ਦੁਖ਼ਦਾਈਕ ਖ਼ਬਰ:ਭਿਆ.ਨਕ ਸੜਕ ਹਾਦਸੇ ਵਿਚ ਪਿਊ-ਪੁੱਤ ਸਹਿਤ ਤਿੰਨ ਦੀ ਹੋਈ ਮੌ+ਤ

Date:

spot_img

ਬਠਿੰਡਾ, 4 ਅਗਸਤ: ਐਤਵਾਰ ਬਾਅਦ ਦੁਪਿਹਰ ਕਰੀਬ ਸਵਾ ਚਾਰ ਵਜੇਂ ਰਾਮਪੁਰਾ ਸ਼ਹਿਰ ਦੇ ਕੋਲ ਇੱਕ ਕਾਰ ਅਤੇ ਟਿੱਪਰ ਵਿਚਕਾਰ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਪਿਊ-ਪੁੱਤ ਸਹਿਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕ ਬਠਿੰਡਾ ਸ਼ਹਿਰ ਦੇ ਨਵੀਂ ਬਸਤੀ ਅਤੇ ਮਸਜਿਦ ਵਾਲੀ ਗਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਚਨਾ ਮੁਤਾਬਕ ਮ੍ਰਿਤਕ ਬਠਿੰਡਾ ਦੇ ਵਿਚ ਕਾਸਮੈਟਿਕ ਦਾ ਕੰਮ ਕਰਦੇ ਸਨ ਅਤੇ ਅੱਜ ਲੁਧਿਆਣਾ ਤੋਂ ਕਾਸਮੈਟਿਕ ਦਾ ਸਮਾਨ ਵਾਪਸ ਲੈ ਕੇ ਬਠਿੰਡਾ ਪਰਤ ਰਹੇ ਸਨ। ਮ੍ਰਿਤਕਾਂ ਵਿਚ ਸਤੀਸ਼ ਗਰਗ , ਉਸਦਾ 20 ਸਾਲਾਂ ਪੁੱਤਰ ਹਿਮਾਂਸ਼ੂ ਗਰਗ ਅਤੇ ਦੋਸਤ ਵਿਕਰਮ ਗਰਗ ਪੁੱਤਰ ਬਲਰਾਮ ਗਰਗ ਸ਼ਾਮਲ ਹਨ।

ਕਾਰ ਸਿੱਖਦੀ ਔਰਤ ਨੇ ਸਕੂਲ ਵੈਨ ਵਿਚ ਮਾਰੀ ਟੱਕਰ, ਡਰਾਈਵਰ ਦੀ ਹੋਈ ਮੌ+ਤ

ਮ੍ਰਿਤਕ ਸਤੀਸ਼ ਤੇ ਉਸਦਾ ਪੁੱਤਰ ਕਿਲੇ ਵਾਲੀ ਰੋਡ ’ਤੇ ਦੁਕਾਨ ਕਰਦੇ ਸਨ। ਇਹ ਸਾਰੇ ਜਣੇ ਲੁਧਿਆਣਾ ਤੋਂ ਵਾਪਸ ਆਪਣੀ ਆਈ 20 ਕਾਰ ਨੰਬਰ ਪੀਬੀ-03 ਬੀਬੀ-0688 ’ਤੇ ਵਾਪਸ ਬਠਿੰਡਾ ਵਾਲੇ ਪਾਸੇ ਆ ਰਹੇ ਸਨ। ਇਸ ਦੌਰਾਨ ਜਦ ਕਾਰ ਰਾਮਪੁਰਾ ਸ਼ਹਿਰ ਦੇ ਵਿਚ ਬਣੇ ਓਵਰਬ੍ਰਿਜ ਕਰਾਸ ਕਰਕੇ ਬਠਿੰਡਾ ਵਾਲੇ ਪਾਸੇ ਉਤਰੀ ਤਾਂ ਅੱਗੇ ਸੜਕ ਦੇ ਉਪਰ ਖੜੇ ਇੱਕ ਟਿੱਪਰ (ਟਰੱਕ) ਨੰਬਰ ਪੀਬੀ-03 ਬੀਕ-0176 ਨਾਲ ਟਕਰਾ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਕਾਰ ਸਵਾਰ ਤਿੰਨਾਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਟਰੱਕ ਗਲਤ ਤਰੀਕੇ ਨਾਲ ਸੜਕ ਕਿਨਾਰੇ ਪਾਰਕ ਕੀਤਾ ਹੋਇਆ ਸੀ। ਥਾਣਾ ਸਿਟੀ ਦੇ ਐਸਐਚਓ ਨੇ ਦਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...