ਬਠਿੰਡਾ,24ਜੁਲਾਈ: ਅੱਜ ਇਥੇ ਟੀਚਰ ਹੋਮ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੂਬਾ ਪੱਧਰੀ ਜਰਨਲ ਮੀਟਿੰਗ ਕੀਤੀ। ਜਿਸ ਵਿੱਚ ਦਲਿਤਾਂ ਦੀ ਹੋ ਰਹੀ ਲੁੱਟ ਅਤੇ ਸਮਾਜਿਕ ਜ਼ਬਰ ਦੇ ਖ਼ਾਤਮੇ ਲਈ 1 ਅਗਸਤ ਤੋਂ 10 ਸਤੰਬਰ ਤੱਕ ਪਿੰਡਾਂ ਸ਼ਹਿਰਾਂ ਅੰਦਰ ਲਾਮਬੰਦੀ ਮੁਹਿੰਮ ਚਲਾਉਣ ਦਾ ਜਿਥੇ ਐਲਾਨ ਕੀਤਾ ,ਉਥੇ ਕੱਲ੍ਹ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਆਪਣੇ ਪਹਿਲੇ ਕੇਂਦਰੀ ਬਜ਼ਟ ਵਿਚੋਂ ਪੰਜਾਬ ਸੂਬੇ ਨੂੰ ਅਤੇ ਮਨਰੇਗਾ ਸਮੇਂਤ ਮਜ਼ਦੂਰ ਸਮਾਜ ਨੂੰ ਨਜ਼ਰ ਅੰਦਾਜ਼ ਕਰਨ ਖਿਲਾਫ਼ 25 ਜੁਲਾਈ ਨੂੰ ਮੋਦੀ ਸਰਕਾਰ ਦੀਆਂ ਸੂਬੇ ਭਰ ਵਿਚ ਅਰਥੀਆਂ ਸਾੜਨ ਦਾ ਵੀ ਐਲਾਨ ਕੀਤਾ।
ਖੇਤ ਮਜ਼ਦੂਰਾਂ ਵਲੋਂ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਐਲਾਨ
ਅੱਜ ਦੀ ਇਸ ਸੂਬਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਸਦੀਆਂ ਤੋਂ ਸਾਧਨਹੀਣ ਰੱਖੇ ਦਲਿਤ ਸਮਾਜ ਨੂੰ ਅੱਜ ਇੱਕੀਵੀਂ ਸਦੀ ਦੇ ਆਧੁਨਿਕ ਯੁੱਗ ਵਿੱਚ ਵੀ ਜ਼ਾਤੀ ਨਫ਼ਰਤ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅੱਜ ਦੀ ਇਸ ਸੂਬਾ ਪੱਧਰੀ ਮੀਟਿੰਗ ਨੂੰ ਭੀਮ ਆਰਮੀ ਦੇ ਕੌਮੀ ਸਕੱਤਰ ਹਿਤੈਸ ਮਾਹੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਸੂਬਾ ਸਕੱਤਰ ਹਰਵਿੰਦਰ ਸੇਮਾ ਨੇ ਕਿਹਾ ਕਿ ਸਾਮਰਾਜੀ ਲੁੱਟ ਅਤੇ ਮੰਨੂਵਾਦੀ ਤਾਕਤਾਂ ਦੇ ਖਿਲਾਫ਼ ਦੇਸ਼ ਵਿਆਪੀ ਦਲਿਤ ਲਹਿਰ ਖੜ੍ਹੀ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਮਾਮਲੇ ‘ਤੇ ਹਰਿਆਣਾ ਸਰਕਾਰ ਨੂੰ ਲਾਈ ਸਵਾਲਾਂ ਦੀ ਝੜੀ
ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਬਜ਼ਟ ਵਿੱਚ ਜਿੱਥੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਛੋਟੇ ਦੁਕਾਨਦਾਰਾਂ ਲਈ ਕੋਈ ਵੀ ਹਿੱਸਾ ਨਹੀਂ ਰੱਖਿਆ। ਜਿਸ ਦਾ ਨਤੀਜਾ ਭਾਜਪਾ ਨੂੰ ਆਉਣ ਵਾਲੇ ਵਿੱਚ ਭੁਗਤਨਾ ਪਵੇਗਾ।ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਖ਼ਜ਼ਾਨਚੀ ਮੱਖਣ ਸਿੰਘ ਰਾਮਗੜ੍ਹ,ਬਲਜੀਤ ਕੌਰ ਫ਼ਰੀਦਕੋਟ,ਨਿੱਕਾ ਸਿੰਘ ਬਹਾਦਰਪੁਰ,ਧੰਨਾ ਸਿੰਘ ਅੰਬੇਡਕਰੀ ਸੰਗਰੂਰ, ਮਨਜੀਤ ਕੌਰ ਜੋਗਾ,ਹਿੰਮਤ ਫਿਰੋਜ਼ਪੁਰ, ਹਰਮੇਸ਼ ਫਾਜ਼ਿਲਕਾ,ਨਿਰਮਲ ਮਲੋਟ ਵੀ ਸ਼ਾਮਿਲ ਸਨ।
Share the post "ਦਲਿਤਾਂ ਦੀ ਲੁੱਟ ਅਤੇ ਸਮਾਜਿਕ ਜਬਰ ਦੇ ਖਿਲਾਫ਼ ਮਜਦੂਰ ਮੁਕਤੀ ਮੋਰਚੇ ਵੱਲੋਂ ਰਾਜ ਅੰਦਰ ਲਾਮਬੰਦੀ ਮੁਹਿੰਮ ਚਲਾਉਣ ਦਾ ਐਲਾਨ"