ਚੰਡੀਗੜ੍ਹ, 4 ਅਗਸਤ: ਪੰਜਾਬ ਦੀ ਪੱਤਰਕਾਰੀ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਅਤੇ ਪੰਥਕ ਮੁੱਦਿਆਂ ’ਤੇ ਬੇਬਾਕ ਹੋ ਕੇ ਅਵਾਜ਼ ਚੁੱਕਣ ਵਾਲੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ: ਜੋਗਿੰਦਰ ਸਿੰਘ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ ਤੇ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਆਪਣੇ ਪਿੱਛੇ ਦੋ ਬੇਟੀਆਂ ਅਤੇ ਧਰਮਪਤਨੀ ਜਗਜੀਤ ਕੌਰ ਜੀ ਛੱਡ ਗਏ ਹਨ। 1 ਦਸੰਬਰ 1994 ਤੋਂ ਮਾਸਕ ਪਰਚਾ ਸਪੋਕਸਮੈਨ ਨੂੰ ਸ਼ੁਰੂ ਕਰਨ ਵਾਲੇ ਸ: ਜੋਗਿੰਦਰ ਸਿੰਘ ਆਪਣੀ ਦ੍ਰਿੜਤਾ ਲਈ ਜਾਣੇ ਜਾਂਦੇ ਸਨ ਤੇ ਉਨ੍ਹਾਂ ਬਿਨ੍ਹਾਂ ਕਿਸੇ ਹਾਕਮ ਧਿਰ ਦੀ ਮੱਦਦ ਲਏ 1 ਦਸੰਬਰ 2005 ਵਾਲੇ ਦਿਨ ਇਸ ਪਰਚੇ ਨੂੰ ਰੋਜ਼ਾਨਾ ਵਿਚ ਤਬਦੀਲ ਕਰ ਦਿੱਤਾ, ਜਿਸਦੀ ਅੱਜ ਇੱਕ ਵੱਖਰੀ ਪਹਿਚਾਣ ਹੈ।
ਬਾਗੀਆਂ ਨੂੰ ਬਾਹਰ ਕਰਨ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਨਵੀਂ ਕੋਰ ਕਮੇਟੀ ਦਾ ਗਠਨ
ਅਖ਼ਬਾਰ ਦੇ ਨਾਲ-ਨਾਲ ਉਨ੍ਹਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਜਪੁਰਾ ਨਜਦੀਕ ਬਪਰੌਰ ਪਿੰਡ ਵਿਖੇ ਆਪਣੇ ਸੁਪਨਿਆਂ ਦਾ ਪ੍ਰੋਜੈਕਟ ‘ਉੱਚਾ ਦਰ ਬਾਬੇ ਨਾਨਕ ਦਾ… ’ ਸ਼ੁਰੂ ਕੀਤਾ, ਜਿਸਨੂੰ ਉਨ੍ਹਾਂ ਇੱਕ ਅਜੂਬੇ ਦਾ ਰੂਪ ਦਿੱਤਾ। ਆਖ਼ਰੀ ਉਮਰ ਤੱਕ ਪੜ੍ਹਦੇ ਰਹਿਣ ਵਾਲੇ ਸ: ਜੋਗਿੰਦਰ ਸਿੰਘ ਇੱਕ ਜਗਿਆਸੂ ਪੱਤਰਕਾਰ ਸਨ, ਜਿਹੜੇ ਸਿਆਸਤ ਤੇ ਧਰਮ ਤੋਂ ਇਲਾਵਾ ਹਰ ਵਿਸ਼ੇ ’ਤੇ ਸੂਖਮ ਜਾਣਕਾਰੀ ਰੱਖਦੇ ਸਨ। ਅਦਾਰਾ ਪੰਜਾਬੀ ਖ਼ਬਰਸਾਰ ਉਨ੍ਹਾਂ ਦੇ ਇਸ ਵਿਛੋੜੇ ’ਤੇ ਦੁੱਖ ਪ੍ਰਗਟ ਕਰਦਾ ਹੈ। ਉਧਰ ਜੋਗਿੰਦਰ ਸਿੰਘ ਦੇ ਵਿਛੋੜੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਤ ਪੰਜਾਬ ਦੀਆਂ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Share the post "ਦੁਖ਼ਦ ਖ਼ਬਰ: ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਦਾ ਹੋਇਆ ਦਿਹਾਂਤ"