WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਫਰੀਦਕੋਟਮੋਗਾ

ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਸ਼ੁਰੂ ਕੀਤੀ ਚੋਣ ਮੁਹਿੰਮ

ਟਿਕਟਾਂ ਦੇ ਐਲਾਨ ਤੋਂ ਬਾਅਦ ਪ੍ਰਚਾਰ ਸ਼ੁਰੂ ਕਰਨ ਵਿਚ ਵੀ ‘ਆਪ’ ਉਮੀਦਵਾਰਾਂ ਨੇ ਬਾਜ਼ੀ ਮਾਰੀ
ਫ਼ਰੀਦੋਕਟ , 18 ਮਾਰਚ : ਤਿੰਨ ਦਿਨ ਪਹਿਲਾਂ ਆਗਾਮੀ ਲੋਕ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੁਣ ਪ੍ਰਚਾਰ ਸ਼ੁਰੂ ਕਰਨ ਵਿਚ ਵੀ ਬਾਜ਼ੀ ਮਾਰ ਲਈ ਹੈ। ਬੀਤੇ ਕੱਲ ਸੂਬੇ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਤੋਂ ਐਲਾਨੇ ਉਮੀਦਵਾਰਾਂ ਨੇ ਪਹਿਲੇ ਹੱਲੇ ਹੀ ਚੋਣ ਮੁਹਿੰਮ ਭਖਾ ਦਿੱਤੀ ਹੈ। ਫ਼ਰੀਦੋਕਟ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਤਾਂ ਬਕਾਇਦਾ ਰੋਡ ਸ਼ੋਅ ਵੀ ਕੱਢਿਆ ਗਿਆ, ਜਿਸਦੇ ਵਿਚ ਉਹ ਸੋਹਣੀ ਦਸਤਾਰ ਦੇ ਵਿਚ ਨਜ਼ਰ ਆਏ।

ਲੋਕ ਸਭਾ ਚੋਣਾਂ: ਪੰਜਾਬ ਪੁਲੀਸ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ: ਡੀ.ਜੀ.ਪੀ.

ਇਸ ਮੌਕੇ ਉਨ੍ਹਾਂ ਦੇ ਨਾਲ ਨਾ ਸਿਰਫ਼ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਜੇਤੂ ਵਿਧਾਇਕਾਂ, ਹਲਕਾ ਇੰਚਾਰਜ਼, ਚੇਅਰਮੈਨ ਅਤੇ ਹੋਰ ਸਿਰਕੱਢ ਆਗੂ ਨਜ਼ਰ ਆਏ, ਬਲਕਿ ਸਮਰਥਕਾਂ ਦੀ ਵੀ ਵੱਡੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਮੋਗਾ ਜ਼ਿਲ੍ਹੇ ਤੋਂ ਸ਼ੁਰੂ ਕੀਤੇ ਇਸ ਰੋਡ ਸ਼ੋਅ ਦੌਰਾਨ ਅਪਣੇ ਪ੍ਰਚਾਰ ਦੀ ਸ਼ੁਰੂਆਤ ਦੌਧਰ ਪਿੰਡ ਦੇ ਮਸ਼ਹੂਰ ਡੇਰੇ ’ਤੇ ਨਤਮਸਤਕ ਹੋ ਕੇ ਕੀਤੀ ਤੇ ਸਮਾਪਤੀ ਮੌਕੇ ਫ਼ਰੀਦਕੋਟ ਦੇ ਬਾਬਾ ਫ਼ਰੀਦ ਦੇ ਪਵਿੱਤਰ ਸਥਾਨ ‘ਤੇ ਸੀਸ ਝੁਕਾਇਆ। ਪਤਾ ਲੱਗਿਆ ਹੈ ਕਿ ਕਰਮਜੀਤ ਅਨਮੋਲ ਵੱਲੋਂ ਹੁਣ ਹਲਕੇ ਵਿਚ ਵਲੰਟੀਅਰਾਂ ਨੂੰ ਲਾਮਬੰਦ ਕਰਨ ਲਈ ਵਰਕਰ ਮਿਲਣੀ ਤਹਿਤ ਵੱਡਾ ਇਕੱਠਾ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਉਨ੍ਹਾਂ ਵੱਲੋਂ ਸੋਮਵਾਰ ਨੂੰ ਮਿਲਨ ਪੈਲੇਸ ਕੋਟਕਪੂਰਾ ਵਿਖੇ ਸਮਾਗਮ ਰੱਖਿਆ ਹੋਇਆ ਹੈ।

