ਬਠਿੰਡਾ, 30 ਜੁਲਾਈ: ਸਕੂਲ ਅਧਿਆਪਕਾਂ ਦੀ ਸੰਘਰਸ਼ੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸਥਾਨਕ ਟੀਚਰ ਹੋਮ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਬੈਠਕ ਦੌਰਾਨ ਜਥੇਬੰਦੀ ਦੇ ਬਠਿੰਡਾ ਸ਼ਹਿਰ ਦੀ ਦਾਣਾ ਮੰਡੀ ਨੇੜੇ ਸਥਿਤ ਲਾਰਡ ਰਾਮਾ ਹਾਲ ਵਿਖੇ 4 ਅਗਸਤ ਨੂੰ ਹੋਣ ਜਾ ਰਹੇ ਸੂਬਾਈ ਡੈਲੀਗੇਟ ਇਜਲਾਸ ਦੀ ਸਮੁੱਚੀ ਵਿਉਤਬੰਦੀ ਕੀਤੀ ਗਈ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਡੀ.ਟੀ.ਐੱਫ. ਪੰਜਾਬ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਡੈਲੀਗੇਟ ਇਜਲਾਸ ਦੀ ਉਲੀਕੀ ਰੂਪਰੇਖਾ ਤਹਿਤ ਸ਼ੁਰੁਆਤ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਕਰਨ, ਡੈਲੀਗੇਟਾਂ ਤੋਂ ਤੈਅਸ਼ੁਦਾ ਫੀਸ ਲੈਣ ਉਪਰੰਤ ਮੁਕੰਮਲ ਸਕਰੀਨਿੰਗ ਕਰਨ, ਜਥੇਬੰਦਕ ਕਾਰਜਾਂ ਦੀ ਮੁਲਾਂਕਣ ਰਿਪੋਰਟ ਅਤੇ ਸੰਵਿਧਾਨਕ ਸੋਧਾਂ ਦੇ ਖਰੜੇ ਉੱਪਰ ਡੈਲੀਗੇਟਾਂ ਦੀ ਚਰਚਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਕਿਸਾਨ-ਮਜਦੂਰ ਅਤੇ ਹੋਰ ਜਮਹੂਰੀ ਫਰੰਟਾਂ ’ਤੇ ਮਾਣਮੱਤੀਆਂ ਜਿੰਮੇਵਾਰੀਆਂ ਨਿਭਾਅ ਰਹੇ ਡੀਟੀਐੱਫ ਵਿੱਚੋਂ ਸੇਵਾ ਮੁਕਤ ਹੋਏ ਆਗੂਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਸਵਾ ਲੱਖ ਦੀ ਰਿਸ਼ਵਤ ਲੈਂਦੇ ਪਟਵਾਰੀ ਤੇ ਉਸਦਾ ਕਰਿੰਦਾ ਵਿਜੀਲੈਂਸ ਵੱਲੋਂ ਕਾਬੂ
ਇਸ ਦੇ ਨਾਲ ਹੀ ਅਗਲੇ ਤਿੰਨ ਸਾਲ ਲਈ ਨਵੀਂ ਸੂਬਾ ਕਮੇਟੀ ਅਤੇ ਸੂਬਾ ਸਕੱਤਰੇਤ ਦੀ ਚੋਣ ਵੀ ਕੀਤੀ ਜਾਵੇਗੀ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਜਰਮਨਜੀਤ ਸਿੰਘ, ਜਨਰਲ ਸਕੱਤਰ ਹਰਦੀਪ ਟੋਡਰਪੁਰ, ਡੀਟੀਐਫ ਦੇ ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲਾ, ਜਗਪਾਲ ਬੰਗੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਮਹਿੰਦਰ ਕੌੜਿਆਂਵਾਲੀ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ, ਲਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਹਰਵਿੰਦਰ ਰੱਖੜਾ, ਅਮੌਲਕ ਡੇਲੂਆਣਾ, ਸੁਖਵਿੰਦਰ ਗਿਰ, ਪ੍ਰਤਾਪ ਸਿੰਘ ਠੱਠਗੜ੍ਹ ਤੋਂ ਇਲਾਵਾ ਅਤਿੰਦਰਪਾਲ ਘੱਗਾ, ਸੁਖਦੀਪ ਤਪਾ, ਜੋਸ਼ੀਲ ਤਿਵਾੜੀ, ਪਰਮਾਤਮਾ ਸਿੰਘ, ਨਿਰਮਲ ਚੁਹਾਨਕੇ, ਬੂਟਾ ਸਿੰਘ ਰੋਮਾਣਾ, ਚਰਨਜੀਤ ਸਿੰਘ ਰਾਜਧਨ ਆਦਿ ਜਿਲ੍ਹਾ ਪ੍ਰਧਾਨਾਂ ਅਤੇ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਹੰਸਾ ਸਿੰਘ ਡੇਲੂਆਣਾ, ਕੁਲਜੀਤ ਸਿੰਘ ਡੰਗਰਖੇੜਾ, ਸੁਨੀਲ ਕੁਮਾਰ ਬਠਿੰਡਾ ਅਤੇ ਰਵੀ ਕੁਮਾਰ ਵੀ ਹਾਜ਼ਰ ਰਹੇ।
Share the post "4 ਅਗੱਸਤ ਦੇ ਡੈਲੀਗੇਟ ਇਜਲਾਸ ਸਬੰਧੀ ਡੀਟੀਐੱਫ ਦੀ ਸੂਬਾ ਕਮੇਟੀ ਨੇ ਘੜੀ ਵਿਉਤਬੰਦੀ"