ਬਠਿੰਡਾ, 17 ਜੁਲਾਈ: ਏਮਜ਼ ਬਠਿੰਡਾ ਦੇ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਵੱਲੋਂ ਡਾ: ਮੁਹੰਮਦ ਅਲਤਾਫ਼ ਮੀਰ ਦੀ ਅਗਵਾਈ ਹੇਠ ‘‘ਸੀਐਮਈ ਅਤੇ ਵਿਸ਼ਵ ਪਲਾਸਟਿਕ ਸਰਜਰੀ ਦਿਵਸ 2024 ਦਾ ਜਸ਼ਨ’’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋ.ਡੀ.ਕੇ.ਸਿੰਘ, ਡੀਨ ਅਕਾਦਮਿਕ ਪ੍ਰੋ. ਅਖਿਲੇਸ਼ ਪਾਠਕ, ਮੈਡੀਕਲ ਸੁਪਰਡੈਂਟ ਪ੍ਰੋ. ਰਾਜੀਵ ਕੁਮਾਰ ਗੁਪਤਾ ਅਤੇ ਨਰਸਿੰਗ ਪ੍ਰਿੰਸੀਪਲ ਪ੍ਰੋ. ਕਮਲੇਸ਼ ਸ਼ਰਮਾ ਸਮੇਤ ਪਤਵੰਤੇ ਹਾਜ਼ਰ ਸਨ।
Big News: ਹਰਿਆਣਾ ਸਰਕਾਰ ਨੇ ਅਗਨੀਵੀਰਾਂ ਲਈ ਖੋਲਿਆ ਰਿਆਇਤਾਂ ਦਾ ਪਿਟਾਰਾ
ਪ੍ਰੋਗਰਾਮ ਦੀ ਸ਼ੁਰੂਆਤ ਉਦਘਾਟਨੀ ਸੈਸ਼ਨ ਨਾਲ ਹੋਈ ਜਿੱਥੇ ਡਾ ਮੀਰ ਨੇ ਪਤਵੰਤਿਆਂ, ਮਹਿਮਾਨ ਫੈਕਲਟੀ ਅਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਮੁੱਖ ਗੱਲ ਦੋ ਜਾਣਕਾਰੀ ਭਰਪੂਰ ਕਿਤਾਬਾਂ ਦੀ ਰਿਲੀਜ਼ ਸੀ: “ਕੀ ਫਲੈਪਸ ਇਨ ਪਲਾਸਟਿਕ ਸਰਜਰੀ”ਅਤੇ “ਪੀਡੀਆਟ੍ਰਿਕ ਐਬਡੋਮਿਨੋਪਲਵਿਕ ਟਰੌਮਾ”ਡਾ. ਮੁਹੰਮਦ ਅਲਤਾਫ਼ ਮੀਰ ਦੁਆਰਾ ਲਿਖੀਆਂ ਗਈਆ ਪੁਸਤਕਾਂ ਰਿਲੀਜ਼ ਹੋਣ ਤੋਂ ਬਾਅਦ, ਹਾਜ਼ਰੀਨ ਨੂੰ ਡਾਇਰੈਕਟਰ ਏਮਜ਼ ਬਠਿੰਡਾ ਦੁਆਰਾ ਇੱਕ ਪ੍ਰੇਰਣਾਦਾਇਕ ਭਾਸ਼ਣ ਸੁਣਨ ਦਾ ਮੌਕਾ ਮਿਲਿਆ।
ਰਾਸਟਰਪਤੀ ਦਾ ਵੱਡਾ ਫੈਸਲਾ: ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਰਾਜਪਾਲ ਹੀ ਰਹਿਣਗੇ ‘ਚਾਂਸਲਰ’
ਇਸ ਮੌਕੇ ਪ੍ਰੋ.ਐਮ. ਬਰਿਆਰ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ ਗਿਆ, ਜਿਨ੍ਹਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੀ ਅਨਮੋਲ ਜਾਣਕਾਰੀ ਸਾਂਝੀ ਕੀਤੀ।ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਡੀ.ਕੇ. ਸਿੰਘ ਨੇ ਪਲਾਸਟਿਕ ਸਰਜਰੀ ਵਿਭਾਗ ਦੇ ਸ਼ਾਨਦਾਰ ਵਿਕਾਸ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਵਿਗਿਆਨਕ ਸੈਸ਼ਨਾਂ ਵਿੱਚ ਪ੍ਰੋ. ਰਾਕੇਸ਼ ਕੇਨ ਸਮੇਤ ਸਨਮਾਨਿਤ ਬੁਲਾਰਿਆਂ ਨੇ ਮੁੱਖ ਭਾਸ਼ਣ ਦਿੱਤਾ, ਇਸ ਤੋਂ ਬਾਅਦ ਡਾ: ਆਸ਼ੂਤੋਸ਼ ਮਿਸ਼ਰਾ, ਡਾ: ਰਾਹੁਲ ਗੋਰਕਾ, ਡਾ: ਕਾਮਨਾ ਭਾਟੀ, ਡਾ: ਸਰਬਜੋਤ ਸਿੰਘ ਅਤੇ ਡਾ: ਦੀਵਾਕਰ ਗੋਇਲ ਨੇ ਪਲਾਸਟਿਕ ਸਰਜਰੀ ਅਤੇ ਇਸ ਨਾਲ ਸਬੰਧਤ ਖੇਤਰਾਂ ਵਿਚ ਤਰੱਕੀ ਬਾਰੇ ਭਾਸ਼ਣ ਦਿੱਤਾ।
Share the post "ਏਮਜ਼ ਬਠਿੰਡਾ ਨੇ CME ਪ੍ਰੋਗਰਾਮ ਨਾਲ ਵਿਸ਼ਵ ਪਲਾਸਟਿਕ ਸਰਜਰੀ ਦਿਵਸ 2024 ਮਨਾਇਆ"