spot_img
spot_img

GKU ਨੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਨਾਲ ਅਕਾਦਮਿਕ ਸਮੌਝਤਾ ਕੀਤਾ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ (ਜੀ.ਕੇ.ਯੂ.) ਨੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ (ਏ.ਆਈ.ਈ.) ਨਾਲ ਇੱਕ ਸਮੌਝਤਾ ਪੱਤਰ ਤੇ ਹਸਤਾਖਰ ਕਰਕੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ, ਵਿਦਿਆਰਥੀਆਂ ਤੇ ਅਧਿਆਪਕਾਂ ਲਈ ਵਿਸ਼ਵ ਪੱਧਰੀ ਸਿੱਖਣ ਦੇ ਮੌਕਿਆ ਦਾ ਵਿਸਤਾਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਅਜਿਹਾ ਇੱਕ ਰਸਮੀ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ, ਪ੍ਰੋ. ਵਾਈਸ ਚਾਂਸਲਰ ਕਮ-ਰਜਿਸਟਰਾਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਪੀਯੂਸ਼ ਵਰਮਾ, ਡੀਨ ਅਕਾਦਮਿਕ ਪ੍ਰੋ. (ਡਾ.) ਜਾਵੇਦ ਅਹਿਮਾਦ ਖਾਨ, ਡਾਇਰੈਕਟਰ ਦਾਖ਼ਲੇ ਡਾ. ਗੁਰਪ੍ਰੀਤ ਸਿੰਘ ਅਤੇ ਸੰਬੰਧਤ ਫੈਕਲਟੀਆਂ ਦੇ ਡੀਨ ਹਾਜ਼ਰ ਸਨ। ਏ.ਆਈ.ਈ. ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ, ਸੈਮ ਤਿਆਗੀ, ਅਕਾਦਮਿਕ ਭਾਈਵਾਲੀ ਦੀ ਡਾਇਰੈਕਟਰ ਨੀਲਿਮਾ ਸੰਗਤਾਨੀ ਅਤੇ ਏਸ਼ੀਆ ਪੈਸੀਫਿਕ ਮਾਰਕੀਟਿੰਗ ਹੈੱਡ ਅਕਸ਼ਿਤ ਤਿਆਗੀ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ ਵੱਡੀ ਖ਼ਬਰ; ਪ੍ਰਾਪਟੀ ਡੀਲਰ ਦੇ ਘਰ ਫ਼ਿਰੌਤੀ ਲੈਣ ਪੁੱਜੇ 4 ਬਦਮਾਸ਼ ਪੁਲਿਸ ਮੁਕਾਬਲੇ ‘ਚ ਹੋਏ ਹਲਾਕ

ਸਮੌਝਤੇ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਵੱਲੋਂ ਸੀ.ਈ.ਓ. ਸੈਮ ਤਿਆਗੀ ਨੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਹੀ ਪਾਈ। ਸ਼ੁਰੂਆਤੀ ਤੌਰ ਤੇ ਚਾਰ ਸਾਲਾਂ ਲਈ ਹੋਏ ਇਸ ਐੱਮ.ਓ.ਯੂ. ਦਾ ਉਦੇਸ਼ ਅੰਤਰਰਾਸ਼ਟਰੀ ਅਕਾਦਮਿਕ ਸਾਂਝ, ਹੁਨਰਾਂ ਦੀ ਮਾਨਤਾ, ਵਿਦਿਆਰਥੀਆਂ , ਫੈਕਲਟੀ ਦੀ ਭਾਗੀਦਾਰੀ, ਅਕਾਦਮਿਕ, ਪੇਸ਼ੇਵਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਇਹ ਸਮੌਝਤਾ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ, ਐਲੂਮਨੀਤੇ ਕਾਰਜਰਤ ਪੇਸ਼ੇਵਰਾਂ ਨੂੰ ਵਿਕਾਸ ਦੇ ਨਵੇਂ ਮੌਕੇ ਵੀ ਪ੍ਰਦਾਨ ਕਰੇਗਾ। ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਨੇ ਏ.ਆਈ.ਈ. ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੌਝਤਾ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਅਕਾਦਮਿਕ ਯਾਤਰਾ ਦਾ ਇੱਕ ਨਵਾਂ ਅਧਿਆਇ ਹੈ। ਉਹਨਾਂ ਕਿਹਾ ਕਿ ਇਸ ਸਾਂਝ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਣ ਅਤੇ ਅਨੁਭਵ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ, ਜਿਸ ਨਾਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਮਜ਼ਬੂਤ ਹੋਵੇਗੀ।

ਇਹ ਵੀ ਪੜ੍ਹੋ  Punjab Congress ਦਾ ਕਾਟੋ-ਕਲੈਸ਼; ਚੰਨੀ ਧੜੇ ਦੀ ਅੱਜ ਨਹੀਂ ਹੋਵੇਗੀ ਭੁਪੇਸ਼ ਬਘੇਲ ਨਾਲ ਮੀਟਿੰਗ!

ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਵੇਂ ਅਕਾਦਮਿਕ ਸੈਸ਼ਨ ਦੀ ਓਰੀਐਂਟੇਸ਼ਨ ਦੌਰਾਨ ਏ.ਆਈ.ਈ. ਦੇ ਪ੍ਰਤੀਨਿਧੀ ਨਵੇਂ ਵਿਦਿਆਰਥੀਆਂ ਨਾਲ ਸੰਵਾਦ ਕਰਨਗੇ।ਪ੍ਰੋ. ਵਾਈਸ ਚਾਂਸਲਰ ਕਮ-ਰਜਿਸਟਰਾਰ ਪ੍ਰੋ. (ਡਾ.) ਧੀਮਾਨ ਨੇ ਕਿਹਾ ਕਿ ਇਹ ਭਾਈਵਾਲੀ ਗਿਆਨ ਦੇ ਆਦਾਨ-ਪ੍ਰਦਾਨ, ਸਾਂਝੇ ਅਧਿਐਨ ਅਤੇ ਵਿਦਿਆਰਥੀਆਂ ਲਈ ਬਿਹਤਰ ਕਰੀਅਰ ਮੌਕਿਆਂ ਰਾਹੀਂ ਦੋਵਾਂ ਸੰਸਥਾਵਾਂ ਲਈ ਲਾਭਕਾਰੀ ਸਾਬਤ ਹੋਵੇਗੀ। ਉਹਨਾਂ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਜੀ.ਕੇ.ਯੂ. ਅਤੇ ਏ.ਆਈ.ਈ. ਦੋਵਾਂ ਲਈ ਇੱਕ “ ਵਿਨ-ਵਿਨ” ਭਾਈਵਾਲੀ ਸਾਬਤ ਹੋਵੇਗਾ। ਇਸ ਸਮੌਝਤੇ ਤੇ ਸਫਲਤਾਪੂਰਵਕ ਦਸਤਖ਼ਤ ਹੋਣ ਤੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਵਰਮਾ ਅਤੇ ਡੀਨ ਅਕਾਦਮਿਕ ਪ੍ਰੋ. (ਡਾ.) ਖਾਨ ਨੇ ਦੋਵਾਂ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਂਝ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਸ਼ਵ ਪੱਧਰ ਅਕਾਦਮਿਕ ਮਾਹੌਲ ਨੂੰ ਮਜ਼ਬੂਤ ਕਰੇਗੀ ਅਤੇ ਸਿੱਖਿਆ, ਖੋਜ ਅਤੇ ਪੇਸ਼ੇਵਰ ਵਿਕਾਸ ਦੇ ਨਵੇਂ ਆਯਾਮ ਖੋਲ੍ਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੋਦੀ ਸ਼੍ਰੀ ਰਾਮ ਮੰਦਰ ਦਾਨ ਚੋਰੀ ਮਾਮਲੇ ਵਿੱਚ ਜਵਾਬਦੇਹੀ ਤੋਂ ਨਹੀਂ ਬਚ ਸਕਦੇ: ਕਾਂਗਰਸ

👉ਪਾਰਟੀ: ਜਦੋਂ ਇਨ੍ਹਾਂ ਨੇ ਹਰ ਗੱਲ ਦਾ ਸਿਹਰਾ ਆਪਣੇ...

Punjab Agricultural University Ludhiana ਵਿਖੇ ਆਧਾਰ ਆਪਰੇਟਰਾਂ ਅਤੇ ਸੁਪਰਵਾਈਜ਼ਰਾਂ ਲਈ ਇੱਕ ਰੋਜ਼ਾ ਰਾਜ ਪੱਧਰੀ ਮੈਗਾ ਟ੍ਰੇਨਿੰਗ

Ludhiana News:ਯੂਆਈਡੀਏਆਈ (UIDAI) ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਪੰਜਾਬ ਐਗਰੀਕਲਚਰਲ...