ਹੁਣ ਟਰੰਪ ਨਾਲ ਹੋਵੇਗਾ ਮੁਕਾਬਲਾ
ਨਵੀਂ ਦਿੱਲੀ, 3 ਅਗੱਸਤ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ ਮੰਨੇ ਜਾਂਦੇ ਅਮਰੀਕਾ ਦੇ ਰਾਸਟਰਪਤੀ ਲਈ ਇਸ ਸਾਲ ਨਵੰਬਰ ਮਹੀਨੇ ਵਿਚ ਹੋਣ ਜਾ ਰਹੀ ਚੋਣ ਦੇ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ। ਪਿਛਲੇ ਦਿਨੀਂ ਇਸ ਚੌਣ ਦੇ ਲਈ ਡੈਮੋਕਰੇਟਿਕ ਆਗੂ ਤੇ ਮੌਜੂਦਾ ਰਾਸਟਰਪਤੀ ਜੋ ਬਾਈਡਨ ਦੇ ਮੈਦਾਨ ਵਿਚ ਹਟਣ ਕਾਰਨ ਅੱਗੇ ਆਈ ਉਪ ਰਾਸਟਰਪਤੀ ਕਮਲਾ ਹੈਰਿਸ ਹੁਣ ਪਾਰਟੀ ਦੀ ਇੰਨ੍ਹਾਂ ਚੋਣਾਂ ਲਈ ਲਗਭਗ ਅਧਿਕਾਰਤ ਉਮੀਦਵਾਰ ਬਣ ਗਈ ਹੈ। ਉਸਨੇ ਲੋੜੀਦੇ ਡੈਲੀਗੇਟਸ ਦੀ ਹਿਮਾਇਤ ਪ੍ਰਾਪਤ ਕਰ ਲਈ ਹੈ।
ਮੋਦੀ ਸਰਕਾਰ ਦਾ ਵੱਡਾ ਫੈਸਲਾ: BSF ਦੇ DG ਤੇ Spl DG ਨੂੰ ਹਟਾਇਆ
ਹਾਲਾਂਕਿ ਇਸ ਸਬੰਧ ਵਿਚ ਰਸਮੀ ਤੌਰ ’ਤੇ ਐਲਾਨ 7 ਅਗੱਸਤ ਨੂੰ ਹੋ ਸਕਦਾ ਹੈ। ਕਮਲਾ ਦਾ ਮੁਕਾਬਲਾ ਸਾਬਕਾ ਰਾਸਟਰਪਤੀ ਤੇ ਰਿਪਬਲਿਕ ਉਮੀਦਵਾਰ ਡੋਨਲਡ ਟਰੰਪ ਦੇ ਨਾਲ ਮੁਕਾਬਲਾ ਹੋਵੇਗਾ। ਕਮਲਾ ਹੈਰਿਸ ਭਾਰਤੀ ਤੇ ਅਫ਼ਰੀਕੀ ਮੂਲ ਦੇ ਮਾਪਿਆਂ ਦੀ ਧੀ ਹੈ, ਜੋ ਆਪਣੀ ਮਿਹਨਤ ਦੇ ਬਲਬੂਤੇ ਉਪ ਰਾਸਟਰਪਤੀ ਬਣੀ ਹੈ। ਬੀਤੇ ਕੱਲ ਹੋਈ ਡੈਮੋਕਰੇਟਿਕ ਨੈਸ਼ਨਲ ਕਨਵੇਸ਼ਨ ਦੇ ਵਿਚ ਉਸਨੂੰ ਲੋੜੀਦੇ 2350 ਤੋਂ ਵੱਧ ਡੈਲੀਗੇਟਸ ਦੀ ਹਿਮਾਇਤ ਮਿਲਣ ਦੀ ਸੂਚਨਾ ਹੈ। ਖ਼ੁਦ ਕਮਲਾ ਨੇ ਇੱਕ ਟਵੀਟ ਜਾਰੀ ਕਰਕੇ ਡੈਲੀਗੇਟਸ ਦਾ ਧੰਨਵਾਦ ਕੀਤਾ ਹੈ।
Share the post "ਅਮਰੀਕੀ ਰਾਸਟਰਪਤੀ ਦੀ ਚੌਣ ਲਈ ਕਮਲਾ ਹੈਰਿਸ ਨੇ ਹਾਸਲ ਕੀਤੀ ਲੋੜੀਦੇ ਡੈਲੀਗੇਟਾਂ ਦੀ ਹਿਮਾਇਤ"