WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਖੇਡ ਜਗਤ

ਜੋਨ ਟੂਰਨਾਮੈਂਟ ਤਲਵੰਡੀ ਸਾਬੋ ਦੇ ਤੀਜੇ ਦਿਨ ਵੀ ਹੋਏ ਗਹਿਗੱਚ ਮੁਕਾਬਲੇ

ਕੁਸ਼ਤੀਆਂ ਵਿੱਚ ਬੰਗੀ ਕਲਾਂ ਤੇ ਬੰਗੀ ਰੁਘੂ ਦੇ ਖਿਡਾਰੀ ਛਾਏ

ਬਠਿੰਡਾ, 7 ਅਗਸਤ: ਸਿੱਖਿਆ ਵਿਭਾਗ ਦੇ ਹੁਕਮਾਂ ਦੇ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਿਵਪਾਲ ਗੋਇਲ ਜੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸਰਦਾਰ ਜਸਵੀਰ ਸਿੰਘ ਗਿੱਲ ਜੀ ਦੀ ਅਗਵਾਈ ਵਿੱਚ ਜੋਨ ਪ੍ਰਧਾਨ ਅਮਨਪ੍ਰੀਤ ਸਿੰਘ ਜੀ ਦੇ ਯੋਗ ਪ੍ਰਬੰਧਾਂ ਹੇਠ ਜੋਨ ਤਲਵੰਡੀ ਸਾਬੋ ਦੇ ਗਰਮ ਰੁੱਤ ਟੂਰਨਾਮੈਂਟ ਮੁਕਾਬਲਿਆਂ ਦੇ ਤੀਜੇ ਦਿਨ ਵੀ ਸਖ਼ਤ ਮੁਕਾਬਲੇ ਹੋਏ। ਟੂਰਨਾਮੈਂਟ ਪ੍ਰੈੱਸ ਸਕੱਤਰ ਗੁਰਜੰਟ ਸਿੰਘ ਡੀਪੀਈ ਚੱਠੇ ਵਾਲਾ ਨੇ ਦੱਸਿਆ ਕੁਸ਼ਤੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਅਤੇ ਸਰਕਾਰੀ ਹਾਈ ਸਕੂਲ ਬੰਗੀ ਰੁਘੂ ਦਾ ਦਬਦਬਾ ਬਰਕਰਾਰ ਰਿਹਾ, ਖੋ ਖੋ ਅੰਡਰ 19 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਮਮੋਰੀਅਲ ਸਕੂਲ ਮਲਕਾਣਾ ਤੇ ਦੂਸਰਾ ਸਥਾਨ ਸਰਕਾਰੀ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ, ਅੰਡਰ -19 ਲੜਕਿਆਂ ਚ ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਨੇ ਪਹਿਲਾ,ਸਸਸਸ ਮਾਹੀਨੰਗਲ ਨੇ ਦੂਜਾ,ਅੰਡਰ 17 ਲੜਕੀਆਂ ਦੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਲਕਾਣਾ ਤੇ ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਚੱਠੇਵਾਲਾ, ਅੰਡਰ-17 ਲੜਕਿਆਂ ਚ ਸਸਸਸ ਜੀਵਨ ਸਿੰਘ ਵਾਲਾ ਨੇ ਪਹਿਲਾ,ਸਹਸ ਚੱਠੇਵਾਲਾ ਨੇ ਦੂਜਾ, ਅੰਡਰ 14 ਸਾਲ ਲੜਕਿਆਂ ਚ ਸਸਸਸ ਭਾਗੀਵਾਂਦਰ ਨੇ ਪਹਿਲਾ, ਸਹਸ ਚੱਠੇਵਾਲਾ ਨੇ ਦੂਜਾ ,ਵਾਲੀਵਾਲ ਵਿੱਚ ਡੀਏਵੀ ਰਾਮਾ, ਗਾਟਵਾਲੀ ਤੇ ਤਿਉਣਾ ਪੁਜਾਰੀਆਂ ਦੇ ਸਕੂਲਾਂ ਵਿੱਚ ਸਖਤ ਮੁਕਾਬਲੇ ਹੋਏ।

ਲੁਧਿਆਣਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਵੱਲੋੰ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਪ੍ਰੋਜੈਕਟ ਦੀ ਤੁਰੰਤ ਪੂਰਾ ਕਰਨ ਲਈ ਕੀਤੀ ਮੰਗ

