ਫਾਜਿਲਕਾ, 20 ਜੁਲਾਈ: ਪਾਣੀ ਦੀ ਵਾਰੀ ਪਿੱਛੇ ਵੀਰਵਾਰ ਸ਼ਾਮ ਨੂੰ ਪਿਊ-ਪੁੱਤ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਅਰਨੀਵਾਲਾ ਅਧੀਨ ਪੈਂਦੇ ਪਿੰਡ ਪਾਕਾਂ ਵਿੱਚ ਵਾਪਰੀ ਇਸ ਘਟਨਾ ਵਿਚ ਪੁਲਿਸ ਵੱਲੋਂ ਕੁੱਲ ਚਾਰ ਜਣਿਆਂ ਨੂੰ ਨਾਮਜਦ ਕੀਤਾ ਗਿਆ ਸੀ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦਸਿਆ ਕਿ ਡੀ.ਐਸ.ਪੀ. ਸਬ ਡਵੀਜਨ ਜਲਾਲਾਬਾਦ ਅੱਛਰੂ ਰਾਮ ਦੀ ਨਿਗਰਾਨੀ ਹੇਠ ਐਸ.ਆਈ ਗੁਰਿੰਦਰ ਸਿੰਘ ਮੁੱਖ ਅਫਸਰ ਥਾਣਾ ਅਰਨੀਵਾਲਾ ਵੱਲੋਂ ਪਿੰਡ ਪਾਕਾਂ ਵਿੱਚ ਵਿੱਚ ਜਮੀਨੀ ਵਿਵਾਦ ਨੂੰ ਲੈ ਕੇ ਕੀਤੇ ਗਏ ਪਿਓ ਪੁੱਤ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਅੰਦਰ ਤਿੰਨ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਨਹਿਰ ’ਚ ਸਰਪੰਚ ਸਹਿਤ ਤਿੰਨ ਜਣੇ ਡੁੱਬੇ, ਇੱਕ ਦੀ ਲਾਸ਼ ਬਰਾਮਦ,ਦੋ ਦੀ ਭਾਲ ਜਾਰੀ
ਇਸ ਸਬੰਧ ਵਿਚ ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਸਰਬਜੀਤ ਕੌਰ ਵਾਸੀ ਢਾਣੀ ਪਿੰਡ ਪਾਕਾਂ ਦੇ ਬਿਆਨਾਂ ਉਪਰ ਅਨਮੋਲ ਸਿੰਘ ਉਰਫ ਮੋਲਾ ਪੁੱਤਰ ਬਲਵੀਰ ਸਿੰਘ , ਰਘੂਬੀਰ ਸਿੰਘ ਉਰਫ ਗੋਮਾ, ਪਲਵਿੰਦਰ ਸਿੰਘ ਉਰਫ ਪਿੰਦਾ ਅਤੇ ਬਲਵੀਰ ਸਿੰਘ ਉਰਫ ਬੀਰਾ ਵਿਰੁਧ ਮੁਕੱਦਮਾ ਨੰਬਰ 81 ਮਿਤੀ 19-07-2024 ਜੁਰਮ 103, 3(5) ਭਾਰਤੀ ਨਿਆਂ ਸੰਹਿਤਾ ਅਤੇ 25,27 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਬਲਵੀਰ ਸਿੰਘ ਬੀਰਾ ਦੀ ਗ੍ਰਿਫਤਾਰੀ ਲਈ ਟੀਮਾਂ ਕੰਮ ਕਰ ਰਹੀਆਂ ਹਨ।
ਈਡੀ ਦਾ ਵੱਡਾ ਐਕਸ਼ਨ, ਕਾਂਗਰਸੀ ਵਿਧਾਇਕ ਨੂੰ ਪੁੱਤਰ ਸਹਿਤ ਕੀਤਾ ਗਿਰਫਤਾਰ
ਇਸ ਘਟਨਾ ਵਿਚ ਅਵਤਾਰ ਸਿੰਘ ਤੇ ਉਸਦੇ ਪੁੱਤਰ ਹਰਮੀਤ ਸਿੰਘ ਦੀ ਮੌਤ ਹੋ ਗਈ ਸੀ।ਪੁਲਿਸ ਅਧਿਕਾਰੀ ਮੁਤਾਬਕ ਇਸ ਕਤਲ ਪਿੱਛੇ ਵਜਹਾ ਰੰਜਿਸ ਇਹ ਸੀ ਕਿ ਜੋ ਜਮੀਨ ਮੁਦਈ ਧਿਰ ਹਰਦੀਪ ਕੌਰ ਪਾਸੇ ਠੇਕੇ ਪਰ ਲੈ ਕੇ ਵਾਹ ਰਹੇ ਹਨ, ਉਸ ਜਮੀਨ ਨੂੰ ਪਹਿਲਾਂ ਪਲਵਿੰਦਰ ਸਿੰਘ ਉਰਫ ਪਿੰਦਾ ਵਗੈਰਾ ਠੇਕੇ ਪਰ ਲੈ ਕੇ ਵਾਹੁੰਦੇ ਸਨ। ਪਲਵਿੰਦਰ ਸਿੰਘ ਉਰਫ ਪਿੰਦਾ ਵਗੈਰਾ ਇਹਨਾਂ ਨਾਲ ਜਮੀਨ ਠੇਕੇ ਪਰ ਲੈਣ ਕਰਕੇ ਹੀ ਰੰਜਿਸ਼ ਰੱਖਦੇ ਸਨ। ਜਿਹਨਾਂ ਨੇ ਨਹਿਰੀ ਪਾਣੀ ਦੀ ਵਾਰੀ ਦਾ ਬਹਾਨਾ ਬਣਾ ਕੇ ਅਵਤਾਰ ਸਿੰਘ ਤੇ ਹਰਮੀਤ ਸਿੰਘ ਦਾ ਕਤਲ ਕਰ ਦਿੱਤਾ ਹੈ।
Share the post "ਪਾਣੀ ਦੀ ਵਾਰੀ ਪਿੱਛੇ ਪਿਊ-ਪੁੱਤ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ"