👉ਪਾਰਟੀ: ਜਦੋਂ ਇਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ ਸਿਰ ਲਿਆ, ਤਾਂ ਹੁਣ ਚੋਰੀ ‘ਤੇ ਚੁੱਪ ਕਿਉਂ?: ਪਾਰਟੀ
👉ਭਾਜਪਾ ਅਤੇ ਆਰਐਸਐਸ ਭਗਵਾਨ ਰਾਮ ਦੇ ਨਾਂਮ ਨੂੰ ਸਿਰਫ਼ ਵੋਟਾਂ ਲਈ ਵਰਤਦੇ ਹਨ: ਸੁਪ੍ਰੀਆ ਸ਼੍ਰੀਨੇਤ
Chandigarh News:ਅਯੋਧਿਆ ਦੇ ਸ਼੍ਰੀ ਰਾਮ ਮੰਦਰ ਵਿੱਚ ਦਾਨ ਦੀ ਵੱਡੀ ਚੋਰੀ ਦੇ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਸੇਵਕ ‘ਤੇ ਹਮਲਾ ਜਾਰੀ ਰੱਖਦਿਆਂ, ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਵਿੱਚ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੇ ਹਨ, ਜਿਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ ਸਿਰ ਲਿਆ ਸੀ।ਅੱਜ ਇੱਥੇ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕਾਂਗਰਸ ਦੇ ਬੁਲਾਰੇ ਅਤੇ ਸੋਸ਼ਲ ਮੀਡੀਆ ਤੇ ਡਿਜ਼ਿਟਲ ਪਲੇਟਫਾਰਮ ਵਿਭਾਗ ਦੇ ਚੇਅਰਪਰਸਨ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਜਦੋਂ ਤੁਸੀਂ ਹਰ ਗੱਲ ਦਾ ਸਿਹਰਾ ਲੈਣ ਲਈ ਸ਼ੰਕਰਾਚਾਰਿਆਂ ਤੱਕ ਨੂੰ ਪਾਸੇ ਕਰ ਦਿੱਤਾ ਸੀ, ਤਾਂ ਹੁਣ ਤੁਸੀਂ ਚੁੱਪ ਨਹੀਂ ਰਹਿ ਸਕਦੇ ਹੋ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ।ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਇਹ ਸਿਰਫ਼ ਚੋਰੀ ਜਾਂ ਡਾਕਾ ਨਹੀਂ ਹੈ, ਸਗੋਂ ਕਰੋੜਾਂ ਹਿੰਦੂਆਂ ਦੀ ਆਸਥਾ ਅਤੇ ਭਰੋਸੇ ‘ਤੇ ਬੇਰਹਿਮ ਹਮਲਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਮੰਦਰ ਨੂੰ ਦਾਨ ਕੀਤੀ ਸੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਿਰਫ਼ 40 ਦਿਨਾਂ ਵਿੱਚ 70 ਚੋਰੀਆਂ ਹੋਈਆਂ, ਜੋ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੇ ਲੋਕ ਤਾਂ ਗਜ਼ਨਵੀ ਤੋਂ ਵੀ ਅੱਗੇ ਨਿਕਲ ਗਏ ਹਨ। ਭਾਜਪਾ ਅਤੇ ਆਰਐਸਐਸ ਨੇ ਮਹਾਪਾਪ ਕੀਤਾ ਹੈ ਅਤੇ ਇਹ ਹਿੰਦੂ ਧਰਮ ‘ਤੇ ਕਲੰਕ ਹਨ।
ਇਹ ਵੀ ਪੜ੍ਹੋ Punjab Congress ਦਾ ਕਾਟੋ-ਕਲੈਸ਼; ਚੰਨੀ ਧੜੇ ਦੀ ਅੱਜ ਨਹੀਂ ਹੋਵੇਗੀ ਭੁਪੇਸ਼ ਬਘੇਲ ਨਾਲ ਮੀਟਿੰਗ!
