ਚੰਡੀਗੜ੍ਹ, 22 ਅਗਸਤ: ਸਾਲ 2016 ਦੇ ਵਿਚ ਪੂਰੇ ਪੰਜਾਬ ਨੂੰ ਹਿਲਾ ਦੇਣ ਵਾਲੀ ਵਾਪਰੇ ਜੇਲ੍ਹ ਬ੍ਰੇਕ ਕਾਂਡ ਦਾ ਮੁੱਖ ਮਾਸਟਰਮਾਈਡ ਮੰਨੇ ਜਾਂਦੇ ਰਮਨਜੀਤ ਸਿੰਘ ਉਰਫ ਰੋਮੀ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਕਾਫ਼ੀ ਲੰਮੀ ਮੁਸ਼ਕੱਤ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਰੀਬ ਅੱਠ ਸਾਲਾਂ ਤੋਂ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਹਵਾਲੇ ਕੀਤਾ ਗਿਆ। ਰੋਮੀ ਨੂੰ ਲੈਣ ਲਈ ਪੰਜਾਬ ਪੁਲਿਸ ਦੇ ਏਆਈਜੀ ਹਰਵਿੰਦਰ ਸਿੰਘ ਵਿਰਕ ਤੇ ਡੀਐਸਪੀ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ ਟੀਮ ਪੁੱਜੀ ਹੋਈ ਸੀ, ਜਿੰਨ੍ਹਾਂ ਵੱਲੋਂ ਰੋਮੀ ਨੂੰ ਵਾਪਸ ਲਿਆਂਦੇ ਜਾਣ ਦੀਆਂ ਤਸਵੀਰਾਂ ਵੀ ਜਾਰੀ ਹੋਈਆਂ ਹਨ।
ਗਿੱਦੜਬਾਹਾ ਉੱਪ ਚੋਣ: ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਲੱਗਿਆ ਭਖਣ
ਪੁਲਿਸ ਅਧਿਕਾਰੀਆਂ ਮੁਤਾਬਕ ਰਮਨਜੀਤ ਸਿੰਘ ਉਰਫ਼ ਰੋਮੀ ਨੇ ਹੀ ਹਾਂਗਕਾਂਗ ਵਿਚ ਬੈਠ ਕੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੀ ਸਕ੍ਰਿਪਟ ਲਿਖ਼ੀ ਤੇ ਨਾਲ ਹੀ ਇਹ ਕਾਂਡ ਕਰਨ ਵਾਲਿਆਂ ਨੂੰ ਆਰਥਿਕ ਮੱਦਦ ਮੁਹੱਈਆਂ ਕਰਵਾਈ ਗਈ ਸੀ। ਇਸ ਘਟਨਾ ਵਿਚ ਪੁਲਿਸ ਵਰਦੀ ਵਿਚ ਆਏ ਗੈਂਗਸਟਰਾਂ ਨੇ ਸ਼ਰੇਮਆਮ ਗੋਲੀਆਂ ਚਲਾਉਂਦਿਆਂ 4 ਪ੍ਰਮੁੱਖ ਗੈਂਗਸਟਰਾਂ ਅਤੇ 2 ਅੱਤਵਾਦੀਆਂ ਨੂੰ ਭਜਾ ਕੇ ਲੈ ਗਏ ਸਨ, ਜਿੰਨ੍ਹਾਂ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਸਮੇਤ ਗੈਂਗਸਟਰ ਵਿੱਕੀ ਗਂੋਡਰ, ਅਮਨਦੀਪ ਢੋਟੀਆ, ਨੀਟਾ ਦਿਊਲ ਤੇ ਗੁਰਪ੍ਰੀਤ ਸੇਖੋ ਸ਼ਾਮਲ ਸਨ। ਹਾਲਾਂਕਿ ਇੰਨ੍ਹਾਂ ਫ਼ਰਾਰ ਹੋਏ ਮੁਜਰਮਾਂ ਵਿਚੋਂ ਕੁੱਝ ਮਾਰੇ ਗਏ ਸਨ ਤੇ ਕੁੱਝ ਨੂੰ ਮੁੜ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਰੋਮੀ ਹਾਲੇ ਤੱਕ ਪੁਲਿਸ ਦੀ ਹਿਰਾਸਤ ਵਿਚੋਂ ਬਾਹਰ ਚੱਲਿਆ ਆ ਰਿਹਾ ਸੀ।
ਵਿਜੀਲੈਂਸ ’ਚ ਉਪ ਪੁਲਿਸ ਕਪਤਾਨਾਂ ਦੇ ਵੱਡੀ ਪੱਧਰ ‘ਤੇ ਹੋਏ ਤਬਾਦਲੇ
ਜਿਸਦੇ ਚੱਲਦੇ ਹੁਣ ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਇਸਦੇ ਲਈ ਸਭ ਤੋਂ ਪਹਿਲਾਂ ਉਸਦੇ ਖਿਲਾਫ਼ ਲੁੱਕ ਆਊਟ ਸਰਕੂਲਰ ਅਤੇ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ ਤੇ ਉਸਤੋਂ ਬਾਅਦ ਕੇਂਦਰੀ ਗ੍ਰਹਿ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਹਾਂਗਕਾਂਗ ਸਰਕਾਰ ਦੇ ਨਾਲ MLT ਦੇ ਤਹਿਤ 2018 ਵਿੱਚ ਹਵਾਲਗੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਹਾਂਗਕਾਂਗ ਦੇ ਨਿਆਂ ਵਿਭਾਗ ਅਤੇ ਅਦਾਲਤਾਂ ਅੱਗੇ ਕੀਤੀ ਮਜ਼ਬੂਤੀ ਨਾਲ ਕੇਸ ਰੱਖਿਆ ਗਿਆ। ਜਿਸਤੋਂ ਬਾਅਦ ਹੁਣ ਉਸਦੀ ਵਾਪਸੀ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਜੇਲ੍ਹ ਕਾਂਡ ਤੋਂ ਇਲਾਵਾ ਰੋਮੀ ਵਿਰੁਧ ਪੰਜਾਬ ਦੇ ਕਈ ਥਾਣਿਆਂ ’ਚ ਫ਼ਿਰੌਤੀ ਤੇ ਹੋਰ ਮਾਮਲਿਆਂ ਵਿਚ ਪਰਚੇ ਦਰਜ਼ ਹਨ।