ਬਠਿੰਡਾ, 25 ਜੁਲਾਈ: ਲਿਓਜ਼ ਗ੍ਰੀਨ ਸਿਟੀ (ਕਨ੍ਹਈਆ ਗ੍ਰੀਨ ਸਿਟੀ ਗਰੁੱਪ) ਵੱਲੋਂ ਬਠਿੰਡਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਨੂੰ ਹਰਿਆ ਭਰਿਆ ਕਰਨ ਦੀ ਮੁਹਿੰਮ ਤਹਿਤ ਅੱਜ ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਬੂਟੇ ਲਗਾਉਣ ਅਤੇ ਵੰਡਣ ਦੀ ਮÇੁੰਹਮ ਤਹਿਤ ਸਰਕਾਰੀ ਸਕੂਲਾਂ ਵਿੱਚ ਪੌਦੇ ਵੰਡੇ ਗਏ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈਸਰਖਾਨਾ ਵਿਖੇ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੁਰੇਸ਼ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਮਿਲ ਕੇ ਰੁੱਖ ਲਗਾ ਕੇ ਹਰਿਆ ਭਰਿਆ ਵਾਤਾਵਰਨ ਸਿਰਜਣ ਦਾ ਸੁਨੇਹਾ ਦਿੱਤਾ। ਉਨ੍ਹਾਂ ਦੇ ਨਾਲ ਸੱਤ ਸਿਖਿਆਰਥੀ ਜੱਜਾਂ ਨੇ ਵੀ ਇਸ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਬੂਟੇ ਲਗਾਏ।
ਕੋਈ ਵੀ ਯੋਗ ਖਿਡਾਰੀ ਖੇਡਾਂ ਵਿੱਚ ਭਾਗ ਲੈਣ ਤੋਂ ਵਾਝਾਂ ਨਹੀਂ ਰਹੇਗਾ: ਸਤੀਸ਼ ਕੁਮਾਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫੱਤਾ ਦੇ ਪ੍ਰਿੰਸੀਪਲੀ ਸੰਜੀਵ ਨਾਗਪਾਲ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਮਾਈਸਰਖਾਨਾ ਦੀ ਪ੍ਰਿੰਸੀਪਲ ਸ਼੍ਰੀਮਤੀ ਜਸਵੀਰ ਕੌਰ ਨੇ ਸੀਜੇਐਮ ਅਤੇ ਸਿਖਿਆਰਥੀ ਜੱਜਾਂ ਦਾ ਸਵਾਗਤ ਕੀਤਾ।ਇਸ ਮੌਕੇ ਲੀਓ ਦੀ ਗ੍ਰੀਨ ਸਿਟੀ ਟੀਮ ਨੇ ਦੋ ਸਕੂਲਾਂ ਅਤੇ ਹੋਰ ਥਾਵਾਂ ’ਤੇ 250 ਦੇ ਕਰੀਬ ਬੂਟੇ ਵੰਡੇ। ਇਸ ਮੌਕੇ ਸਮਾਜ ਸੇਵੀ ਸ੍ਰੀ ਰਾਕੇਸ਼ ਨਰੂਲਾ ਦਾ ਮੁਹਿੰਮ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਕਨ੍ਹਈਆ ਗ੍ਰੀਨ ਸਿਟੀ ਗਰੁੱਪ ਦੇ ਐਮਡੀ ਡੀਪੀ ਗੋਇਲ ਨੇ ਸੀਜੇਐਮ ਅਤੇ ਸਿਖਿਆਰਥੀ ਜੱਜਾਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਗ੍ਰੀਨ ਸਿਟੀ ਦਾ ਪੌਦੇ ਲਗਾਉਣ ਨਾਲ ਅਟੁੱਟ ਰਿਸ਼ਤਾ ਹੈ। ਇਸ ਦੇ ਨਾਮ ਦੇ ਅਨੁਸਾਰ, ਗ੍ਰੀਨ ਸਿਟੀ ਨੇ ਹਮੇਸ਼ਾ ਉਸਾਰੀ ਵਿੱਚ ਹਰਿਆਲੀ ਨੂੰ ਤਰਜੀਹ ਦਿੱਤੀ ਹੈ। ਹੁਣ ਲਿਓ ਦੀ ਗ੍ਰੀਨ ਸਿਟੀ ਕਨ੍ਹਈਆ ਗ੍ਰੀਨ ਸਿਟੀ ਟੀਮ ਆਪਣੀ ਮੁਹਿੰਮ ਨੂੰ ਸ਼ਹਿਰ ਬਠਿੰਡਾ ਦੇ ਨਾਲ-ਨਾਲ ਪੂਰੇ ਜ਼ਿਲ੍ਹਾ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ’ਤੇ ਲੈ ਕੇ ਜਾ ਰਹੀ ਹੈ।
Share the post "ਲਿਓਜ਼ ਗ੍ਰੀਨ ਸਿਟੀ ਵੱਲੋਂ ਬਠਿੰਡਾ ਨੂੰ ਹਰਿਆ-ਭਰਿਆ ਕਰਨ ਲਈ ਪੌਣੇ ਵੰਡਣ ਦੀ ਮੁਹਿੰਮ ਜੋਰਾਂ-ਸ਼ੋਰਾਂ ਨਾਲ ਜਾਰੀ"