ਮੁਜਰਮ ਲੁੱਟ ਤੋਂ ਬਾਅਦ ਚਲੇ ਗਏ ਸਨ ਵਰਿੰਦਾਵਨ
ਬਠਿੰਡਾ, 15 ਜੁਲਾਈ: ਲੰਘੀ 12 ਜੁਲਾਈ ਨੂੰ ਸਥਾਨਕ ਮਹਿਣਾ ਚੌਂਕ ਦੇ ਵਿੱਚ ਦਿਨ-ਦਿਹਾੜੇ ਇਕ ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ ਦੋਨਾਂ ਲੁਟੇਰਿਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਰਿੰਦਾਵਨ ਚਲੇ ਗਏ ਸਨ। ਇੰਨ੍ਹਾਂ ਨੂੰ ਪੁਲਿਸ ਵਲੋਂ ਵਰਿੰਦਾਵਨ ਤੋਂ ਗਿਰਫ਼ਤਾਰ ਕੀਤਾ ਗਿਆ ਹੈ। ਇਸਦੀ ਜਾਣਕਾਰੀ ਦਿੰਦਿਆਂ ਅੱਜ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਇਸ ਸਬੰਧ ਵਿੱਚ ਰਸਿਤ ਗਰਗ ਪੁੱਤਰ ਸੁਰਿੰਦਰ ਕੁਮਾਰ ਵਾਸੀ ਅਜਾਦ ਨਗਰ ਜੀ.ਟੀ ਰੋਡ ਬਠਿੰਡਾ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵੱਲੋਂ ਮੁਕੱਦਮਾ ਨੰਬਰ 85 ਮਿਤੀ 12/07/2024 ਅ/ਧ 309(4), 333, 351, 3(5) BNS ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦੀ ਕਿਲਾ ਰੋਡ ਉਪਰ ਪੀਰ ਖਾਨੇ ਵਾਲੀ ਗਲੀ ਵਿੱਚ ਅਗਰਵਾਲ ਮਨੀ ਐਕਸਚੇਂਜ ਦੇ ਨਾਂਮ ‘ਤੇ ਦੁਕਾਨ ਹੈ, ਜਿੱਥੇ ਵਿਦੇਸ਼ੀ ਕਰੰਸੀ ਬਦਲਾਉਣ ਤੋਂ ਇਲਾਵਾ ਵਿਆਹਾਂ ਲਈ ਨਵੇਂ ਨੋਟ ਅਤੇ ਪੈਸਿਆਂ ਵਾਲੇ ਹਾਰ ਬਣਾਏ ਜਾਂਦੇ ਹਨ।
ਬਠਿੰਡਾ ’ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਪਿਸਤੌਲ ਦੀ ਨੌਕ ’ਤੇ ਪੈਟਰੋਲ ਪੰਪ ਲੁੱਟਿਆ
ਘਟਨਾ ਵਾਲੇ ਦਿਨ ਦੁਕਾਨਦਾਰ ਆਪਣੀ ਦੁਕਾਨ ‘ਤੇ ਹੀ ਮੌਜੂਦ ਸੀ ਕਿ ਦੁਪਹਿਰ ਕਰੀਬ 12 ਵਜੇ ਇੱਕ ਮੋਨਾ ਨੌਜਵਾਨ ਦੁਕਾਨ ਦੇ ਅੰਦਰ ਆਇਆ ਤੇ ਨੋਟ ਐਕਸਚੇਜ ਕਰਾਉਣ ਦੀ ਗੱਲ ਕੀਤੀ। ਇਸ ਦੌਰਾਨ ਉਸਨੇ ਦੁਕਾਨ ਤੋਂ ਬਾਹਰ ਜਾ ਕੇ ਆਪਣੇ ਇੱਕ ਹੋਰ ਸਾਥੀ ਨੂੰ ਇਸਾਰਾ ਕਰਕੇ ਦੁਕਾਨ ਅੰਦਰ ਹੀ ਬੁਲਾ ਲਿਆ ਜਿਸਦੇ ਹੱਥ ਵਿੱਚ ਤਲਵਾਰ ਫੜੀ ਹੋਈ ਸੀ। ਉਕਤ ਨੌਜਵਾਨ ਨੇ ਦੁਕਾਨਦਾਰ ਉਪਰ ਤਲਵਾਰ ਨਾਲ ਹਮਲਾ ਕਰ ਦਿੱਤਾ ਤੇ ਇੰਨਾਂ ਦੋਨਾਂ ਨੇ ਦੁਕਾਨ ਦੇ ਕਾਊਟਰ ਦੇ ਦਰਾਜ ਵਿੱਚ ਪਏ 70 ਹਜਾਰ ਰੁਪਏ ਦੇ ਵੱਖ ਵੱਖ ਤਰਾਂ ਦੇ ਨੋਟ, ਵਿਦੇਸੀ ਡਾਲਰ ਅਤੇ ਵਿਆਹ ਵਿੱਚ ਪਾਉਣ ਵਾਲੇ ਪੈਸਿਆਂ ਦੇ ਇੱਕ ਹਾਰ 20-20 ਰੁਪਏ ਵਾਲਾ ਵੀ ਚੁੱਕ ਕੇ ਬਾਹਰ ਖੜੀ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਰਾਹੀਂ ਸਵਾਰ ਹੋ ਗਏ ਸਨ। ਇਸ ਦੌਰਾਨ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਅਤੇ ਪੁਲਿਸ ਨੇ ਕਥਿਤ ਦੋਸ਼ੀਆਂ ਦੀ ਪਹਿਚਾਣ ਨੀਰਜ ਕੁਮਾਰ ਪਾਂਡੇ ਅਤੇ ਦਿਪਾਂਸੂ ਪਾਂਡੇ ਵਾਸੀ ਸ਼ਕਤੀ ਬਿਹਾਰ ਬਠਿੰਡਾ ਵਜੋਂ ਹੋਈ। ਦੂਜੇ ਪਾਸੇ ਕਥਿਤ ਦੋਸ਼ੀ ਵਾਰਦਾਤ ਤੋਂ ਬਾਅਦ ਪਹਿਲਾਂ ਦਿੱਲੀ, ਫਿਰ ਯੂ.ਪੀ ਦੇ ਸਹਿਬ ਵਰਿੰਦਾਵਨ ਜਿਲਾ ਮਥਰਾ ਚਲੇ ਗਏ। ਪੁਲਿਸ ਨੇ ਇੰਨਾਂ ਨੂੰ ਹੁਣ ਵਰਿੰਦਾਵਨ ਤੋਂ ਗਿਰਫ਼ਤਾਰ ਕੀਤਾ ਹੈ।