Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਮਿੱਤਲ ਗਰੁੱਪ ਵੱਲੋਂ ਟੁਲਿਪ ਸਟੇਡੀਅਮ ਵਿਖੇ ਅਜ਼ਾਦੀ ਦਿਹਾੜਾ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ

6 Views

MD ਰਾਜਿੰਦਰ ਮਿੱਤਲ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਲੋਕਾਂ ਨੂੰ ਅਜ਼ਾਦੀ ਦਿਹਾੜੇ ਦੀ ਦਿੱਤੀ
ਵਧਾਈ
ਬਠਿੰਡਾ, 16 ਅਗਸਤ: ਮਿੱਤਲ ਗਰੁੱਪ ਬਠਿੰਡਾ ਵੱਲੋਂ ਸਥਾਨਕ ਟੁਲਿਪ ਖੇਡ ਸਟੇਡੀਅਮ ਵਿਖੇ 78 ਵਾਂ ਅਜ਼ਾਦੀ ਦਿਹਾੜਾ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਿੱਤਲ ਗਰੁੱਪ ਆਫ਼ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਤਿੰਰਗਾ ਝੰਡਾ ਲਿਹਰਾਇਆ ਗਿਆ ਅਤੇ ਅਜ਼ਾਦੀ ਦਿਹਾੜੇ ਦੀਆਂ ਇਕੱਤਰ ਲੋਕਾਂ ਨੂੰ ਸੁੰਭ ਕਾਮਨਾਵਾਂ ਦਿੱਤੀਆਂ। ਸਮਾਗਮ ’ਚ ਗਣਪਤੀ ਇਨਕਲੇਵ ਅਤੇ ਸ਼ੀਸ਼ ਮਹਿਲ ਦੇ ਵਾਸੀਆਂ ਤੋਂ ਇਲਾਵਾ ਸਮੂਹ ਸਟਾਫ਼ ਵੱਲੋਂ ਪ੍ਰੋਗਰਾਮ ’ਚ ਵਧ ਚੜ ਕੇ ਹਿੱਸਾ ਗਿਆ। ਇਸ ਮੌਕੇ ਨਰਾਇਣਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਦੇਸ਼ ਭਗਤੀ ਨਾਲ ਸਬੰਧਤ ਕੋਰੀਓਗ੍ਰਾਫੀ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।

 

ਰਿਸਵਤ ਲੈਣ ਦੇ ਦੋਸਾਂ ਹੇਠ State Tax ਵਿਭਾਗ ਦਾ Inspector ਤੇ Clerk ਵਿਜੀਲੈਂਸ ਦੇ ਸਿਕੰਜ਼ੇ ’ਚ

ਇਸ ਮੌਕੇ ਛੋਟੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਟੁਲਿਪ ਸਟੇਡੀਅਮ ਵਿਖੇ ਹੋਏ ਸਮਾਗਮ ’ਚ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਐਮਡੀ ਰਾਜਿੰਦਰ ਮਿੱਤਲ ਨੇ ਜਿਥੇ ਇਕੱਤਰ ਲੋਕਾਂ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਬੈਂਡ ਵੱਲੋਂ ਵੀ ਆਪਣੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੌਰਾਨ ਨਰਾਇਣਾ ਸਕੂਲ ਦੇ ਵਿਦਿਆਰਥੀਆਂ ਨੇ ਦੇਸ ਭਗਤੀ ਦੇ ਗੀਤਾਂ ਦੇ ਇਕ ਵਿਸ਼ੇਸ਼ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਕੀਤੀ। ਜਿਸ ਨੂੰ ਇਕੱਤਰ ਲੋਕਾਂ ਵੱਲੋਂ ਕਾਫੀ ਸਲਾਹਿਆ ਗਿਆ। ਇਸ ਮੌਕੇ ਅਲੱਗ ਤੋਂ ਛੋਟੇ ਬੱਚਿਆਂ ਦਾ ਇਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ।

ਤਿੰਨ ਨਵੇਂ ਰਾਜ ਸੂਚਨਾ ਕਮਿਸ਼ਨਰਾਂ ਨੇ ਚੁੱਕੀ ਸਹੁੰ, ਰਾਜਭਵਨ ’ਚ ਹੋਇਆ ਸਮਾਗਮ

ਇਨ੍ਹਾਂ ਸਾਰੇ ਮੁਕਾਬਲਿਆਂ ਅਤੇ ਹੋਰ ਰੰਗਾਂ ਰੰਗ ਪ੍ਰੋਗਰਾਮ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਟੁਲਿਪ ਕਲੱਬ ਦੇ ਜਨਰਲ ਸਕੱਤਰ ਐਡਵੋਕੇਟ ਜੈਦੀਪ ਨਾਇਅਰ ਵੱਲੋਂ ਸਮਾਗਮਾ ’ਚ ਹਿੱਸਾ ਲੈਣ ਲਈ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ’ਚ ਜੀਐੱਮ ਤਰੁਣ ਬਹਿਲ, ਸੀਨੀਅਰ ਜੀਐੱਮ ਐੱਸਐੱਸ ਸੰਧੂ, ਡੀਜੀਐੱਮ ਦਾਨਿਸ਼ ਚੌਧਰੀ, ਸੁਖਵਿੰਦਰ ਸਿੰਘ ਜੱਗੀ, ਕਲੱਬ ਮੈਨੇਜਰ ਬਿਕਰਮ ਸਿੰਘ ਢਿਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

 

Related posts

ਬਠਿੰਡਾ ਸ਼ਹਿਰੀ ਸੀਟ ‘ਤੇ ਭਾਜਪਾ ਦਾ ਕਿਲਾ ਹੋਇਆ ਹੋਰ ਮਜਬੂਤ, ਰਹੀ ਪਹਿਲੇ ਨੰਬਰ ’ਤੇ

punjabusernewssite

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਜੀਰਾ ਸ਼ਰਾਬ ਫੈਕਟਰੀ ਖਿਲਾਫ਼ ਚੱਲ ਰਹੇ ਸੰਘਰਸ਼ ਦੇ ਸਮਰਥਨ ਵਿੱਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

punjabusernewssite

ਭਾਈਰੂਪਾ ਦੇ ਸੁੰਦਰੀਕਰਨ ਲਈ ਵਿਧਾਇਕ ਦੇ ਯਤਨਾਂ ਸਦਕਾ ਗ੍ਰਾਂਟ ਹੋਈ ਜਾਰੀ – ਮੱਲੂਆਣਾਂ , ਫੂਲੇਵਾਲਾ, ਮਹਿਰਾਜ

punjabusernewssite