ਪਟਿਆਲਾ, 8 ਅਗਸਤ: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਵੀਰਵਾਰ ਨੂੰ ਮੁੜ ਵਿਸ਼ੇਸ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪੁੱਜ ਗਏ ਹਨ। ਨਸ਼ਾ ਤਸਕਰੀ ਕੇਸ ਦੇ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਸ਼੍ਰੀ ਮਜੀਠਿਆ ਨੂੰ ਤਿੰਨ ਦਿਨ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਸਿੱਟ ਵੱਲੋਂ ਅੱਜ ਦੇ ਦਿਨ ਲਈ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਸਨ।
ਪਹਿਲਵਾਨ ਵਿਨੇਸ਼ ਫ਼ੋਗਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਸਿਲਵਰ ਮੈਡਲ ’ਤੇ ਜਤਾਇਆ ਦਾਅਵਾ
ਸਿੱਟ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਜੀਠਿਆ ਨੇ ਪੰਜਾਬ ਸਰਕਾਰ ’ਤੇ ਬਦਲਾਖ਼ੋਰੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸਨੂੰ ਹੁਣ ਤੱਕ 11 ਵਾਰ ਵਿਸ਼ੇਸ ਜਾਂਚ ਟੀਮ ਵੱਲੋਂ ਸੱਦਿਆ ਜਾ ਚੁੱਕਿਆ ਹੈ ਤੇ ਉਹ ਸੱਤ ਵਾਰ ਪੇਸ਼ ਹੋ ਚੁੱਕੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੇ ਦਿਨੀਂ ਜਦ ਉਹ ਇਸ ਮਾਮਲੇ ਵਿਚ ਹਾਈਕੋਰਟ ਪੁੱਜਿਆ ਹੋਇਆ ਸੀ ਤਾਂ ਜਾਣਬੁੱਝ ਕੇ ਉਸਨੂੰ ਸੰਮਨ ਕੀਤੇ ਗਏ। ਉਨ੍ਹਾਂ ਇਸ ਮੌਕੇ ਲਾਰਂੈਸ ਬਿਸ਼ਨੋਈ ਦਾ ਮੁੱਦਾ ਵੀ ਚੁੱਕਿਆ।