WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Big News: ਅਮਰੀਕੀ ਰਾਸਟਰਪਤੀ ਜੋ ਬਾਈਡਨ ਨੇ ਚੋਣ ਲੜਣ ਤੋਂ ਕੀਤਾ ਐਲਾਨ, ਇੱਕ ਭਾਰਤਵੰਸ਼ੀ ਹੋ ਸਕਦੀ ਹੈ ਉਮੀਦਵਾਰ

ਨਵੀਂ ਦਿੱਲੀ, 22 ਜੁਲਾਈ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ ਮੰਨੇ ਜਾਂਦੇ ਅਮਰੀਕਾ ਵਿਚ ਵੱਡੀ ਸਿਆਸੀ ਉਥਲ-ਪੁਥਲ ਸਾਹਮਣੇ ਆਈ ਹੈ। ਇਸ ਸਾਲ ਦੇ ਅਖ਼ੀਰ ’ਚ ਦੇਸ ਦੇ ਰਾਸਟਰਪਤੀ ਲਈ ਹੋਣ ਜਾ ਰਹੀ ਚੋਣ ਤੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ ਅਤੇ ਅਗਲੀ ਚੋਣ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਨੇ ਚੋਣ ਲੜਣ ਤੋਂ ਇੰਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿਚ ਬਕਾਇਦਾ ਉਨ੍ਹਾਂ ਦੇ ਵੱਲੋਂ ਇੱਕ ਪੱਤਰ ਲਿਖ ਕੇ ਐਲਾਨ ਕੀਤਾ ਹੈ। ਬਾਈਡਨ ਨੇ ਆਪਣੀ ਦਾਅਵੇਦਾਰੀ ਛੱਡਦਿਆਂ ਕਮਲਾ ਹੈਰਿਸ ਨੂੰ ਹਿਮਾਇਤ ਦੇਣ ਦਾ ਐਲਾਨ ਕੀਤਾ ਹੈ। ਕਮਲਾ ਹੈਰਿਸ ਭਾਰਤ ਨਾਲ ਸਬੰਧ ਰੱਖਦੀ ਹੈ, ਜਿਸਦੀ ਲੋਕਪ੍ਰਿਅਤਾ ਪਹਿਲਾਂ ਹੀ ਕਾਫ਼ੀ ਵਧੀ ਹੋਈ ਹੈ।

ਸਾਵਧਾਨ: ਜੇਕਰ ਨਾਬਾਲਿਗ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਫ਼ੜੇ ਗਏ ਤਾਂ ਮਾਪਿਆਂ ਨੂੰ ਹੋਵੇਗੀ ਕੈਦ

ਅਮਰੀਕਾ ਦੇ ਇਤਿਹਾਸ ਵਿਚ ਇਹ ਵੱਡੀ ਸਿਆਸੀ ਘਟਨਾ ਹੈ, ਜਿਸਦੇ ਵਿਚ ਇੱਕ ਮੌਜੂਦਾ ਰਾਸਟਰਪਤੀ ਨੂੰ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਉਠ ਰਹੇ ਵਿਰੋਧ ਕਾਰਨ ਇਸ ਤਰ੍ਹਾਂ ਉਮੀਦਵਾਰੀ ਛੱਡਣੀ ਪਈ ਹੋਵੇ। 81 ਸਾਲਾਂ ਬਾਈਡਨ ਮੌਜੂਦਾ ਸਮੇਂ ਕਰੋਨਾ ਪਾਜ਼ੀਟਿਵ ਹੋ ਗਏ ਹਨ। ਦਸਣਾ ਬਣਦਾ ਹੈ ਕਿ ਅਮਰੀਕਾ ਦੀ ਚੋਣ ਪਰੰਪਰਾ ਮੁਤਾਬਕ ਰਾਸਟਰਪਤੀ ਦੇ ਦਾਅਵੇਦਾਰਾਂ ਵਿਚਕਾਰ ਜਨਤਕ ਡਿਬੇਟ ਹੁੰਦੀ ਹੈ, ਜਿਸਦੇ ਵਿਚ ਹੀ ਕਿਸੇ ਦੀ ਜਿੱਤ ਹਾਰ ਸਬੰਧੀ ਅਟਕਲਾਂ ਲੱਗਣੀਆਂ ਸ਼ੁਰੂ ਹੋ ਜਾਦੀਆਂ ਹਨ।

ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ!

ਇਸੇ ਤਰ੍ਹਾਂ ਲੰਘੀ 28 ਜੂਨ ਨੂੰ ਰਿਪਬਲਿਕ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਰਾਸਟਰਪਤੀ ਡੋਨਲਡ ਟਰੰਪ ਅਤੇ ਡੈਮੋਕਰੇਟਿਕ ਉਮੀਦਵਾਰ ਤੇ ਮੌਜੂਦਾ ਰਾਸਟਰਪਤੀ ਜੋ ਬਾਈਡਨ ਵਿਚਕਾਰ ਡਿਬੇਟ ਹੋਈ ਸੀ, ਜਿਸਦੇ ਵਿਚ ਬਾਈਡਨ ਕਮਜੋਰ ਪੈ ਗਏ ਸਨ। ਇਸਤੋਂ ਬਾਅਦ ਲਗਾਤਾਰ ਜੋ ਬਾਈਡਨ ਉਪਰ ਰਾਸਟਰਪਤੀ ਦੇ ਦਾਅਵੇਦਾਰ ਵਜੋਂ ਪਿੱਛੇ ਹਟਣ ਲਈ ਦਬਾਅ ਪੈ ਰਿਹਾ ਸੀ। ਅਮਰੀਕਾ ਦੇ ਸਾਬਕਾ ਰਾਸਟਰਪਤੀ ਤੇ ਡੈਮੋਕਰੇਟਿਕ ਆਗੂ ਬਰਾਕ ਓਬਾਮਾ ਨੇ ਵੀ ਜੋ ਬਾਈਡਨ ਨੂੰ ਚੋਣ ਮੈਦਾਨ ਤੋਂ ਪਿੱਛੇ ਹਟਣ ਲਈ ਕਿਹਾ ਸੀ। ਇਸਤੋਂ ਇਲਾਵਾ ਡੈਮੋਕਰੇਟਿਕ ਪਾਰਟੀ ਅੰਦਰ ਵੀ ਵਿਰੋਧ ਲਗਾਤਾਰ ਜਾਰੀ ਸੀ, ਜਿਸਤੋਂ ਬਾਅਦ ਹੁਣ ਬਾਈਡਨ ਨੇ ਇਹ ਫੈਸਲਾ ਲਿਆ ਹੈ।

 

Related posts

ਸੁਪਰੀਮ ਕੋਰਟ ‘ਚ ਅੱਜ ਹੋਵੇਗੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਸੁਣਵਾਈ

punjabusernewssite

ਮੋਦੀ ਦੇ ਰੂਸ ਦੌਰੇ ਤੋਂ ਬਾਅਦ ਰੂਸੀ ਫ਼ੌਜ ’ਚ ਭਰਤੀ ਭਾਰਤੀ ਜਵਾਨਾਂ ਦੀ ਵਾਪਸੀ ਹੋਵੇਗੀ ਸੰਭਵ

punjabusernewssite

ਚੋਣ ਕਮਿਸ਼ਨਰ ਵਲੋਂ ਅਧਿਕਾਰੀਆਂ ਦੀਆਂ ਬਦਲੀਆਂ ਤੇ ਹੋਰ ਹੁਕਮ ਜਾਰੀ

punjabusernewssite