਕੀਤੀ ਜਾ ਰਹੀ ਜੈਵਿਕ ਖਾਦ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦਫਤਰਾਂ ਵਿਖ਼ੇ ਉਪਲਬੱਧ ਰਹੇਗੀ, ਚਾਹਵਾਨ ਕਿਸਾਨ, ਨਰਸਰੀਆ ਵਾਲੇ ਜਾ ਆਮ ਲੋਕ ਕੋਈ ਵੀ ਇਨ੍ਹਾਂ ਤੋਂ ਪ੍ਰਾਪਤ ਕਰ ਸਕਦੇ ਹਨ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ ਅਤੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਸਮੂਹ ਸਟਾਫ ਦਾ ਸਹਿਯੋਗ ਦਿੱਤਾ ਜਾਵੇ।

 

spot_img
spot_img

Share post:

Popular

More like this
Related

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...