Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਫਰੀਦਕੋਟਮੁਕਤਸਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀ.ਡੀ.ਪੀ.ਓ ਦਫ਼ਤਰ ਫ਼ਰੀਦਕੋਟ ਅਤੇ ਗਿੱਦੜਬਾਹਾ ਦਾ ਕੀਤਾ ਅਚਨਚੇਤ ਦੌਰਾ

16 Views

ਫ਼ਰੀਦਕੋਟ/ਗਿੱਦੜਬਾਹਾ, 21 ਜੁਲਾਈ: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਅੱਜ ਸੀ.ਡੀ.ਪੀ.ਓ ਦਫਤਰ ਫਰੀਦਕੋਟ ਅਤੇ ਗਿਦੜਬਾਹਾ ਦਾ ਅਚਨਚੇਤ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਇੱਕ ਵੀਡੀਓ ਰਾਹੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਸਹੀ ਕੁਆਲਿਟੀ ਦਾ ਨਹੀਂ ਹੁੰਦਾ ਅਤੇ ਅਜਿਹਾ ਖਾਣਾ ਖਾਣ ਨਾਲ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਸਪਲੀਮੈਟਰੀ ਨਿਊਟਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਵੰਡੀ ਜਾਂਦੀ ਖੁਰਾਕ ਨੂੰ ਦਫਤਰ ਦੇ ਸਟੋਰ ਵਿੱਚ ਪਏ ਗੱਟਿਆਂ ਨੂੰ ਖੁਲਾ ਕੇ ਮਿੱਠਾ ਦਲੀਆ, ਖਿਚੜੀ, ਮੁਰਮਰੇ ਦੀ ਜਾਂਚ ਕੀਤੀ।

ਫਾਜਿਲਕਾ ਅਤੇ ਰਾਜਸਥਾਨ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਗੰਗ ਕੈਨਾਲ ਦੇ ਇਲਾਕੇ ਵਿੱਚੋਂ 50 ਹਜਾਰ ਲੀਟਰ ਲਾਹਣ ਬਰਾਮਦ 

ਉਹਨਾਂ ਆਪਣੇ ਦੌਰੇ ਦੌਰਾਨ ਖਿਚੜੀ ਅਤੇ ਦਲੀਆ ਦਫਤਰ ਵਿਖੇ ਤਿਆਰ ਕਰਵਾ ਕੇ ਚੈੱਕ ਕੀਤਾ। ਉਹਨਾਂ ਤਿਆਰ ਕੀਤੇ ਦਲੀਆ ਅਤੇ ਖਿਚੜੀ ਨੂੰ ਖੁਦ ਖਾ ਕੇ ਚੈਕ ਕਰਨ ਉਪੰਰਤ ਤਸੱਲੀ ਪ੍ਰਗਟ ਕੀਤੀ । ਉਹਨਾਂ ਦੱਸਿਆ ਕਿ ਪੰਜਾਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਲਈ ਵਧੀਆ ਅਤੇ ਮਿਆਰੀ ਖੁਰਾਕ ਵਸਤੂਆਂ ਮਾਰਕਫੈੱਡ, ਪੰਜਾਬ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਕੁਆਲਟੀ ਦੀ ਚੈਕਿੰਗ ਸਬੰਧਤ ਜਿਲ੍ਹਾ ਪੱਧਰ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਪੋਸ਼ਣ ਸਟਾਫ ਅਤੇ ਸੁਪਰਵਾਈਜਰਾਂ ਵੱਲੋਂ ਚੈੱਕ ਕਰਨ ਉਪੰਰਤ ਹੀ ਅੱਗੇ ਆਂਗਣਵਾੜੀ ਸੈਂਟਰਾਂ ਨੂੰ ਵੰਡ ਕੀਤੀ ਜਾਂਦੀ ਹੈ।

ਬੱਸ ਅੱਡੇ ’ਚ ਖੜੀਆਂ ਬੱਸਾਂ ਨੂੰ ਲੱਗੀ ਅੱ.ਗ, ਕਈ ਗੱਡੀਆਂ ਨੁਕਸਾਨੀਆਂ

ਇਸ ਤੋਂ ਇਲਾਵਾ ਉਨ੍ਹਾਂ ਪਏ ਸਮਾਨ ਦੀ ਪੈਕਿੰਗ, ਮੈਨੂਫੈਕਚਰਿੰਗ ਅਤੇ ਐਕਸਪਾਇਰੀ ਤਰੀਕਾਂ ਨੂੰ ਵੀ ਚੈੱਕ ਕੀਤਾ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋ ਲੋਕ ਪੱਖੀ ਸਕੀਮਾਂ ਚਲਾ ਕੇ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਲਾਭ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਜ਼ਿਲ੍ਹਾ ਮਨੈਜਰ ਮਾਰਕਫੈਡ, ਸੀ.ਡੀ.ਪੀ.ਓ ਹਾਜ਼ਰ ਸਨ ।

 

Related posts

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਸ਼ੁਰੂ ਕੀਤੀ ਚੋਣ ਮੁਹਿੰਮ

punjabusernewssite

ਕਰਮਜੀਤ ਅਨਮੋਲ ਨੇ ਕੋਟਕਪੂਰਾ ਹਲਕੇ ਦੇ ਪਿੰਡਾਂ ਦਾ ਕੀਤਾ ਦੌਰਾ

punjabusernewssite

ਪੰਜਾਬ ਦਾ 5600 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਕੇਂਦਰ ਸਰਕਾਰ ਜਲਦ ਕਰੇ ਜਾਰੀ : ਸੰਧਵਾਂ

punjabusernewssite