ਮੌੜ ਜੋਨ ਦੀਆਂ ਗਰਮ ਰੁੱਤ ਖੇਡਾਂ 1 ਅਗਸਤ ਤੋਂ 6 ਅਗਸਤ ਤੋਂ:ਜ਼ਿਲ੍ਹਾ ਸਿੱਖਿਆ ਅਫ਼ਸਰ

Date:

spot_img

ਬਠਿੰਡਾ, 27 ਜੁਲਾਈ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਜੋਨਲ ਪ੍ਰਧਾਨ ਟੂਰਨਾਮੈਂਟ ਕਮੇਟੀ ਮੌੜ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਸ ਰਾਮਨਗਰ ਮੌੜ ਜੋਨ ਦੀ ਇੱਕ ਅਹਿਮ ਮੀਟਿੰਗ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਦਿਲਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਜੋਨ ਪੱਧਰੀ ਖੇਡਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ।

ਬਟਾਲਾ ‘ਚ ਪੁਲਿਸ ਤੇ ਗੈਂਗ.ਸਟਰ ਵਿਚਕਾਰ ਚੱਲੀ ਗੋ+ਲੀ

ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਗਰਮ ਰੁੱਤ ਜੋਨ ਪੱਧਰੀ ਟੂਰਨਾਮੈਂਟ 1 ਅਗਸਤ ਤੋਂ 6 ਅਗਸਤ ਤੱਕ ਵੱਖ ਵੱਖ ਸਕੂਲ ਗਰਾਊਡਾ ਵਿਚ ਕਰਵਾਏ ਜਾਣਗੇ। ਇਹਨਾਂ ਖੇਡ ਮੁਕਾਬਲਿਆਂ ਲਈ ਅਵਤਾਰ ਸਿੰਘ, ਹਰਪਾਲ ਸਿੰਘ, ਨਵਦੀਪ ਕੌਰ, ਗੁਰਸ਼ਰਨ ਸਿੰਘ, ਕੁਲਦੀਪ ਸ਼ਰਮਾ, ਵਰਿੰਦਰ ਸਿੰਘ, ਰਾਜਿੰਦਰ ਸ਼ਰਮਾ, ਹਰਜੀਤ ਪਾਲ ਸਿੰਘ ਖੇਡ ਕਨਵੀਨਰ ਲਗਾਏ ਗਏ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਰਾਮਗੜ ਭੂੰਦੜ, ਰਾਜਿੰਦਰ ਸਿੰਘ ਢਿਲੋਂ,ਹਰਜੀਤ ਪਾਲ ਸਿੰਘ, ਜਸਵਿੰਦਰ ਸਿੰਘ ਗਿੱਲ,ਲਖਵੀਰ ਸਿੰਘ,ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਚਰਨਾਥਲ, ਬਲਰਾਜ ਸਿੰਘ, ਰਾਜਵੀਰ ਕੌਰ, ਕਸ਼ਮੀਰ ਸਿੰਘ, ਅਮਨਦੀਪ ਸਿੰਘ, ਵਰਿੰਦਰ ਸਿੰਘ ਬਾਕਸਰ, ਅਵਤਾਰ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Punjab Govt ਵੱਲੋਂ 2,437 ਅਪ੍ਰੈਂਟਿਸ ਟ੍ਰੇਨੀਜ਼ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

👉ਅਪ੍ਰੈਲ 2022 ਤੋਂ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਵਿੱਚ 9,627 ਨਿਯੁਕਤੀਆਂ...

टोक्यो विश्वविद्यालय में गूंजा गीता का सार्वभौमिक संदेश

👉अंतरराष्ट्रीय गीता महोत्सव-2026 के अंतर्गत आयोजित हुआ ऐतिहासिक ‘अंतरराष्ट्रीय...

मुख्यमंत्री ने डबल इंजन सरकार के तहत पंजाब को और अधिक मजबूत बनाने का किया आह्वान

👉पंजाब के कल्याण, रोजगार सृजन और एमएसपी के समर्थन...