WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ’ਚ ਕੇਂਦਰ ਤੇ ਸੂਬੇ ਦੀ ਡਬਲ ਇੰਜਨ ਸਰਕਾਰ ਨੇ ਭਲਾਈ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ: ਮੁੱਖ ਮੰਤਰੀ

ਰਾਈ ਵਿਧਾਨਸਭਾ ਖੇਤਰ ਵਿਚ 112 ਕਰੋੜ ਰੁਪਏ ਦੀਆਂ 14 ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ
ਚੰਡੀਗੜ੍ਹ, 15 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕੇਂਦਰ ਤੇ ਸੂਬਾ ਸਰਕਾਰ ਦੀ ਡਬਲ ਇੰਜਨ ਦੀ ਸਰਕਾਰ ਨੇ ਭਲਾਈਕਾਰੀ ਯੋਜਨਾਵਾਂ ਦਾ ਲਾਭ ਆਮ ਜਨਤਾ ਤਕ ਪਹੁੰਚਾਉਣ ਦੀ ਪਹਿਲ ਕੀਤੀ ਹੈ, ਜਿਸ ਨਾਲ ਕਾਫੀ ਹੱਦ ਤਕ ਸਮਾਜ ਦੇ ਆਖੀਰੀ ਲਾਇਨ ਵਿਚ ਖੜ੍ਹੇ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚ ਰਿਹਾ ਹੈ। ਇੰਨ੍ਹਾਂ ਯੋਜਨਾਵਾਂ ਦਾ ਹੀ ਅਸਰ ਹੈ ਕਿ ਅੱਜ ਗਰੀਬ ਤੋਂ ਗਰੀਬ ਵਿਅਕਤੀ ਦੇ ਮੁੰਹ ’ਤੇ ਮੁਸਕਾਨ ਦੇਖਣ ਨੁੰ ਮਿਲ ਰਹੀ ਹੈ। ਮੁੱਖ ਮੰਤਰੀ ਅੱਜ ਸੋਨੀਪਤ ਜਿਲ੍ਹੇ ਦੇ ਰਾਈ ਹਲਕੇ ਦੇ ਪਿੰਡ ਭੈਰਾ ਬਾਂਕੀਪੁਰ ਵਿਚ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਉਦਘਾਟਨ ਕਰਨ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।

ਨਾਬਾਲਗ ਬੱਚੇ ਨਾਲ ਛੇੜਛਾੜ ਕਰਨ ਵਾਲੇ ਮੁਜਰਮ ਨੂੰ ਫਾਜ਼ਿਲਕਾ ਪੁਲਿਸ ਨੇ ਕੀਤਾ ਕਾਬੂ

ਇਸ ਮੌਕੇ ’ਤੇ ਉਨ੍ਹਾਂ ਨੇ 112 ਕਰੋੜ ਰੁਪਏ ਦੀ 14 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਡੇਢ ਲੱਖ ਲੋਕਾਂ ਨੂੰ ਬਿਨ੍ਹਾਂ ਪਰਚੀ ਤੇ ਖਰਚੀ ਦੇ ਸਰਕਾਰੀ ਨੌਕਰੀ ਦਿੱਤੀ ਹੈ। 2014 ਤੋਂ ਪਹਿਲਾਂ ਬਜੁਰਗਾਂ ਨੂੰ ਸਿਰਫ 500 ਰੁਪਏ ਪੈਂਸ਼ਨ ਮਿਲਦੀ ਸੀ ਅਤੇ ਅਸੀਂ ਸੱਤਾ ਵਿਚ ਆਉਣ ਦੇ ਬਾਅਦ 1000 ਰੁਪਏ ਪਂੈਸ਼ਨ ਨੂੰ ਲਾਗੂ ਕੀਤਾ। ਅੱਜ ਅਸੀਂ ਸੂਬੇ ਦੇ 20 ਲੱਖ ਲੋਕਾਂ ਨੁੰ 3000 ਰੁਪਏ ਬੁਢਾਂਪਾ ਸਨਮਾਨ ਭੱਤਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੰਵਿਧਾਨ ਅਨੁਸਾਰ ਕੰਮ ਕਰ ਰਿਹਾ ਹੈ।

ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ

ਦੇਸ਼ ਅਤੇ ਸੂਬਾ ਉਨੱਤੀ ਦੇ ਰਾਹ ’ਤੇ ਵਧਿਆ ਹੈ। ਹਰ ਜਰੂਰਤਮੰਦ ਵਿਅਕਤੀ ਨੁੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹ ਗੱਲਾਂ ਵਿਰੋਧੀ ਧਿਰ ਨੂੰ ਹਜਮ ਨਹੀਂ ਹੋ ਰਹੀਆਂ ਹਨ ਅਤੇ ਹਰ ਦਿਨ ਲੋਕਾਂ ਨੁੰ ਝੂਠ ਬੋਲ ਕੇ ਗੁਮਰਾਹ ਕਰਨ ਦਾ ਕੰਮ ਕਰ ਰਹੇ ਹਨ, ਪਰ ਵਿਰੋਧੀ ਧਿਰ ਨੂੰ ਸੋਚਣਾ ਚਾਹੀਦਾ ਹੈ ਕਿ ਕਾਠ ਦੀ ਹਾਂਢੀ ਵਾਰ ਵਾਰ ਨਹੀਂ ਚੜ੍ਹਦੀ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀਰ ਸ਼ਿਰੋਮਣੀ ਮਹਾਰਾਣਾ ਪ੍ਰਤਾਪ ਦੀ ਪ੍ਰਤਿਮਾ ਦਾ ਉਦਘਾਟਨ ਕਰਨਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਇਹ ਪ੍ਰਤਿਮਾ ਨਵੀਂ ਪੀੜੀਆਂ ਨੂੰ ਮਹਾਰਾਣਾ ਪ੍ਰਤਾਪ ਵਰਗੀ ਵੀਰਤਾ, ਦੇਸ਼ਭਗਤੀ ਅਤੇ ਹਿੰਮਤ ਦੀ ਹਮੇਸ਼ਾ ਪ੍ਰੇਰਣਾ ਦਿੰਦੀ ਰਹਿਣਗੀਆਂ।

 

Related posts

ਹਰਿਆਣਾ ਸਰਕਾਰ ਵੱਲੋਂ ਆਂਗਣਵਾੜੀ ਮੁਲਾਜਮਾਂ ਨੂੰ ਵੱਡਾ ਤੋਹਫ਼ਾ, ਮਾਣ ਭੱਤਿਆਂ ’ਚ ਕੀਤਾ ਵਾਧਾ

punjabusernewssite

ਸਰਦੀ ਰੁੱਤ ਸੈਸ਼ਨ ਵਿਚ ਬਦਲੀ-ਬਦਲੀ ਨਜਰ ਆਈ ਹਰਿਆਣਾ ਵਿਧਾਨ ਸਭਾ

punjabusernewssite

ਮੁੱਖ ਮੰਤਰੀ ਨਾਲ ਉੜੀਸਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀਮਤੀ ਪ੍ਰਮਿਲਾ ਮਲਿਕ ਨੇ ਕੀਤੀ ਮੁਲਾਕਾਤ

punjabusernewssite