ਬਠਿੰਡਾ ’ਚ ਪੁਲਿਸ ਦਾ ‘ਸਪਾ’ ਸੈਂਟਰ ’ਤੇ ਛਾਪਾ, ਥਾਈਲੈਂਡ ਦੀਆਂ ਲੜਕੀਆਂ ਸਹਿਤ ਕਈ ਕਾਬੂ

Date:

spot_img

ਬਠਿੰਡਾ, 28 ਜੁਲਾਈ: ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ਦੇ ਵੱਖ ਵੱਖ ਪਾਸ਼ ਇਲਾਕਿਆਂ ਵਿਚ ਖੁੱਲੇ ਸਪਾ ਤੇ ਮਸਾਜ਼ ਸੈਂਟਰਾਂ ਦੇ ਕਾਰਨ ਚਰਚਾ ਵਿਚ ਚੱਲੇ ਆ ਰਹੇ ਬਠਿੰਡਾ ਸ਼ਹਿਰ ਦੇ ਨਾਰਥ ਅਸਟੇਟ ਵਿਚ ਬੀਤੀ ਦੇਰ ਰਾਤ ਪੁਲਿਸ ਵੱਲਂੋ ਬਲੂਮਸ ਡੇਅ ਸੇਲੂਨ ਐਂਡ ਸਪਾ ਸੈਂਟਰ ਵਿਚ ਛਾਪਾਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਕੁੱਝ ਗਾਹਕਾਂ ਸਹਿਤ ਥਾਈਲੈਂਡ ਲੜਕੀਆਂ ਵੀ ਲੱਗੀਆਂ, ਜਿੰਨ੍ਹਾਂ ਰਾਹੀਂ ਇੱਥੇ ਕਥਿਤ ਦੇਹ ਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ।

ਮੁੱਖ ਮੰਤਰੀ ਨਾਲ ‘ਟਸਲਬਾਜ਼ੀ’ ਵਿਚ ਰਹਿਣ ਵਾਲੇ ਪੰਜਾਬ ਦੇ ਰਾਜਪਾਲ ਦਾ ਅਸਤੀਫ਼ਾ ਪ੍ਰਵਾਨ

ਹਾਲਾਂਕਿ ਪੁਲਿਸ ਨੇ ਮੌਕੇ ’ਤੇ ਅੱਧੀ ਦਰਜ਼ਨ ਦੇ ਕਰੀਬ ਗਾਹਕਾਂ ਸਹਿਤ ਚਾਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਪ੍ਰੰਤੂ ਪਰਚਾ ਇਸ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਉਪਰ ਕੀਤਾ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਕੈਂਟ ਦੇ ਐਸ.ਐਚ.ਓ ਇੰਸਪਕੈਟਰ ਕੁਲਦੀਪ ਸਿੰਘ ਨੇ ਦਸਿਆ ਕਿ ‘‘ ਨਿਯਮਾਂ ਮੁਤਾਬਕ ਪਕੜੇ ਗਏ ਨੌਜਵਾਨ ਤੇ ਕੁੜੀਆਂ ਬਾਲਗ ਹਨ, ਜੋ ਆਪਣੀ ਮਰਜ਼ੀ ਨਾਲ ਇੱਥੇ ਆਏ ਸਨ, ਜਿਸਦੇ ਚੱਲਦੇ ਦੇਹ ਵਾਪਰ ਦਾ ਧੰਦਾ ਕਰਵਾਉਣ ਵਾਲੇ ਸਪਾ ਸੈਂਟਰ ਦੇ ਮਾਲਕ ਜਸਪਾਲ ਸਿੰਘ ਵਾਸੀ ਭੁੱਚੋਂ ਅਤੇ ਮੈਨੇਜਰ ਪ੍ਰਦੀਪ ਵਿਰੁਧ ਇਮਪੋਰਲ ਐਕਟ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ’’

ਬਠਿੰਡਾ ਪੁਲਿਸ ਵੱਲੋਂ ਹਥਿਆਰਾਂ ਦੀ ਨੌਕ ’ਤੇ ਕਾਰ ਖੋਹਣ ਵਾਲੇ ਕਾਬੂ, ਕਾਰ ਬਰਾਮਦ

ਥਾਣਾ ਮੁਖੀ ਨੇ ਇਹ ਵੀ ਦਸਿਆ ਕਿ ਮੌਕੇੋ ਤੋਂ ਹਿਰਾਸਤ ਵਿਚ ਲਈਆਂ ਗਈਆਂ ਚਾਰੇ ਲੜਕੀਆਂ ਥਾਈਲੈਂਡ ਤੋਂ ਹਨ, ਜਿੰਨ੍ਹਾਂ ਦੇ ਪਾਸਪੋਰਟ ਵੀ ਮਿਲੇ ਹਨ ਤੇ ਉਨ੍ਹਾਂ ਨੂੰ ਨਾਰੀ ਨਿਕੇਤਨ ਭੇਜਿਆ ਜਾ ਰਿਹਾ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸ਼ਹਿਰ ਦੇ ਵੱਖਵੱਖ ਪਾਸ਼ ਕਲੌਨੀਆਂ ਤੋਂ ਇਲਾਵਾ ਸ਼ਹਿਰ ਦੇ ਨਾਲ ਲੱਗਦੀਆਂ ਆਊਟਰ ਸੜਕਾਂ ਉਪਰ ਖੁੱਲੇ ਹੋਟਲਾਂ ਦੇ ਵਿਚ ਵੀ ਅਕਸਰ ਹੀ ਵਿਦੇਸ਼ੀ ਕੁੜੀਆਂ ਸੱਦ ਕੇ ਜਿਸਮਫ਼ਰੌਸੀ ਦਾ ਧੰਦਾ ਕਰਵਾਊਣ ਦੀ ਚਰਚਾ ਚੱਲਦੀ ਰਹਿੰਦੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related