Sunday, May 3, 2026
spot_img
spot_img

ਜੰਮੂ-ਕਸ਼ਮੀਰ ’ਚ ਫ਼ੌਜ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ

Date:

spot_img

ਜੰਮੂ, 11 ਅਗਸਤ: ਪਿਛਲੇ ਕੁੱਝ ਮਹੀਨਿਆਂ ਤੋਂ ਕਸ਼ਮੀਰ ਦੇ ਜੰਮੂ ਇਲਾਕੇ ’ਚ ਲਗਾਤਾਰ ਅੱਤਵਾਦ ਦੀਆਂ ਘਟਨਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਹਰ ਹਫ਼ਤੇ ਮੁਕਾਬਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੇ ਹੀ ਇੱਕ ਮਾਮਲੇ ਵਿਚ ਕਿਸ਼ਤਵਾੜ ਇਲਾਕੇ ਵਿਚ ਬੀਤੇ ਕੱਲ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਤੋਂ ਬਾਅਦ ਹੁਣ ਫ਼ੌਜ ਤੇ ਹੋਰ ਕੇਂਦਰੀ ਸੁਰੱਖਿਆ ਬਲਾਂ ਨੇ ਚੁਸਤ ਹੁੰਦਿਆਂ ਇਸ ਜੰਗਲੀ ਇਲਾਕੇ ਨੂੰ ਘੇਰ ਲਿਆ ਹੈ। ਮੁਢਲੀਆਂ ਖ਼ਬਰਾਂ ਮੁਤਾਬਕ ਅੱਤਵਾਦੀਆਂ ਦੇ ਹਮਲੇ ਵਿਚ ਦੋ ਫ਼ੌਜੀ ਜਵਾਨ ਸ਼ਹੀਦ ਹੋਏ ਹਨ ਤੇ ਦੋ ਸਿਵਲੀਅਨ ਜਖ਼ਮੀ ਹੋਏ ਹਨ।

 

Share post:

spot_img

Popular

More like this
Related