ਉਨ੍ਹਾਂ ਨੇ ਕਿਹਾ ਕਿ ਇਹ ਲੋਕ ਭਗਵਾਨ ਸ਼੍ਰੀ ਰਾਮ ਦੇ ਨਾਮ ਦੀ ਵਰਤੋਂ ਸਿਰਫ਼ ਵੋਟਾਂ ਹਾਸਲ ਕਰਨ ਅਤੇ ਲੋਕਾਂ ਨੂੰ ਵੰਡਣ ਲਈ ਕਰਦੇ ਹਨ।ਸੀਨੀਅਰ ਕਾਂਗਰਸੀ ਆਗੂ ਨੇ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵਿਜੈ ਵਿਸ਼ਵਾਸ ਪੰਤ ਦੀ ਨਿਯੁਕਤੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਹ ਖੁਦ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਐੱਫਆਈਆਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਪੁੱਛਿਆ ਕਿ ਕੀ ਇਨ੍ਹਾਂ ਨੂੰ ਇਸ ਤੋਂ ਵਧੀਆ ਕੋਈ ਨਹੀਂ ਮਿਲਿਆ? ਇਥੋਂ ਤੱਕ ਕਿ ਐਸਆਈਟੀ ਦੀ ਰਿਪੋਰਟ ਵੀ ਜਨਤਕ ਨਹੀਂ ਕੀਤੀ ਗਈ ਹੈ।ਉਨ੍ਹਾਂ ਨੇ ਸਵਾਲ ਕੀਤਾ ਕਿ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਬਾਂਸਲ ਅਤੇ ਉਨ੍ਹਾਂ ਦੇ ਸਾਥੀ ਅਨਿਲ ਮਿਸ਼ਰਾ ਨੂੰ ਸਿਰਫ਼ ਅਸਤੀਫ਼ਿਆਂ ਨਾਲ ਹੀ ਕਿਉਂ ਛੱਡ ਦਿੱਤਾ ਗਿਆ? ਕੀ ਸਿਰਫ਼ ਅਸਤੀਫ਼ਾ ਦੇਣਾ ਹੀ ਕਾਫ਼ੀ ਜਵਾਬ ਹੈ?ਇਸੇ ਤਰ੍ਹਾਂ, ਚੰਪਤ ਰਾਏ ਦੀ ਭੂਮਿਕਾ ‘ਤੇ ਸਵਾਲ ਉਠਾਉਂਦਿਆਂ, ਉਨ੍ਹਾਂ ਪੁੱਛਿਆ ਕਿ ਜਦੋਂ ਉੱਤਰ ਪ੍ਰਦੇਸ਼ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲ ਪਹਿਲਾਂ ਹੀ ਰਾਮ ਮੰਦਰ ਦੀ ਸੁਰੱਖਿਆ ਵਿੱਚ ਤਾਇਨਾਤ ਸਨ, ਤਾਂ ਫਿਰ ਇੱਕ ਸਾਬਕਾ ਭਾਜਪਾ ਸੰਸਦ ਮੈਂਬਰ ਦੀ ਮਲਕੀਅਤ ਵਾਲੀ ਨਿੱਜੀ ਸੁਰੱਖਿਆ ਏਜੰਸੀ ਨੂੰ ਹਰ ਮਹੀਨੇ ਇੱਕ ਕਰੋੜ ਰੁਪਏ ਦੇ ਕੇ ਰੱਖਣ ਦੀ ਕੀ ਲੋੜ ਸੀ?ਉਨ੍ਹਾਂ ਨੇ ਚੰਪਤ ਰਾਏ ਦੀ ਥਾਂ ਬਜਰੰਗ ਲਾਲ ਬਾਗੜਾ ਦੀ ਨਿਯੁਕਤੀ ‘ਤੇ ਵੀ ਟਿੱਪਣੀ ਕਰਦਿਆਂ, ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਨਾਲਕੋ ਦੇ ਚੇਅਰਮੈਨ ਦੀ ਨਿਯੁਕਤੀ ਲਈ ਸੀਵੀਸੀ ਵੱਲੋਂ ਮਨਜ਼ੂਰੀ ਨਹੀਂ ਮਿਲੀ ਸੀ। ਅਜਿਹੇ ਵਿਚ ਕਿ ਕੀ 145 ਕਰੋੜ ਭਾਰਤੀਆਂ ਵਿੱਚੋਂ ਇਸ ਤੋਂ ਵਧੀਆ ਕੋਈ ਨਹੀਂ ਮਿਲਿਆ?ਸੀਨੀਅਰ ਕਾਂਗਰਸੀ ਆਗੂ ਨੇ ਟਰੱਸਟ ਦੇ ਖਜ਼ਾਨਚੀ ਗੋਵਿੰਦ ਗਿਰੀ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਨੇ ਕਿਹਾ ਸੀ ਕਿ ਉਹ ਅਯੋਧਿਆ ਵਿੱਚ ਨਹੀਂ ਰਹਿੰਦੇ ਸਨ ਅਤੇ ਹਰ ਮਹੀਨੇ ਪੰਜ ਦਿਨਾਂ ਲਈ ਕਿਸੇ ਵਿਅਕਤੀ ਨੂੰ ਖਾਤਿਆਂ ਦੀ ਦੇਖਭਾਲ ਲਈ ਭੇਜਣਗੇ।
