Bathinda News: Malwa College Bathinda ਦੇ ਆਰਟਸ ਵਿਭਾਗ ਵੱਲੋਂ ਇਕ ਰੋਜ਼ਾ ਵਿਦਿਅਕ ਦੌਰੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਅਤੇ ਆਰਟਸ ਵਿਭਾਗ ਮੁਖੀ ਪ੍ਰੋ. ਜਸਵੀਰ ਕੌਰ ਦੀ ਯੋਗ ਅਗਵਾਈ ਹੇਠ ਇਸ ਵਿਦਿਅਕ ਦੌਰੇ ਨੂੰ ਉਲੀਕਿਆ ਗਿਆ। ਇਸ ਵਿੱਦਿਅਕ ਦੌਰੇ ਨੂੰ ਸਚੁੱਜੇ ਢੰਗ ਨਾਲ ਡਾ. ਰਮਨਦੀਪ ਕੌਰ ਦੁਆਰਾ ਨੇਪਰੇ ਚਾੜ੍ਹਿਆ।ਇਸ ਯਾਤਰਾ ਦੀ ਸ਼ੁਰੂਆਤ ਕਾਲਜ ਦੇ ਵਿਹੜੇ ਵਿੱਚ ਅਰਦਾਸ ਬੇਨਤੀ ਨਾਲ ਹੋਈ, ਜਿਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਨੇ ਮਾਹੌਲ ਨੂੰ ਆਤਮਿਕ ਰੰਗ ਨਾਲ ਭਰ ਦਿੱਤਾ। ਵਿਦਿਆਰਥੀਆਂ ਵਿੱਚ ਇਸ ਮੌਕੇ ਬੇਹੱਦ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਥੁਰਾ ਵਿੱਚ ਕਿਸ਼ਤੀ ਪਲਟਣ ਕਾਰਨ ਸ਼ਰਧਾਲੂਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਯਾਤਰਾ ਦੌਰਾਨ ਪਹਿਲਾ ਪਵਿੱਤਰ ਠਹਿਰਾਓ ਗੁਰਦੁਆਰਾ ਰਾੜਾ ਸਾਹਿਬ ਲੁਧਿਆਣਾ ਵਿਖੇ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਨਿਮਰਤਾ ਸਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਨ੍ਹਾਂ ਨੇ ਲੰਗਰ ਹਾਲ ਵਿੱਚ ਸੇਵਾ ਕਰਕੇ ਸਿੱਖੀ ਦੇ ਸੇਵਾ ਭਾਵ ਨੂੰ ਅਨੁਭਵ ਕੀਤਾ। ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅੱਗੇ ਵਧਦੇ ਹੋਏ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ, ਜਿੱਥੇ ਵਿਦਿਆਰਥੀਆਂ ਨੇ ਨਤ ਮਸਤਕ ਹੋ ਕੇ ਦੇ ਦਰਸ਼ਨ ਕੀਤੇ। ਇੱਥੇ ਉਨ੍ਹਾਂ ਨੂੰ ਸਿੱਖ ਇਤਿਹਾਸ, ਖਾਲਸਾ ਪੰਥ ਦੀ ਸਾਜਨਾ ਅਤੇ ਇਸ ਪਵਿੱਤਰ ਅਸਥਾਨ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੂੰ ਖਾਲਸੇ ਦੀ ਮਹਾਨਤਾ, ਬਹਾਦਰੀ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਰੂਬਰੂ ਕਰਵਾਇਆ ਗਿਆ, ਜਿਸ ਨੇ ਉਨ੍ਹਾਂ ਦੇ ਮਨਾਂ ਵਿੱਚ ਡੂੰਘਾ ਅਸਰ ਛੱਡਿਆ।
ਇਹ ਵੀ ਪੜ੍ਹੋ ਅੰਤਿਮ ਜਨਰਲ ਹਾਊਸ ਮੀਟਿੰਗ ਵਿੱਚ 12 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ
