WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਤਿੰਨ ਵਿਦਿਆਰਥੀਆਂ ਦੀ ਮੌ+ਤ ਤੋਂ ਬਾਅਦ ਜਾਗਿਆ ਪ੍ਰਸ਼ਾਸਨ,13 ਸੈਂਟਰ ਕੀਤੇ ਸੀਲ

ਮਾਮਲਾ ਹਾਈਕੋਰਟ ਪਹੁੰਚਿਆ, ਵਿਦਿਆਰਥੀਆਂ ਨੇ ਇਨਸਾਫ਼ ਲਈ ਕੱਢਿਆ ਕੈਂਡਲ ਮਾਰਚ
ਨਵੀਂ ਦਿੱਲੀ, 29 ਜੁਲਾਈ: ਦਿੱਲੀ ਦੇ ਵਿੱਚ ਭਾਰੀ ਮੀਂਹ ਆਉਣ ਕਾਰੜ ਇਕ ਕੋਚਿੰਗ ਸੈਂਟਰ ਦੇ ਵਿੱਚ ਫਸੇ ਤਿੰਨ ਵਿਦਿਆਰਥੀਆਂ ਦੀ ਹੋਈ ਦੁਖਦਾਇਕ ਮੌਤ ਦੀ ਖਬਰ ਤੋਂ ਬਾਅਦ ਪ੍ਰਸ਼ਾਸਨ ਚੌਕੰਨਾ ਹੋ ਗਿਆ ਹੈ। ਬੀਤੇ ਕੱਲ ਦਿੱਲੀ ਦੇ ਵਿੱਚ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਚੱਲ ਰਹੇ ਕੋਚਿੰਗ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਅਤੇ ਕਰੀਬ 13 ਸੈਂਟਰਾਂ ਨੂੰ ਸੀਲ ਕੀਤਾ ਗਿਆ ਹੈ। ਜਿੰਨਾ ਦੀ ਬੇਸਮੈਂਟ ਵਿੱਚ ਹੀ ਕਲਾਸਾਂ ਲਗਾਈਆਂ ਜਾ ਰਹੀਆਂ ਸਨ। ਉਧਰ ਇਹ ਮਾਮਲਾ ਹਾਈ ਕੋਰਟ ਵਿੱਚ ਵੀ ਪੁੱਜ ਗਿਆ ਹੈ ਤੇ ਨਾਲ ਹੀ ਰਾਓ’ਜ਼ ਆਈਏਐਸ ਸੈਂਟਰ ਦੇ ਵਿੱਚ ਵਾਪਰੀ ਇਸ ਘਟਨਾ ਵਿਚ ਜਾਨ ਗਵਾਉਣ ਵਾਲੇ ਆਪਣੇ ਸਾਥੀਆਂ ਨੂੰ ਇਨਸਾਫ ਦਿਵਾਉਣ ਦੇ ਲਈ ਦਿੱਲੀ ਦੇ ਵਿੱਚ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਗਿਆ ਤੇ ਜਿੰਮੇਵਾਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

ਖਾਪ ਪੰਚਾਇਤਾਂ ਨੇ ਲਵ ਮੈਰਿਜ ਤੇ ਲਿਵ ਇਨ ਰਿਲੇਸ਼ਨਸਿਪ ਮੁਦਿਆਂ ‘ਤੇ ਲਿਆ ਵੱਡਾ ਫੈਸਲਾ

ਦੱਸਣਾ ਬਣਦਾ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਉਕਤ ਅਕੈਡਮੀ ਦੇ ਮਾਲਕ ਅਤੇ ਮੈਨੇਜਰ ਨੂੰ ਕੱਲ ਹੀ ਗਿਰਫਤਾਰ ਕਰ ਲਿਆ ਸੀ ਜਿਸ ਨੂੰ ਅਦਾਲਤ ਨੇ ਜੇਲ ਭੇਜ ਦਿੱਤਾ। ਗੌਰਤਲਬ ਹੈ ਕਿ ਦਿੱਲੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਰਾਓ’ਜ਼ ਅਕੈਡਮੀ ਦੀ ਬੇਸਮੈਂਟ ਵਿੱਚ ਵੀ ਪਾਣੀ ਭਰ ਗਿਆ। ਜਿਸ ਕਾਰਨ ਮੌਕੇ ਤੇ ਮੌਜੂਦ ਕਰੀਬ ਤਿੰਨ ਦਰਜਨ ਵਿਦਿਆਰਥੀ ਉਥੇ ਫਸ ਗਏ ਸਨ ਅਤੇ ਲਾਈਟ ਚਲੀ ਜਾਣ ਕਾਰਨ ਹਫ਼ੜਾ ਦਫੜੀ ਮੱਚ ਗਈ ਤੇ ਜਿਸ ਕਾਰਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਹੁਣ ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Related posts

ਗੁਜਰਾਤ ਵਿੱਚ ਬਦਲਾਅ ਦੀਆਂ ਹਵਾਵਾਂ ਚੱਲ ਰਹੀਆਂ ਹਨ ਤੇ ਲੋਕ ਸਫ਼ਲਤਾ ਦੀ ਨਵੀਂ ਇਬਾਰਤ ਲਿਖਣ ਲਈ ਕਾਹਲੇ: ਮੁੱਖ ਮੰਤਰੀ

punjabusernewssite

ਮੁੱਖ ਮੰਤਰੀ ਦੇ ਕਾਫਲੇ ‘ਤੇ ਅਤਿਵਾਦੀਆਂ ਨੇ ਚਲਾਈਆਂ ਗੋਲੀ+ਆਂ

punjabusernewssite

ਦਿੱਲੀ ਦੇ ਕਾਂਗਰਸ ਹੈੱਡਕੁਆਰਟਰ ‘ਚ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ

punjabusernewssite