ਕੰਪਿਊਟਰਾਈਜ਼ਡ ਡਰਾਅ ਕੱਢ ਕੇ ਖੇਤੀ ਮਸ਼ੀਨਾਂ ਦੀ ਕੀਤੀ ਵੰਡ

Date:

spot_img

ਬਠਿੰਡਾ, 19 ਜੁਲਾਈ : ਉਚ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕਰਕੇ ਅੱਜ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਖੇਤੀ ਮਸ਼ੀਨਰੀ ਲਈ ਡਰਾਅ ਕੱਢੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਨੇ ਦੱਸਿਆ ਕਿ ਇਸ ਸਕੀਮ ਤਹਿਤ ਐਫ.ਪੀ.ਓ.ਵੱਲੋ 8 ਅਰਜ਼ੀਆਂ ਪ੍ਰਾਪਤ ਹੋਈਆਂ ਜੋ ਕਿ ਗਲਤ ਕੈਟਾਗਰੀ ਵਿੱਚ ਐਪਲਾਈ ਹੋਣ ਕਰਕੇ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕੋ-ਆਪਰੇਟਿਵ ਸੁਸਾਇਟੀਆਂ ਵੱਲੋ 6 ਅਰਜ਼ੀਆਂ ਪ੍ਰਾਪਤ ਹੋਈਆਂ ਜਿੰਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਵਿਚਾਰਿਆ ਗਿਆ ਅਤੇ 469 ਜਨਰਲ ਅਤੇ 10 ਐਸ.ਸੀ.ਰਜਿਸਟਰਡ ਫਾਰਮਰ ਗਰੁੱਪਾਂ ਨੂੰ ਵਿਚਾਰਿਆ ਗਿਆ।

ਕਿਸਾਨਾਂ ਨੂੰ ਬਾਰਡਰਾਂ ‘ਤੇ ਰੋਕਣ ਵਾਲੇ ਪੁਲਿਸ ਅਫ਼ਸਰਾਂ ਨੂੰ ਸਨਮਾਨਿਤ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਸਿਫ਼ਾਰਿਸ਼

ਇਸ ਤੋ ਇਲਾਵਾ 1028 ਜਨਰਲ ਅਤੇ 11 ਐਸ.ਸੀ ਨਿੱਜੀ ਕਿਸਾਨਾਂ ਦੀਆਂ ਅਰਜ਼ੀਆਂ ਨੂੰ ਵਿਚਾਰਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਇਨ੍ਹਾਂ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਖੇਤੀ ਮਸ਼ੀਨਰੀ ਉਤਪਾਦ ਤੇ ਮੁਹੱਈਆ ਕਰਵਾਉਣ ਲਈ 873 ਸਿੰਗਲ ਮਸ਼ੀਨਾਂ ਲਈ ਅਤੇ 66 ਕਸਟਮ ਹਾਇਰਿੰਗ ਸੈਂਟਰਾਂ ਲਈ ਪ੍ਰਾਪਤ ਟੀਚਿਆਂ ਅਨੁਸਾਰ ਕੰਪਿਊਟਰਾਈਜ਼ਡ ਡਰਾਅ ਕੱਢ ਕੇ ਖੇਤੀ ਮਸ਼ੀਨਾਂ ਦੀ ਵੰਡ ਕੀਤੀ ਗਈ।ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਆਮ ਕਿਸਾਨ ਵੀ ਇਨ੍ਹਾਂ ਕਸਟਮ ਹਾਇਰਿੰਗ ਸੈਂਟਰਾਂ ਤੋਂ ਜਾਇਜ਼ ਰੇਟ ਤੇ ਮਸ਼ੀਨ ਕਿਰਾਏ ਤੇ ਲੈ ਕੇ ਹਾੜ੍ਹੀ ਦੀ ਫਸਲ ਦੀ ਬਿਜਾਈ ਕਰ ਸਕਦਾ ਹੈ।

ਸੋਨੂੰ ਛਾਬੜਾ ਚੋਰੀ ਦੇ ਇੱਕ ਦਰਜ਼ਨ ਮੋਟਰਸਾਈਕਲਾਂ ਸਹਿਤ ਕਾਬੁੂ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹਾੜ੍ਹੀ ਦੀ ਫਸਲ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਖਰਾਬ ਹੋਣ ਤੋ ਬਚਾਇਆ ਜਾ ਸਕੇ। ਇਸ ਮੌਕੇ ਏਡੀਸੀ ਪੂਨਮ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਰਾਮਪੁਰਾ ਫੂਲ ਕੰਵਰਜੀਤ ਸਿੰਘ, ਐਸਡੀਐਮ ਹਰਜਿੰਦਰ ਸਿੰਘ ਜੱਸਲ, ਐਸਡੀਐਮ ਮੌੜ ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਅਗਾਂਹਵਧੂ ਕਿਸਾਨ ਗੁਰਰਾਜ ਸਿੰਘ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...

Haryana में होगा एआई सैंडबॉक्स लांच- मुख्यमंत्री नायब सिंह सैनी

👉अर्जुन एसपीबी होगी गठित, समीक्षा के लिए हर तीसरे...