ਕੋਲਕਾਤਾ, 11 ਅਗਸਤ: ਇੱਥੇ ਦੀ ਇੱਕ ਟਰੇਨੀ ਡਾਕਟਰ ਨਾਲ ਬਲਾਤਕਾਰ ਤੋਂ ਬਾਅਦ ਉਸਦਾ ਕਤਲ ਕਰਨ ਦੇ ਘਿਨੌਣੈ ਮਾਮਲੇ ਤੋਂ ਬਾਅਦ ਡਾਕਟਰਾਂ ਵਿਚ ਰੋਸ਼ ਫੈਲ ਗਿਆ ਹੈ। ਦੂਜੇ ਸਾਲ ਦੀ ਇਸ ਟਰੇਨੀ ਡਾਕਟਰ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਮੁਲਜਮ, ਜਿਸਦਾ ਨਾਂ ਸੰਜੇ ਰਾਏ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਦੂਜਿਆਂ ਦੀ ਭਾਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਨਾਈਟ ਡਿਊਟੀ ਤੋਂ ਬਾਅਦ ਕਰੀਬ ਸਵੇਰੇ 3 ਵਜੇਂ ਤੋਂ 6 ਵਜੇਂ ਤੱਕ ਇਹ ਘਟਨਾ ਵਾਪਰੀ ਹੈ।
ਹਨੀ ਟਰੈਪ ’ਚ ਫ਼ਸਾ ਕੇ ਲੱਖਾਂ ਰੁਪਏ ਲੁੱਟਣ ਵਾਲੇ 13 ਲੋਕਾਂ ਦਾ ਗਿਰੋਹ ਕਾਬੂ, ਪੁਲਿਸ ਮੁਲਾਜਮ ਵੀ ਹੈ ਮੁਲਜ਼ਮ
ਮੈਡੀਕਲ ਕਾਲਜ਼ ਦੇ ਸੈਮੀਨਾਰ ਹਾਲਾਤ ਵਿਚੋਂ ਇਸ ਡਾਕਟਰ ਦੀ ਨੰਗੇਜ਼ ਹਾਲਾਤ ਵਿਚ ਲਾਸ਼ ਮਿਲੀ ਸੀ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਹਿਲਾਂ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਮੁੜ ਉਸਦਾ ਗਲਾ ਦਬਾਇਆ ਗਿਆ। ਹਾਲਾਂਕਿ ਬੇਹੋਸ਼ੀ ਦੀ ਹਾਲਾਤ ਵਿਚ ਮਿਲੀ ਇਸ ਡਾਕਟਰ ਨੂੰ ਬਚਾਉਣ ਦੇ ਲਈ ਉਸਦੇ ਸਾਥੀ ਡਾਕਟਰਾਂ ਵੱਲੋਂ ਜਦੋਜਹਿਦ ਕੀਤੀ ਗਈ ਪ੍ਰੰਤੂ ਉਹ ਬਚ ਨਾ ਪਾਈ। ਇਸ ਮਾਮਲੇ ਵਿਚ ਇਨਸਾਫ਼ ਦੇ ਲਈ ਸਾਥੀ ਡਾਕਟਰਾਂ ਵੱਲੋਂ ਰੋਸ਼ ਮਾਰਚ ਤੇ ਕੈਂਡਲ ਮਾਰਚ ਕੱਢਿਆ ਗਿਆ।




