ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ਵਿਚ ਕਰਵਾਇਆ ‘ਕਾਵਿ-ਸ਼ਾਰ’ ਸਮਾਗਮ

Date:

spot_img

ਬਠਿੰਡਾ, 13 ਜੁਲਾਈ : ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਥਾਨਕ ਐੱਸ. ਐੱਸ. ਡੀ ਗਰਲਜ਼ ਕਾਲਜ ਵਿਖੇ ਸੰਸਥਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਵੀ ਦਰਬਾਰ ’ਕਾਵਿ ਸ਼ਾਰ’ ਕਰਵਾਇਆ ਗਿਆ। ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਇਸ ਕਵੀ ਸੰਮੇਲਨ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਥਾਪਤ ਤੇ ਉੱਭਰ ਰਹੇ ਕਵੀਆਂ ਨੇ ਭਾਗ ਲਿਆ। ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਪ੍ਰੋ. ਤਰਸੇਮ ਨਰੂਲਾ ਸਾਹਿਤਕਾਰ ਅਤੇ ਜਸਪਾਲ ਮਾਨਖੇੜਾ ਕਾਰਜਕਾਰੀ ਮੈਂਬਰ ਦਿੱਲੀ ਸਾਹਿਤ ਅਕਾਦਮੀ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।

ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ

ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਸੁਰਿੰਦਰਪ੍ਰੀਤ ਘਣੀਆ, ਡਾ ਨੀਤੂ ਅਰੋੜਾ, ਨਿਰੰਜਨ ਪ੍ਰੇਮੀ, ਅਮਰਜੀਤ ਹਰੜ, ਕੁਲਦੀਪ ਸਿੰਘ ਬੰਗੀ, ਅਮਰਜੀਤ ਜੀਤ,ਲੀਲਾ ਸਿੰਘ ਰਾਏ, ਗੁਰਸੇਵਕ ਬੀੜ, ਗੁਰਮਾਨ ਖੋਖਰ, ਗੁਰਸੇਵਕ ਚੁੱਘੇ ਖੁਰਦ, ਅੰਮ੍ਰਿਤਪਾਲ ਬਠਿੰਡਾ, ਰਣਜੀਤ ਗੌਰਵ,ਮੇਘ ਰਾਜ ਫੌਜੀ, ਦਮਜੀਤ ਦਰਸ਼ਨ, ਭੋਲਾ ਸਿੰਘ ਸ਼ਮੀਰੀਆ, ਪੋਰਿੰਦਰ ਸਿੰਗਲਾ, ਅਮਨਦੀਪ ਦਾਤੇਵਾਸੀਆ, ਦਵੀ ਸਿੱਧੂ, ਅੰਮ੍ਰਿਤ ਕਲੇਰ, ਗੁਰਵਿੰਦਰ ਸਿੱਧੂ, ਮਲਕੀਤ ਮੀਤ, ਹਰਿੰਦਰ ਕੌਰ ਸ਼ੇਖੂਪੁਰਾ, ਮੀਤ ਬਠਿੰਡਾ, ਡਾ. ਨਵਦੀਪ, ਹਰਪ੍ਰੀਤ ਗਾਂਧੀ, ਇਕਬਾਲ ਸਿੱਧੂ, ਨਵਦੀਪ ਰਾਏ, ਦਿਨੇਸ਼ ਨੰਦੀ, ਰਮੇਸ਼ ਗਰਗ ਅਮਰ ਸਿੰਘ ਸਿੱਧੂ ਅਤੇ ਅਨੁਰਾਗ ਸਿੰਘ ਵਰਗੇ ਨਾਮਵਰ ਸ਼ਾਇਰ ਸ਼ਾਮਿਲ ਹੋਏ।

ਹਿਮਾਚਲ ਦੀ ਵਿਧਾਨ ਸਭਾ ’ਚ ਪਹੁੰਚਿਆਂ ਹਰਦੀਪ ਸਿੰਘ ਬਾਵਾ, ਕਾਂਗਰਸ ਦੀ ਟਿਕਟ ’ਤੇ ਪ੍ਰਾਪਤ ਕੀਤੀ ਜਿੱਤ

ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਅਤੇ ਕਵੀਆਂ ਦਾ ਸੁਆਗਤ ਕਰਦਿਆਂ ਸਭ ਤੋਂ ਪਹਿਲਾਂ ਸਦੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਯਾਦ ਕੀਤਾ। ਪ੍ਰੋ ਸੰਦੀਪ ਮੋਹਲਾਂ ਅਤੇ ਮਨਪ੍ਰੀਤ ਮਨੀ ਵੱਲੋਂ ਉੱਘੇ ਸ਼ਾਇਰਾਂ ਦੀਆਂ ਲਿਖ਼ਤਾਂ ਨੂੰ ਗਾ ਕੇ ਪੇਸ਼ ਕੀਤਾ ਗਿਆ। ਸਮਾਗਮ ਦਾ ਪੋਸਟਰ ਉੱਘੇ ਵੈੱਬ ਡਿਜ਼ਾਈਨਰ ਗੁਰਨੂਰ ਸਿੰਘ ਨੇ ਡਿਜ਼ਾਇਨ ਕੀਤਾ।ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਸੇਲਜ਼ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ।ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ ਸਵਿਤਾ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਡਾ ਪੌਮੀ ਬਾਂਸਲ ਮੁਖੀ ਕਾਮਰਸ ਵਿਭਾਗ ਐੱਸ. ਐੱਸ. ਡੀ ਗਰਲਜ਼ ਕਾਲਜ, ਜਸਵਿੰਦਰ ਸਿੰਘ ਪ੍ਰਿੰਸੀਪਲ ਆਰ.ਪੀ.ਸੀ. ਕਾਲਜ ਬਹਿਮਣ ਦੀਵਾਨਾ, ਡਾ. ਅਜੀਤਪਾਲ ,ਅਨਿਲ ਕੁਮਾਰ, ਸ਼ੁਭਮ ਤੋਂ ਇਲਾਵਾ ਕਾਲਜ ਦੇ ਪੰਜਾਬੀ ਵਿਭਾਗ ਦਾ ਸਟਾਫ਼ ਮੌਜੂਦ ਰਿਹਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...