ਬੀਤੇ ਕੱਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਸੀ ਨਿਯੁਕਤੀ ਪੱਤਰ ਤੇ ਇੱਕ ਕਰੋੜ ਦਾ ਚੈੱਕ
ਬਠਿੰਡਾ, 11 ਜੁਲਾਈ: ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਬਤੌਰ ਕਾਂਸਟੇਬਲ ਬਠਿੰਡਾ ਪੁਲਿਸ ਵਿਚ ਨੌਕਰੀ ਜੁਆਇੰਨ ਕਰ ਲਈ ਹੈ। ਬੀਤੇ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੇ ਵਾਅਦੇ ਪ੍ਰਵਾਰ ਨੂੰ ਇੱਕ ਕਰੋੜ ਦਾ ਚੈੱਕ ਅਤੇ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਸੀ।
ਔਰਤ ਦੀਆਂ ਵਾਲੀਆਂ ਖੋਹ ਕੇ ਭੱਜਣ ਵਾਲੇ ਮੋਟਰਸਾਈਕਲ ਸਵਾਰ ਪਿਊ-ਪੁੱਤ ਦੀ ਜੋੜੀ ਪੁਲਿਸ ਵੱਲੋਂ ਕਾਬੂ
ਅੱਜ ਇਹ ਨਿਯੁਕਤੀ ਪੱਤਰ ਲੈ ਕੇ ਸ਼ਹੀਦ ਕਿਸਾਨ ਦੀ ਭੈਣ ਤੇ ਪਿਤਾ ਸਥਾਨਕ ਪੁਲਿਸ ਦਫ਼ਤਰ ਪੁੱਜੇ, ਜਿੱਥੇ ਪੁਲਿਸ ਲਾਈਨ ਵਿਚ ਉਨ੍ਹਾਂ ਨੂੰ ਜੁਆਇੰਨਿਗ ਕਰਵਾਈ ਗਈ। ਇਸ ਦੌਰਾਨ ਪੁਲਿਸ ਲਾਈਨ ਦੇ ਮੁੱਖ ਮੁਨਸ਼ੀ ਲਖਵਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਵੱਲੋਂ ਸ਼ਹੀਦ ਦੀ ਭੈਣ ਦੇ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਉਸਨੂੰ ਬਠਿੰਡਾ ਪੁਲਿਸ ਦਾ ਨੰਬਰ ਅਲਾਟ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ ਤੇ ਉਸਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ‘‘ ਸ਼ੁਭਕਰਨ ਦੇ ਜਾਣ ਨਾਲ ਪ੍ਰਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।’’
ਰਾਜਸਥਾਨ ਦੇ ਵਿਤ ਮੰਤਰੀ ਵੱਲੋਂ ਬਜ਼ਟ ’ਚ ਮੰਦਰਾਂ ਦੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਐਲਾਨ ਸਲਾਘਾਯੋਗ: ਸੁਖਪਾਲ ਸਰਾਂ
ਜਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਫ਼ਰਵਰੀ ਮਹੀਨੇ ਦੇ ਵਿਚ ਮੁੜ ਦਿੱਲੀ ਕੂਚ ਦਾ ਸੱਦਾ ਦਿੱਤਾ ਸੀ। ਇਸ ਸੱਦੇ ਤਹਿਤ ਹਜ਼ਾਰਾਂ ਦੀ ਤਾਦਾਦ ਵਿਚ ਕਿਸਾਨ ਸੰਭੂ ਅਤੇ ਖਨੌਰੀ ਬਾਰਡਰ ’ਤੇ ਪੁੱਜੇ ਸਨ। ਇਸ ਦੌਰਾਨ ਅੱਗੇ ਵਧਣ ਲਈ ਸੰਘਰਸ਼ ਕਰਦੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਹੋ ਗਈ ਸੀ। ਜਿਸਤੋਂ ਬਾਅਦ ਪੰਜਾਬ ਸਰਕਾਰ ਨੇ ਉਸਨੂੰ ਸ਼ਹੀਦ ਐਲਾਨਦਿਆਂ ਇੱਕ ਕਰੋੜ ਦੀ ਵਿਤੀ ਮਦਦ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ।
Share the post "ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਭੈਣ ਨੇ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਵਿਚ ਸ਼ੁਰੂ ਕੀਤੀ ਨੌਕਰੀ"