ਮੁੱਖ ਮੰਤਰੀ ਨੇ ਜਿੱਤ ਤੋਂ ਬਾਅਦ ਮੁੜ ਦਿਵਾਇਆ ਭਰੋਸਾ, ਕਿਹਾ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ

Date:

spot_img

ਕਿਹਾ, ਜਲੰਧਰ ਦੀ ਇਤਿਹਾਸਕ ਜਿੱਤ ਤੋਂ ਸਪੱਸ਼ਟ ਸੰਕੇਤ ਲੋਕ ਸਰਕਾਰ ਦੇ ਕੰਮਾਂ ਤੋਂ ਖ਼ੁਸ
ਚੰਡੀਗੜ੍ਹ, 13 ਜੁਲਾਈ: ਜਲੰਧਰ ਵਿਧਾਨ ਸਭਾ ਜਿਮਨੀ ਚੋਣ ਵਿਚ ਦਿਨ-ਰਾਤ ਇੱਕ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਭਨਾਂ ਦਾ ਧੰਨਵਾਦ ਕੀਤਾ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਮੁੜ ਭਰੋਸਾ ਦਿਵਾਇਆ ਹੈਕਿ ‘‘ ਹੁਣ ਅਸੀਂ ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ। ’’ ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਇਸ ਜਿਮਨੀ ਚੋਣ ’ਚ ਵੱਡੀ ਲੀਡ ਨਾਲ ਮਿਲੀ ਜਿੱਤ ਇਹ ਦਰਸਾਉਂਦੀ ਹੈ ਕਿ ਪੰਜਾਬ ਭਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁੱਸ਼ ਹਨ।

ਜਲੰਧਰ ਉਪ ਚੋਣ: ਆਪ ਦੇ ਮਹਿੰਦਰ ਭਗਤ ਨੇ ਇਕਤਰਫ਼ਾ ਮੁਕਾਬਲੇ ਵਿਚ ਜਿੱਤੀ ਚੋਣ

ਮੁੱਖ ਮੰਤਰੀ ਨੇ ਇੱਥੋਂ ਨਵੇਂ ਬਣੇ ਐਮਐਲਏ ਮੋਹਿੰਦਰ ਭਗਤ ਨੂੰ ਬਹੁਤ ਬਹੁਤ ਮੁਬਾਰਕਾਂ. ਦਿੱਤੀਆਂ ਹਨ। ਦਸਣਾ ਬਣਦਾ ਹੈ ਕਿ ਆਪ ਨੇ ਇਹ ਉਪ ਚੋਣ 37325 ਹਜ਼ਾਰ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤੀ ਹੈ। ਆਪ ਨੂੰ ਇੱਥੇ 55225 ਵੋਟਾਂ ਪਈਆਂ ਹਨ ਜਦੋਂਕਿ ਭਾਜਪਾ ਦੇ ਸ਼ੀਤਲ ਅੰਗਰਾਲ 17902 ਵੋਟਾਂ ਦੇ ਨਾਲ ਦੂਜੇ ਨੰਬਰ ਅਤੇ ਕਾਂਗਰਸ ਦੀ ਸੁਰਿੰਦਰ ਕੌਰ 16738 ਵੋਟਾਂ ਲੈ ਕੇ ਤੀਜ਼ੀ ਸਥਾਨ ’ਤੇ ਰਹੀ ਹੈ। ਇਸ ਉਪ ਚੋਣ ’ਚ ਜਿੱਤ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਵਾਰ ਸਹਿਤ ਜਲੰਧਰ ਵਿਚ ਹੀ ਡੇਰੇ ਲਗਾਏ ਗਏ ਸਨ ਤੇ ਇਹ ਚੋਣ ਉਨ੍ਹਾਂ ਦੀ ਅਗਵਾਈ ਵਿਚ ਲੜੀ ਗਈ ਸੀ।

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्य सचिव ने 21 जून को होने वाली नीट पुनः परीक्षा की तैयारियों की समीक्षा की

👉डिप्टी कमिश्नरों और पुलिस अधिकारियों को परीक्षा का सुचारू,...

Minister Anil Vij ने साहा इंडस्ट्रियल ग्रोथ सेंटर में फायर ब्रिगेड तैनात करने के दिए निर्देश

👉मंत्री अनिल विज एचएसआईआईडीसी के एमडी से बोले, फायर...

ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

👉ਪੰਜਾਬ ਵਿੱਚ ਭਾਜਪਾ ਸਰਕਾਰ ਬਣਨ 'ਤੇ ਇੱਕ ਵੀ ਨਸ਼ਾ...