ਯੋਗਾ ਅੰਡਰ 17 ਸਾਲ ਲੜਕੀਆਂ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲਾਲੇਆਣਾ ਦੂਜਾ ਸਥਾਨ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੁਲਕਾਣਾ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਕੌਰੇਆਣਾ ਅੰਡਰ 14 ਸਾਲ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਲਾਲੇਆਣਾ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਤਲਵੰਡੀ ਸਾਬੋ ਤੀਜਾ ਸਥਾਨ ਅਕਾਲ ਅਕੈਡਮੀ ਬੰਗੀ ਨਿਹਾਲ ਸਿੰਘ ਵਾਲਾ,ਕਬੱਡੀ( ਨੈਸ਼ਨਲ ਸਟਾਇਲ) ਵਿੱਚ U-14 ਲੜਕੀਆਂ ਵਿਚੋ ਗੁਰੂ ਹਰਿਗੋਬਿੰਦ ਸਕੂਲ ਲਹਿਰੀ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਕਬੱਡੀ( ਨੈਸ਼ਨਲ ਸਟਾਇਲ) u-17 ਲੜਕੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਪਹਿਲਾਂ ਸਥਾਨ ਅਤੇ ਖਾਲਸਾ ਸੀਨੀਅਰ ਸੈਕੰਡਰੀ (ਗ) ਸਕੂਲ ਤਲਵੰਡੀ ਸਾਬੋ ਨੇ ਦੂਜਾ ਸਥਾਨ ਹਾਸਿਲ ਕੀਤਾ । u-19 ਲੜਕੀਆਂ ਵਿੱਚ ਖਾਲਸਾ ਸੀਨੀਅਰ ਸੈਕੰਡਰੀ (ਗ) ਸਕੂਲ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਅਤੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਦੂਜਾ ਸਥਾਨ ,ਕਿ੍ਕਟ ਅੰਡਰ 19 ਲੜਕੀਆਂ ਵਿੱਚ ਸਟਾਰ ਪਲੱਸ ਸਕੂਲ ਰਾਮਾਂ ਦੀ ਟੀਮ ਜੇਤੂ ਰਹੀ,ਫੁੱਟਬਾਲ ਅੰਡਰ 14 ਸਾਲ ਲੜਕੀਆਂ
ਸ. ਸ. ਸ. ਸ. ਕੋਟ ਬਖਤੂ ਪਹਿਲਾ ਸਥਾਨ
ਪੈਰਾਡਾਈਸ ਪਬਲਿਕ ਸਕੂਲ ਸੀਂਗੋ ਦੂਸਰਾ,
ਫੁੱਟਬਾਲ ਅੰਡਰ 17 ਲੜਕੀਆਂ ਸਰਕਾਰੀ ਹਾਈ ਸਮਾਰਟ ਸਕੂਲ ਸੀਂਗੋ ਪਹਿਲਾ,
ਅਕਾਲ ਅਕੈਡਮੀ ਰਾਮ ਤੀਰਥ ਜਗਾ ਦੂਸਰਾ,
ਫੁੱਟਬਾਲ ਲੜਕੀਆਂ ਅੰਡਰ 19 ਸਾਲ
ਪਹਿਲਾ ਸਥਾਨ ਅਕਾਲ ਅਕੈਡਮੀ ਰਾਮ ਤੀਰਥ ਜਗਾ

