ਨਵੀਂ ਦਿੱਲੀ, 21 ਜੁਲਾਈ: ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਰੇਲ ਗੱਡੀਆਂ ਦੇ ਹੋ ਰਹੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹਰ ਹਫਤੇ ਕਿਸੇ ਵੱਡੇ ਰੇਲ ਹਾਦਸੇ ਦੀ ਸੂਚਨਾ ਸੁਣਨ ਨੂੰ ਮਿਲਦੀ ਹੈ। ਤਾਜ਼ਾ ਵਾਪਰੇ ਇੱਕ ਹੋਰ ਹਾਦਸੇ ਦੇ ਵਿਚ ਇੱਕ ਮਾਲ ਗੱਡੀ ਦੇ ਕਰੀਬ ਅੱਧੀ ਦਰਜ਼ਨ ਡੱਬੇ ਪਟੜੀ ਤੋਂ ਉੱਤਰ ਗਏ। ਜਿਸਦੇ ਨਾਲ ਨਾ ਸਿਰਫ਼ ਡੱਬਿਆਂ ਦਾ ਨੁਕਸਾਨ ਹੋ ਗਿਆ, ਬਲਕਿ ਰੇਲ ਪਟੜੀ ਵੀ ਪੂਰੀ ਤਰ੍ਹਾਂ ਉੱਖੜ ਗਈ। ਜਿਸ ਕਾਰਨ ਇੱਥੋਂ ਦੀ ਗੁਜਰਨ ਵਾਲੇ ਸਾਰੇ ਰੇਲਵੇ ਟਰੈਫ਼ਿਕ ਨੂੰ ਰੋਕਣਾ ਪਿਆ।
ਕਿਸਾਨਾਂ ਨਾਲ ਤਕਰਾਰ ਦੌਰਾਨ ਹਰਿਆਣਾ ਸਰਕਾਰ ਨੇ ਸੱਦੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ
ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਅਮਰੋਹਾ ਰੇਲਵੇ ਸਟੇਸ਼ਨ ਦੇ ਨਜਦੀਕ ਵਾਪਰਿਆਂ ਹੈ, ਜਿੱਥੇ ਮੁਰਾਦਾਬਾਦ ਤੋਂ ਨਵੀਂ ਦਿੱਲੀ ਵੱਲ ਜਾ ਰਹੀ ਇਹ ਮਾਲ ਗੱਡੀ ਹਾਦਸਾਗ੍ਰਸਤ ਹੋ ਗਈ। ਪਤਾ ਲੱਗਿਆ ਹੈ ਕਿ ਜਿਹੜੇ ਰੇਲ ਡੱਬੇ ਪਲਟੇ ਹਨ, ਉਨ੍ਹਾਂ ਵਿਚੋਂ ਕੁੱਝ ’ਚ ਕੈਮੀਕਲ ਭਰਿਆ ਹੋਇਆ ਸੀ, ਜਿਸ ਕਾਰਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ। ਉਧਰ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।