ਬਠਿੰਡਾ, 10 ਅਗਸਤ: ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਮੰਡੀ ਕਲਾਂ ਜੋਨ ਵਿਖੇ ਕਰਵਾਈਆਂ ਗਈਆ 68ਵੀਂਆ ਖੇਡਾਂ ਵਿੱਚ ਡੀਐਮ ਗਰੁੱਪ ਕਰਾੜਵਾਲਾ ਦੀਆਂ ਵੱਖ ਵੱਖ ਖੇਡ ਟੀਮਾਂ ਨੇ ਸੱਤ ਗੋਲਡ, ਦੋ ਸਿਲਵਰ ਅਤੇ ਦੋ ਕਾਸ਼ੀ ਦੇ ਮੈਡਲ ਜਿੱਤ ਕੇ 100 ਤੋਂ ਵੱਧ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਤੇ ਦਾਖਲਾ ਪੱਕਾ ਕੀਤਾ। ਸਕੂਲ ਦੇ ਪ੍ਰਬੰਧਕਾਂ ਨੇ ਦਸਿਆ ਕਿ ਫੁੱਟਬਾਲ ਵਿਚ ਅੰਡਰ-14 (ਲੜਕੇ), ਅੰਡਰ -14,17 (ਲੜਕੀਆਂ), ਸਤਰੰਜ ਵਿਚ ਅੰਡਰ-17 (ਲੜਕੀਆਂ) ਰੱਸਾਕਸੀ ਵਿਚ ਅੰਡਰ-17 (ਲੜਕੇ) ,ਕਬੱਡੀ ਅਤੇ ਬਾਕਸਿੰਗ ਵਿੱਚ ਅੰਡਰ-19 (ਲੜਕੇ) ਨੇ ਪਹਿਲਾ ਸਥਾਨ ਹਾਸਲ ਕੀਤਾ
ਮੁੱਖ ਮੰਤਰੀ ਵੱਲੋਂ ਪੈਰਿਸ ਉਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਮੁਬਾਰਕਬਾਦ
ਜਦੋ ਕਿ ਅੰਡਰ-19 ਲੜਕਿਆ ਨੇ ਫੁੱਟਬਾਲ ਅਤੇ ਅੰਡਰ-17 ਲੜਕੀਆਂ ਕਬੱਡੀ ਵਿਚ ਦੂਜਾ ਸਥਾਨ ,ਅੰਡਰ-19 ਲੜਕੀਆਂ ਅਤੇ ਅੰਡਰ-17 ਲੜਕਿਆਂ ਨੇ ਫੁੱਟਬਾਲ ਵਿਚ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਸ਼ੰਸਥਾ ਦੇ ਚੇਅਰਮੈਨ ਇੰਜੀਂ. ਅਵਤਾਰ ਸਿੰਘ ਢਿੱਲੋੰ ਨੇ ਆਪਣੇ ਸੰਖੇਪ ਪਰ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਖੇਡਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਅਖੀਰ ਉਹਨਾਂ ਜੇਤੂ ਖਿਡਾਰੀਆਂ, ਸਬੰਧਤ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ
Share the post "ਡੀਐਮ ਗਰੁੱਪ ਕਰਾੜਵਾਲਾ ਦਾ ਖੇਡਾਂ ਵਿਚ ਇਤਿਹਾਸਕ ਪ੍ਰਦਰਸ਼ਨ,11 ਟੀਮਾਂ ਨੇ ਜਿੱਤੇ ਮੈਡਲ"