ਨਵੀਂ ਦਿੱਲੀ, 31 ਜੁਲਾਈ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਹਲਕੇ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹੁਣ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸਪੀਕਰ ਨੂੰ ਸਿਕਾਇਤ ਦਿੱਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵਿਰੁਧ ਪ੍ਰਿਵੇਲਜ ਮੋਸ਼ਨ ਲਿਆਂਦਾ ਹੈ। ਇਸ ਸਬੰਧੀ ਖੁਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ: ਚੰਨੀ ਨੇ ਪ੍ਰਧਾਨ ਮੰਤਰੀ ਉਪਰ ਸੰਸਦ ਦੀ ਮਰਿਆਦਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੰਤਰੀ ਤੇ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਬਹਿਸ ਦੌਰਾਨ ਗੈਰ-ਸੰਸਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਸੀ,
ਅੰਮ੍ਰਿਤਪਾਲ ਸਿੰਘ ਦੀ ਪਿਟੀਸ਼ਨ ’ਤੇ ਕੇਂਦਰ ਅਤੇ ਪੰਜਾਬ ਸਰਕਰ ਨੂੂੰ ਨੋਟਿਸ
ਜਿਸਨੂੰ ਸਪੀਕਰ ਵੱਲੋਂ ਕਾਰਵਾਈ ਵਿਚੋਂ ਕਢਵਾ ਦਿੱਤਾ ਗਿਆ ਸੀ। ਚੰਨੀ ਮੁਤਾਬਕ ਨਿਯਮਾਂ ਦੇ ਤਹਿਤ ਸਦਨ ਦੀ ਕਾਰਵਾਈ ਵਿਚੋਂ ਕੱਢੇ ਹੋਏ ਸ਼ਬਦਾਂ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ ਪ੍ਰੰਤੂ ਪ੍ਰਧਾਨ ਮੰਤਰੀ ਨੇ ਸ਼੍ਰੀ ਠਾਕੁਰ ਦੇ ਬਿਆਨ ਨੂੰ ਆਪਣੇ ਸੋਸਲ ਮੀਡੀਅ ਅਕਾਉਂਟ ’ਤੇ ਸ਼ੇਅਰ ਕਰਕੇ ਪੂਰੇ ਸਦਨ ਦੀ ਮਾਣਹਾਣੀ ਕੀਤੀ ਹੈ। ਜਿਸਦੇ ਚੱਲਦੇ ਇਹ ਸੰਸਦ ਦੀ ਮਰਿਆਣਾ ਦੀ ਉਲੰਘਣਾ ਹੈ ਤੇ ਇਸਦੇ ਵਿਰੁਧ ਉਨ੍ਹਾਂ ਸਦਨ ਵਿਚ ਇਹ ਪ੍ਰਿਵਿਲੇਜ਼ ਮੋਸ਼ਨ ਲਿਆਂਦਾ ਹੈ।