ਇਹ ਵੀ ਪੜ੍ਹੋ ਵੱਡੀ ਖ਼ਬਰ; ਪ੍ਰਾਪਟੀ ਡੀਲਰ ਦੇ ਘਰ ਫ਼ਿਰੌਤੀ ਲੈਣ ਪੁੱਜੇ 4 ਬਦਮਾਸ਼ ਪੁਲਿਸ ਮੁਕਾਬਲੇ ‘ਚ ਹੋਏ ਹਲਾਕ
ਉਨ੍ਹਾਂ ਨੇ ਪੁੱਛਿਆ ਕਿ ਕੀ ਇਹੀ ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਦੀ ਭਾਵਨਾ ਹੈ? ਇਨ੍ਹਾਂ ਨੂੰ ਕਰੋੜਾਂ ਹਿੰਦੂਆਂ ਦੀ ਆਸਥਾ ਦਾ ਕੋਈ ਸਤਿਕਾਰ ਨਹੀਂ ਹੈ।ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਇਸ ਟਰੱਸਟ ਦਾ ਗਠਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਅਤੇ ਇਸਦੇ ਮੈਂਬਰਾਂ ਦੀ ਚੋਣ ਵੀ ਉਨ੍ਹਾਂ ਨੇ ਹੀ ਕੀਤੀ ਸੀ। ਇਨ੍ਹਾਂ ਦੀ ਇਕੋ-ਇੱਕ ਯੋਗਤਾ ਮਾਪਦੰਡ ਇਹ ਸੀ ਕਿ ਇਹ ਆਰਐਸਐਸ ਨਾਲ ਸੰਬੰਧਿਤ ਸਨ।ਉਨ੍ਹਾਂ ਨੇ ਸਰਕਾਰ ਤੋਂ ਕਈ ਸਵਾਲਾਂ ਦੇ ਜਵਾਬ ਵੀ ਮੰਗੇ। ਉਨ੍ਹਾਂ ਨੇ ਪੁੱਛਿਆ ਕਿ ਸ਼੍ਰੀ ਰਾਮ ਮੰਦਰ ਟਰੱਸਟ ਨੂੰ ਆਰਟੀਆਈ ਕਾਨੂੰਨ ਤੋਂ ਬਾਹਰ ਕਿਉਂ ਰੱਖਿਆ ਗਿਆ ਸੀ? ਮੰਦਰ ਲਈ ਪੱਥਰ ਮੁਫ਼ਤ ਦੇਣ ਦੀ ਪੇਸ਼ਕਸ਼ ਕਿਉਂ ਠੁਕਰਾ ਦਿੱਤੀ ਗਈ ਸੀ? ਉਨ੍ਹਾਂ ਨੇਕਿਹਾ ਕਿ ਐਲ ਐਂਡ ਟੀ ਨੇ ਸਿਰਫ਼ ਇੱਕ ਰੁਪਏ ਦੀ ਪ੍ਰਤੀਕਾਤਮਕ ਰਕਮ ‘ਤੇ ਮੰਦਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਸਨੂੰ ਵੀ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਅਜਿਹਾ ਹੋਣ ਨਾਲ ਵਿੱਤੀ ਗੜਬੜੀਆਂ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।ਸੁਪ੍ਰੀਆ ਸ਼੍ਰੀਨੇਤ ਨੇ ਕਿਹਾ ਕਿ ਗੜਬੜੀਆਂ ਅਤੇ ਗਬਨ ਦਾ ਸਿਲਸਿਲਾ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਚੰਪਤ ਰਾਏ ਨੇ 2 ਕਰੋੜ ਰੁਪਏ ਦੀ ਜ਼ਮੀਨ 18 ਕਰੋੜ ਰੁਪਏ ਵਿੱਚ ਖਰੀਦੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