ਚੋਣਾਂ ਤੋਂ ਪਹਿਲਾਂ 10 ਮਾਲ ਅਫ਼ਸਰਾਂ, 26 ਤਹਿਸੀਲਦਾਰਾਂ ਤੇ 74 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਜਿਸਦੇ ਵਿਚ ਪਾਰਟੀ ਦੇ ਹਰ ਵਲੰਟੀਅਰਾਂ ਤੋਂ ਇਲਾਵਾ ਬਲਾਕ ਪ੍ਰਧਾਨ,ਚੇਅਰਮੈਨ,ਅਹੱੁਦੇਦਾਰਾਂ ਅਤੇ ਬੂਥ ਇੰਚਾਰਜਾਂ ਨੂੰ ਸੱਦਾ ਦਿੱਤਾ ਗਿਆ ਹੈ। ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਹੋ ਰਹੇ ਇਸ ਪ੍ਰੋਗਰਾਮ ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਰਹੇਗੀ ਅਤੇ ਕਰਮਜੀਤ ਅਨਮੋਲ ਉਨ੍ਹਾਂ ਨੂੰ ਸੰਬੋਧਨ ਕਰਨਗੇ। ਇੱਥੇ ਦਸਣਾ ਬਣਦਾ ਹੈ ਕਿ ਰਿਜਰਵ ਲੋਕ ਸਭਾ ਹਲਕਾ ਫ਼ਰੀਦਕੋਟ ਵਿਚ ਦੱਖਣੀ ਮਾਲਵਾ ਦੇ ਚਾਰ ਜ਼ਿਲਿਆਂ ਦੇ ਵੱਖ ਵੱਖ ਵਿਧਾਨ ਸਭਾ ਹਲਕੇ ਆਉਂਦੇ ਹਨ, ਜਿੰਨ੍ਹਾਂ ਵਿਚ ਮੋਗਾ ਦੇ ਚਾਰ, ਫ਼ਰੀਦਕੋਟ ਦੇ 3 ਅਤੇ ਸ਼੍ਰੀ ਮੁਕਤਸਰ ਸਾਹਿਬ ਦਾ ਗਿੱਦੜਵਾਹਾ ਅਤੇ ਬਠਿੰਡਾ ਦਾ ਰਾਮਪੁਰਾ ਫ਼ੂਲ ਵਿਧਾਨ ਸਭਾ ਹਲਕਾ ਸ਼ਾਮਲ ਹੈ।

 

Related posts

ਹੜ੍ਹਾਂ ਦੀ ਸਥਿਤੀ ਸਬੰਧੀ ਸਿਹਤ ਵਿਭਾਗ ਦੇ ਪ੍ਰਬੰਧਾਂ ਦਾ ਡਿਪਟੀ ਡਾਇਰੈਕਟਰ ਨੇ ਲਿਆ ਜਾਇਜਾ

punjabusernewssite

ਆੜਤੀਆਂ ਦੀਆਂ ਸ਼ਿਕਾਇਤਾਂ ਅਤੇ ਰੋਸ ਤੋਂ ਬਾਅਦ ਸਪੀਕਰ ਸੰਧਵਾਂ ਨੇ ਟਰੱਕ ਯੂਨੀਅਨ ਕੀਤੀ ਭੰਗ

punjabusernewssite

ਨਵਜੋਤ ਸਿੱਧੂ ਦੇ ਸਮਰਥਕਾਂ ਵਿਰੁੱਧ ਕਾਰਵਾਈ ਦੀ ਤਿਆਰੀ!

punjabusernewssite