ਬਠਿੰਡਾ, 13 ਜੁਲਾਈ : ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਕਾਟਨ ਬੈਲਟ ਦੇ ਜ਼ਿਲ੍ਹਾ ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਦੀ ਗਠਿਤ ਕੀਤੀ ਕਮੇਟੀ ਵੱਲੋ ਡਾ.ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦੀ ਅਗਵਾਈ ਹੇਠ ਖੇਤੀ ਭਵਨ ਬਠਿੰਡਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਕਾਟਨ ਬੈਲਟ ਦੇ ਜ਼ਿਲਿ੍ਹਆਂ ਵਿੱਚ ਨਰਮੇ ਦੀ ਫਸਲ ਦੀ ਤਾਜ਼ਾ ਸਥਿਤੀ, ਪੈਸਟ ਅਤੇ ਬਿਮਾਰੀ ਦੇ ਹਮਲੇ ਦੇ ਆਰਥਿਕ ਕਾਗਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਆਪਣੇ ਜ਼ਿਲ੍ਹੇ ਬਾਰੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 440 ਹੈਕ. ਰਕਬੇ ਹੇਠ ਨਰਮੇ ਦੀ ਬਿਜਾਈ ਕੀਤੀ ਗਈ ਹੈ
ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ
ਅਤੇ ਨਰਮੇ ਦੀ ਫਸਲ ਦਾ ਸਰਵੇਖਣ ਕਰਨ ਹਿੱਤ ਇੱਕ ਜ਼ਿਲ੍ਹਾ ਪੱਧਰੀ, 3 ਬਲਾਕ ਪੱਧਰੀ ਅਤੇ 15 ਸਰਕਲ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਡਾ.ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦਸਿਆ ਕਿ ਜ਼ਿਲ੍ਹੇ ਵਿੱਚ ਕੁੱਲ 14500 ਹੈਕ. ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ।ਨਰਮੇ ਦੀ ਫਸਲ ਦਾ ਸਮੇ-ਸਮੇ ਸਿਰ ਸਰਵੇਖਣ ਕਰਨ ਹਿੱਤ ਇੱਕ ਜ਼ਿਲ੍ਹਾ ਪੱਧਰੀ, 7 ਬਲਾਕ ਪੱਧਰੀ ਅਤੇ 44 ਸਰਕਲ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸਰਵੇਖਣ ਦੌਰਾਨ ਨਰਮੇ ਦੀ ਫਸਲ ਤੇ ਚਿੱਟਾ ਮੱਛਰ ਵੇਖਿਆ ਗਿਆ ਜੋ ਕਿ ਆਰਥਿਕ ਕਾਗਾਰ ਤੋ ਹੇਠਾਂ ਪਾਇਆ ਗਿਆ।