ਹੁਸ਼ਿਆਰਪੁਰ, 11 ਅਗਸਤ: ਇਲਾਕੇ ਵਿਚ ਪੈ ਰਹੇ ਭਾਰੀ ਮੀਂਹ ਦੇ ਚੱਲਦਿਆਂ ਬਰਾਤੀਆਂ ਨਾਲ ਭਰੀ ਇੱਕ ਇਨੋਵਾ ਕਾਰ ਦੇ ਜੈਜੋ ਪਿੰਡ ਦੇ ਨਜਦੀਕੀ ਚੋਅ ’ਚ ਰੁੜਣ ਕਾਰਨ 10 ਜਣਿਆਂ ਦੇ ਡੁੱਬ ਜਾਣ ਕਾਰਨ ਮਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਪੰਜਾਬ ਤੇ ਹਿਮਾਚਲ ਦੇ ਨਜਦੀਕ ਵਾਪਰੀ ਹੈ, ਜਿੱਥੇ ਹਿਮਾਚਲ ਤੋਂ ਆਏ ਬਰਾਤੀ ਆਪਣੇ ਲੜਕੇ ਨੂੰ ਵਿਆਹੁਣ ਲਈ ਨਵਾਂ ਸ਼ਹਿਰ ਵੱਲ ਜਾ ਰਹੇ ਸਨ। ਹਾਲਾਂਕਿ ਇਸ ਘਟਨਾ ਦੌਰਾਨ ਇੱਕ ਜਣੇ ਨੂੰ ਬਚਾਅ ਲਿਆ ਗਿਆ। ਜਦੋਂਕਿ 10 ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇਨੋਵਾ ਕਾਰ ਵਿਚ ਕੁੱਲ 11 ਜਣੇ ਸਵਾਰ ਦੱਸੇ ਜਾ ਰਹੇ ਹਨ।
ਅੰਮ੍ਰਿਤਸਰ ਦੀ ਮਸ਼ਹੂਰ ਮਾਰਕੀਟ ’ਚ ਲੱਗੀ ਅੱ+ਗ, ਲੱਖਾਂ ਦਾ ਹੋਇਆ ਨੁਕਸਾਨ
ਮ੍ਰਿਤਕ ਇੱਕ ਹੀ ਪ੍ਰਵਾਰ ਨਾਲ ਸਬੰਧਤ ਹਨ, ਜਿਹੜੇ ਹਿਮਾਚਲ ਪ੍ਰਦੇਸ਼ ਦੇ ਮਹਿਤਪੁਰ ਨਾਲ ਸਬੰਧਤ ਸਨ। ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਕਾਰ ਸਵਾਰਾਂ ਨੂੰ ਬਚਾਉਣ ਦਾ ਯਤਨ ਕੀਤਾ। ਇਹ ਵੀ ਪਤਾ ਲੱਗਿਆ ਹੈ ਕਿ ਪਿੰਡ ਦੇ ਕੁੱਝ ਨੌਜਵਾਨਾਂ ਵੱਲੋਂ ਕਾਰ ਦੇ ਡਰਾਈਵਰ ਨੂੰ ਰੋਕਣ ਦੀ ਵੀ ਕੋਸ਼ਿਸ ਕੀਤੀ ਸੀ। ਉਧਰ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮ੍ਰਿਤਕ ਦੇ ਪ੍ਰਵਾਰਾਂ ਨੂੰ 4-4 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਸਥਾਨ ‘ਤੇ ਪੁੱਜੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਇਸ ਘਟਨਾ ’ਤੇ ਅਫ਼ਸੋਸ ਜਤਾਇਆ।