ਇਸ ਯਾਤਰਾ ਦਾ ਇਕ ਹੋਰ ਵਿਸ਼ੇਸ਼ ਆਕਰਸ਼ਣ ਸੀ, ਜੋ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਆਧੁਨਿਕ ਢੰਗ ਨਾਲ ਦਰਸਾਉਂਦਾ ਵਿਸ਼ਵ ਪ੍ਰਸਿੱਧ ਅਜਾਇਬਘਰ “ਵਿਰਾਸਤ ਏ ਖਾਲਸਾ” ਹੈ। ਇੱਥੇ ਵਿਦਿਆਰਥੀਆਂ ਨੇ ਬੜੀ ਰੁਚੀ ਅਤੇ ਨਿਮਰਤਾ ਨਾਲ ਖਾਲਸੇ ਦੀ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨੂੰ ਗਹਿਰਾਈ ਨਾਲ ਸਮਝਿਆ।ਕਾਲਜ ਦੇ ਪ੍ਰੋਫੈਸਰ ਸਾਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਇਸ ਪਵਿੱਤਰ ਧਰਤੀ ਦੀ ਇਤਿਹਾਸਕ ਮਹਾਨਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਿੱਖ ਧਰਮ, ਸਿੱਖ ਪੰਥ ਅਤੇ ਸਿੱਖੀ ਦੇ ਉੱਚ ਆਦਰਸ਼ਾਂ ਦੀ ਸਮਝ ਪ੍ਰਾਪਤ ਹੋਈ।ਵਾਪਸੀ ਦੌਰਾਨ ਪ੍ਰੋ. ਸਾਹਿਬਾਨ ਤੇ ਵਿਦਿਆਰਥੀਆਂ ਦੀ ਇਹ ਟੀਮ ਗੁਰਦੁਆਰਾ ਜੋਤੀ ਸਰੂਪ ਸਰਹੰਦ ਵਿਖੇ ਪਹੁੰਚੇ, ਜਿਸਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵਜੋਂ ਵੀ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ
ਇੱਥੇ ਪ੍ਰੋਫੈਸਰ ਸਾਹਿਬਾਨਾਂ ਨੇ ਵਿਦਿਆਰਥੀਆਂ ਨੂੰ ਸਿੱਖੀ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਬਾਰੇ ਦੱਸਿਆ ਗਿਆ ਕਿ ਕਿਵੇਂ ਹਕੂਮਤ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਅਤੇ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਕਿਸ ਤਰ੍ਹਾਂ ਇਹ ਜਮੀਨ ਖਰੀਦੀ ,ਛੋਟੇ ਸਾਹਿਬਜਾਦਿਆ ਤੇ ਮਾਤਾ ਗੁਜਰ ਕੌਰ ਦਾ ਇਸ ਥਾਂ ਤੇ ਸੰਸਕਾਰ ਕੀਤਾ ਗਿਆ, ਵਿਦਿਆਰਥੀਆਂ ਨੇ ਇਸ ਧਰਤੀ ਨੂੰ ਨਿਮਰਤਾ ਸਹਿਤ ਸਿਜਦਾ ਕੀਤਾ ਤੇ ਦ੍ਰਿੜਤਾ, ਹਿੰਮਤ ਦਾ ਪੱਲਾ ਫੜਦੇ ਹੋਏ ਜ਼ੁਲਮ ਅੱਗੇ ਨਾ ਝੁਕਣ ਦੀ ਅਮਰ ਪ੍ਰੇਰਣਾ ਲਈ। ਇਸ ਵਿਦਿਅਕ ਦੌਰੇ ਵਿੱਚ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਪ੍ਰੋਫੈਸਰ ਨਿਰਵੈਰ ਸਿੰਘ, ਪ੍ਰੋਫੈਸਰ ਜਸਵਿੰਦਰ ਕੌਰ ਅਤੇ ਪ੍ਰੋਫੈਸਰ ਸੁਖਪ੍ਰੀਤ ਕੌਰ ਵੀ ਨਾਲ ਸਨ।ਇਹ ਦੌਰਾ ਵਿਦਿਆਰਥੀਆਂ ਲਈ ਸਿਰਫ ਇੱਕ ਯਾਤਰਾ ਹੀ ਨਹੀਂ, ਸਗੋਂ ਆਤਮਿਕ ਅਤੇ ਇਤਿਹਾਸਕ ਗਿਆਨ ਨਾਲ ਭਰਪੂਰ ਇੱਕ ਅਨਮੋਲ ਅਨੁਭਵ ਸਾਬਤ ਹੋਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





