ਬਠਿੰਡਾ, 14 ਜੁਲਾਈ: ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੋ ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਚਾਉਕੇ ਬਾਲਿਆਂਵਾਲੀ, ਮਹਿਰਾਜ ਅਤੇ ਕੁਲੈਕਸ਼ਨ ਸੈਂਟਰ ਭਾਈ ਮਤੀ ਦਾਸ ਨਗਰ ਬਠਿੰਡਾ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਵੱਖ-ਵੱਖ ਪੱਤਰਕਾਰਾਂ ਨਾਲ ਗੱਲ੍ਹ ਕਰਦੇ ਹੋਏ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 125 ਲੈਬੋਰੇਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਜਲਦੀ ਹੀ 150 ਲੈਬੋਰੇਟਰੀਆਂ ਖੋਲਣ ਦਾ ਟੀਚਾ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਮਹਾਰਾਸ਼ਟਰ ਵਿਚ 5 ਲੈਬੋਰੇਟਰੀਆਂ ਖੋਲੀਆਂ ਜਾ ਰਹੀਆਂ ਹਨ।
ਮਾਨਸਾ ਦੇ ਚਾਰ ਸਾਹਿਤਕਾਰ ਲੰਡਨ ਦੇ ‘ਅਦਬੀ ਮੇਲੇ’ ’ਚ ਲੈਣਗੇ ਭਾਗ
ਡਾ. ਓਬਰਾਏ ਨੇ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਕਸਬਿਆਂ ਭਗਤਾ ਭਾਈ ਕਾ, ਨਥਾਣਾ, ਗੁਨਿਆਣਾ ਮੰਡੀ, ਭਾਈ ਰੂਪਾ ਅਤੇ ਰਾਮਾਂ ਮੰਡੀ ਵਿਖੇ ਹੋਰ 5 ਲੈਬੋਰੇਟਰੀਆਂ ਅਤੇ 4 ਹੋਰ ਕੁਲੈਕਸ਼ਨ ਸੈਂਟਰ ਖੋਲ੍ਹਣ ਦੀ ਮੰਜ਼ੂਰੀ ਦਿੱਤੀ। ਪਿੰਡ ਦਿਉਣ ਦੀ ਬੇ-ਘਰ ਵਿਧਵਾ ਰੀਨਾ ਰਾਣੀ ਦੇ ਨਵੇਂ ਮਕਾਨ ਲਈ 1,50,000 ਰੁ. ਮੰਜ਼ੂਰ ਕੀਤਾ। ਇਨ੍ਹਾਂ ਵੱਖ-ਵੱਖ ਉਦਘਾਟਨੀ ਸਮਾਰੋਹਾਂ ਵਿਚ ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ, ਪਟਿਆਲਾ ਇਕਾਈ ਦੇ ਪ੍ਰਧਾਨ ਸੁਰਿੰਦਰ ਸਿੰਘ, ਮਾਲਵਾ ਜੋਨ ਅਤੇ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ, ਜਨਰਲ ਸੈਕਟਰੀ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ ਚਹਿਲ, ਮੈਂਬਰ ਸੁਰਜੀਤ ਸਿੰਘ ਰਿਟਾਇਰ ਚੀਫ ਮੈਨੇਜਰ, ਬਠਿੰਡਾ ਲੈਬ ਇੰਚਾਰਜ ਬਲਵੀਰ ਸਿੰਘ, ਮੈਂਬਰ ਰਘਵੀਰ ਸ਼ਰਮਾ, ਮਾਸਟਰ ਪਰਮਜੀਤ ਸਿੰਘ ਢਿਲੋਂ,
ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ
ਅਮਨਵੀਰ ਸਿੰਘ ਮਹਿਰਾਜ, ਰੂਪ ਸਿੰਘ ਮਹਿਰਾਜ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ, ਸਮੂਹ ਨਗਰ ਪੰਚਾਇਤਾਂ ਮਹਿਰਾਜ, ਦਵਿੰਦਰ ਸਿੰਗਲਾ ਫੂਲ, ਕੁਲਦੀਪ ਸਿੰਘ ਪ੍ਰਧਾਨ ਅਤੇ ਸਮੁੱਚੀ ਟੀਮ ਨਸ਼ਾ ਵਿਰੋਧੀ ਮੰਚ ਬਾਲਿਆਂਵਾਲੀ, ਡਾ. ਘਈ ਬਾਲਿਆਂਵਾਲੀ, ਗੁਰਪ੍ਰੀਤ ਸਿੰਘ ਚਾਉਕੇ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਵੀਂ ਚਾਉਕੇ, ਗੁਰਦੁਆਰਾ ਪ੍ਰਬੰਧਕ ਕਮੇਟੀ ਫਲਾਈਆਂਵਾਲਾ ਮਹਿਰਾਜ, ਸਮੂਹ ਨਗਰ ਪੰਚਾਇਤਾਂ ਚਾਉਕੇ, ਜਗਰਾਜ ਸਿੰਘ ਪ੍ਰਧਾਨ, ਬਿਕਰਮ ਸਿੰਘ ਜਨਰਲ ਸੈਕਟਰੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਮਤੀ ਦਾਸ ਨਗਰ ਬਠਿੰਡਾ, ਮੁਕਤਸਰ ਦੇ ਜਿਲ੍ਹਾ ਪ੍ਰਧਾਨ ਅਰਵਿੰਦਰਪਾਲ ਸਿੰਘ, ਬੂੜਾ ਗੁੱਜਰ ਅਤੇ ਸਮੂਹ ਇਕਾਈ ਮੁਕਤਸਰ ਮੌਜੂਦ ਸਨ।
Share the post "ਡਾ. ਓਬਰਾਏ ਨੇ ਚਾਉਕੇ, ਬਾਲਿਆਂਵਾਲੀ, ਮਹਿਰਾਜ ਅਤੇ ਭਾਈ ਮਤੀ ਦਾਸ ਨਗਰ ਵਿਖੇ ਕੀਤਾ ਲੈਬੋਰੇਟਰੀਆ ਦਾ ਉਦਘਾਟਨ"