ਦੂਸਰਾ ਸਥਾਨ ਯੂਨੀਵਰਸਲ ਪਬਲਿਕ ਸਕੂਲ ਤਲਵੰਡੀ ਸਾਬੋ । ਟੂਰਨਾਮੈਂਟ ਵਿੱਚ ਪ੍ਰਿੰਸੀਪਲ ਦਵਿੰਦਰ ਕੁਮਾਰ ਗੋਇਲ ਬੰਗੀ ਕਲਾਂ,ਸ਼੍ਰੀ ਵਿਜੇ ਕੁਮਾਰ ਜੀ ਮੁੱਖ ਅਧਿਆਪਕ ਚੱਠੇਵਾਲਾ, ਸ੍ਰੀ ਚੰਦਰ ਸ਼ੇਖਰ ਜੀ ਇੰਚਾਰਜ ਮੁੱਖ ਅਧਿਆਪਕ ਮਲਕਾਣਾ,ਬਿਕਰਮਜੀਤ ਸਿੰਘ ਪ੍ਰਿੰਸੀਪਲ ਖਾਲਸਾ ਸਕੂਲ, ਸਰਦਾਰ ਚਮਕੌਰ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਖਾਲਸਾ ਸਕੂਲ,ਮੈਡਮ ਸੋਨੀਆ ਕਾਮਰਾ ਜੀ ਪ੍ਰਿੰਸੀਪਲ ਦਸ਼ਮੇਸ਼ ਸਕੂਲ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ।ਇਸ ਸਮੇਂ ਰਜਿੰਦਰ ਸਿੰਘ ( ਪ੍ਬੰਧਕ ਸਕੱਤਰ) ਪੀ ਟੀ ਆਈ ਮਾਹੀਨੰਗਲ, ਨਿਰਮਲ ਸਿੰਘ ਲੈਕਚਰਾਰ (ਕਨਵੀਨਰ ਰੱਸਾਕਸੀ) ਕਲਾਲਵਾਲਾ ,ਕੇਸਰ ਸਿੰਘ ਡੀ ਪੀ ਈ ਮਲਕਾਣਾ(ਕਨਵੀਨਰ ਵਾਲੀਬਾਲ) ਗੁਰਤੇਜ ਸਿੰਘ ਪੀ ਟੀ ਆਈ ਕੌਰੇਆਣਾ (ਕਨਵੀਨਰ ਕਬੱਡੀ ਸਰਕਲ)ਗੁਰਮੇਲ ਸਿੰਘ (ਕੋ ਕਨਵੀਨਰ ਕਬੱਡੀ) ਡੀ ਪੀ ਈ ਭਾਗੀਵਾਂਦਰ,ਕੁਲਵਿੰਦਰ ਸਿੰਘ ਤਲਵੰਡੀ ਸਾਬੋ (ਡਿਸਪਲਿਨ ਇੰਚਾਰਜ),ਹਰਮੰਦਰ ਸਿੰਘ (ਕਨਵੀਨਰ ਯੋਗਾ)ਪੀ ਟੀ ਆਈ ਲਾਲੇਆਣਾ,ਤੇਜਿੰਦਰ ਕੁਮਾਰ (ਕਨਵੀਨਰ ਹੈਂਡਬਾਲ)ਅਮਨਦੀਪ ਸਿੰਘ ਪੀ ਟੀ ਆਈ ਸ਼ੇਖਪੁਰਾ(ਕਨਵੀਨਰ ਕਬੱਡੀ ਨੈਸ਼ਨਲ), ਬਲਜਿੰਦਰ ਸਿੰਘ ਪੀ ਟੀ ਆਈ ਗਾਟਵਾਲੀ,ਗੁਰਪੀ੍ਤ ਸਿੰਘ ਡੀ ਪੀ ਈ ਗਿਆਨਾ, ਹਰਵਿੰਦਰ ਸਿੰਘ ਪੀ.ਟੀ ਆਈ ਫੁੱਲੋਖਾਰੀ (ਕਨਵੀਨਰ ਕਿ੍ਕਟ),ਰੋਹੀ ਸਿੰਘ ਸ ਸ ਮਾਸਟਰ,ਤਰਸੇਮ ਸਿੰਘ ਪੀ ਟੀ ਆਈ ਜਗਾ,ਜਗਤਾਰ ਸਿੰਘ ਪੀ ਟੀ ਆਈ ਤਿਉਣਾ,ਹਰਪਾਲ ਸਿੰਘ ਖਾਲਸਾ ਸਕੂਲ(ਕਨਵੀਨਰ ਫੁੱਟਬਾਲ), ਮੋਨਿਕਾ (ਕਨਵੀਨਰ ਬੈਡਮਿੰਟਨ) ਤਰਖਾਣ ਵਾਲਾ,ਜਸਵੀਰ ਕੌਰ ਲੇਲੇਵਾਲਾ, ਜਸਦੀਪ ਕੌਰ ਡੀ.ਪੀ.ਈ ਰਾਮਾ,ਅਮਰੀਕ ਰਾਣੀ ਜੀਵਨ ਸਿੰਘ ਵਾਲਾ,ਕਮਲਪੀ੍ਤ ਸਿੰਘ (ਕਨਵੀਨਰ ਕੁਸ਼ਤੀਆਂ) ਪੀ ਟੀ ਆਈ ਬੰਗੀ ਕਲਾਂ,ਰੇਸ਼ਮਜੀਤ ਸਿੰਘ ਨੰਗਲਾ,ਗੁਰਮੇਲ ਸਿੰਘ ਮਲਕਾਣਾ(ਕੋ ਕਨਵੀਨਰ ਖੋ ਖੋ),ਕਰਨੀ ਸਿੰਘ ਸੀਗੋ, ਪੁਖਰਾਜ ਸਿੰਘ ਡੀਪੀਈ ਨਥੇਹਾ,ਚਰਨਜੀਤ ਸਿੰਘ ਮਿਰਜੇਆਣਾ,ਸੁਖਵੀਰ ਸਿੰਘ ਮਲਕਾਣਾ,ਰਾਜ ਕੁਮਾਰ ਬਾਦਸ਼ਾਹ,ਗੁਰਤੇਜ ਸਿੰਘ ਯੂਨੀਵਰਸਲ ਸਕੂਲ, ਹਰਵਿੰਦਰ ਸਿੰਘ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਆਦਿ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

Related posts

ਕੁਲਤਾਰ ਸਿੰਘ ਸੰਧਵਾਂ ਵੱਲੋਂ ਖਿਡਾਰੀਆਂ ਨੂੰ ਦ੍ਰਿੜਤਾ ਨਾਲ ਮਿਹਨਤ ਕਰਨ ਦੀ ਅਪੀਲ

punjabusernewssite

ਇੰਡੀਆ ਪਰੋ. ਕਬੱਡੀ ਲੀਗ-2023 ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਰਦਾਰੀ

punjabusernewssite

ਟਾਟਾ IPL ਫੈਨ ਪਾਰਕ 2024 ਦਾ ਬਠਿੰਡਾ ਵਿੱਚ ਹੋ ਰਿਹਾ ਵੱਡੇ ਪੱਧਰ ’ਤੇ ਆਯੋਜਨ: ਅਮਰਜੀਤ ਮਹਿਤਾ

punjabusernewssite