ਪੁਸਤਕ ਵਿਚਾਰ-ਚਰਚਾ ਪ੍ਰੋਗਰਾਮ ਚਾਰ ਅਗਸਤ ਨੂੰ:ਮਾਨਖੇੜਾ

Date:

spot_img

ਬਠਿੰਡਾ, 24 ਜੁਲਾਈ:ਪੰਜਾਬੀ ਸਾਹਿਤ ਸਭਾ ਰਜਿ ਬਠਿੰਡਾ ਵੱਲੋਂ ਗੋਪਾਲ ਸਿੰਘ (ਸੇਵਾ ਮੁਕਤ ਪੀ ਸੀ ਐਸ) ਦੀ ਕਾਵਿ ਪੁਸਤਕ “ਮਿੱਟੀ ਦੀ ਕਸਕ” ਉਪਰ ਵਿਚਾਰ ਚਰਚਾ ਦਾ ਪ੍ਰੋਗਰਾਮ ਚਾਰ ਅਗਸਤ ਨੂੰ ਸਵੇਰੇ ਸਾਢੇ ਦਸ ਵਜੇ ਟੀਚਰਜ਼ ਹੋਮ ਵਿਖੇ ਕੀਤਾ ਜਾਵੇਗਾ। ਸਾਹਿਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਅਤੇ ਜਨਰਲ ਸਕੱਤਰ ਰਣਜੀਤ ਗੌਰਵ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਉਘੇ ਵਾਰਤਕ ਲੇਖਕ ਰਾਮ ਸਿੰਘ ਕਰਨਗੇ। ਮੁੱਖ ਮਹਿਮਾਨ ਇੰਦਰਜੀਤ ਸਿੰਘ ਬਰਾੜ ਚੇਅਰਮੈਨ ਸਿਲਵਰ ਓਕਸ ਗਰੁੱਪ ਹੋਣਗੇ।ਟਹਿਲ ਸਿੰਘ ਬੁੱਟਰ ਕੌਂਸਲਰ ਅਤੇ ਅਮਰ ਸਿੰਘ ਸਿੱਧੂ ਲੇਖਕ ਅਤੇ ਫਿਲਮ ਮੇਕਰ ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਮਾਮਲੇ ‘ਤੇ ਹਰਿਆਣਾ ਸਰਕਾਰ ਨੂੰ ਲਾਈ ਸਵਾਲਾਂ ਦੀ ਝੜੀ

ਇਸ ਪੁਸਤਕ ਉਪਰ ਪਰਚਾ ਡਾ.ਹਰਵਿੰਦਰ ਸਿਰਸਾ ਪੜ੍ਹਨਗੇ। ਬੂਟਾ ਸਿੰਘ ਚੌਹਾਨ,ਡਾ.ਸੰਦੀਪ ਭੰਮੇ ਅਤੇ ਡਾ.ਰਵਿੰਦਰ ਸਿੰਘ ਸੰਧੂ ਵਿਚਾਰ ਚਰਚਾ ਵਿੱਚ ਭਾਗ ਲੈਣਗੇ। ਟੀਚਰਜ਼ ਹੋਮ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਭਾਗ ਲੈਣਗੇ। ਸਾਹਿਤ ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਪ੍ਰੈਸ ਸਕੱਤਰ ਅਮਨ ਦਾਤੇਵਾਸੀਆ ਅਤੇ ਮੀਡੀਆ ਇੰਚਾਰਜ ਰਮੇਸ਼ ਗਰਗ ਨੇ ਸਮੂਹ ਲੇਖਕਾਂ ਅਤੇ ਸਾਹਿਤਕ ਸੰਸਥਾਵਾਂ ਨੂੰ ਸ਼ਿਰਕਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।

 

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...