ਬਠਿੰਡਾ, 17 ਅਗਸਤ:ਸਥਾਨਕ ਐੱਸ.ਐੱਸ.ਡੀ. ਗਰੁੱਪ ਆਫ ਗਰਲਜ਼ ਕਾਲ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਰਹਿਨੁਮਾਈ ਹੇਠ ਕਾਲਜ ਕੈਂਪਸ ਵਿਖੇ ‘ਆਜੋ ਸਈਓ ਝੂਟ ਲੋ ਪੀਂਘ ਹੁਲਾਰੇ ਲੈਂਦੀ’ ਥੀਮ ਅਨੁਸਾਰ ਤੀਜ ਦਾ ਤਿਓਹਾਰ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਕਿਰਨ ਗੋਇਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ।ਇਸ ਮੌਕੇ ਐਸਐਸਡੀ ਸਭਾ ਪ੍ਰਧਾਨ ਅਭੈ ਸਿੰਗਲਾ, ਸਭਾ ਸਕੱਤਰ ਅਨਿਲ ਗੁਪਤਾ, ਸਭਾ ਐਡਮਿਨ ਸਕੱਤਰ ਭੂਸ਼ਣ ਸਿੰਗਲਾ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਉਪ ਪ੍ਰਧਾਨ ਨਰਿੰਦਰ ਬਾਂਸਲ, ਜਨਰਲ ਸਕੱਤਰ ਵਿਕਾਸ ਗਰਗ, ਅਡੀਸ਼ਨਲ ਸਕੱਤਰ ਦਿਨੇਸ਼ ਪਾਲ, ਕਾਲਜ ਪ੍ਰਿੰਸੀਪਲ ਡਾ.ਨੀਰੂ ਗਰਗ ਤੇ ਬੀ.ਐਡ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮਨਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਿਰ ਰਹੇ।
ਬੁੱਕ ਸ਼ਾਪ ’ਤੇ ਗੋਲੀ ਚਲਾਉਣ ਵਾਲੇ ‘ਮੁਲਜ਼ਮ’ ਦਿਹਾਤੀ ਪੁਲਿਸ ਵੱਲੋਂ ਕਾਬੂ
ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵਾ ਪਾ ਕੇ ਨੱਚ ਟੱਪ ਕੇ, ਚੂੜੀਆਂ ਚੜ੍ਹਾ ਕੇ ਅਤੇ ਮਹਿੰਦੀ ਲਗਾ ਕੇ ਬੜੇ ਉਤਸ਼ਾਹ ਨਾਲ ਤੀਜ ਦਾ ਤਿਓਹਾਰ ਮਨਾਇਆ। ਇਸ ਸਮਾਗਮ ਵਿਚ ਕਈ ਮੁਕਾਬਲੇ ਕਰਵਾਏ ਗਏ। ਆਫ ਸਟੇਜ ਮੁਕਾਬਲਿਆਂ ਵਿੱਚ ਮਹਿੰਦੀ ਲਗਾਉਣਾ, ਸਿਰ ਗੁੰਦਣਾ, ਰੱਖੜੀ ਬਣਾਉਣਾ ਅਤੇ ਸੇਵੀਆਂ ਵੱਟਣ ਦੇ ਮੁਕਾਬਲੇ ਕਰਵਾਏ ਗਏ । ਆਨ ਸਟੇਜ ਮੁਕਾਬਲਿਆਂ ਵਿੱਚ ਗਰੁੱਪ ਡਾਂਸ, ਲੰਮੀ ਹੇਕ ਵਾਲੇ ਗੀਤ ਅਤੇ ਮਿਸ ਤੀਜ ਦੇ ਮੁਕਾਬਲੇ ਕਰਵਾਏ ਗਏ ।
ਈਸ਼ਰ ਸਿੰਘ ਮੁੜ ਬਣੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ,ਜੋਨੀ ਸਿੰਗਲਾ ਬਣੇ ਸਟੇਟ ਕਮੇਟੀ ਮੈਂਬਰ
ਇਹਨਾਂ ਮੁਕਾਬਲਿਆਂ ਵਿੱਚ ਮੈਡਮ ਸੁਸ਼ਮਾ ਗਰਗ, ਮੈਡਮ ਸ਼ਾਹੀਨਾ ਅਤੇ ਮੈਡਮ ਈਸ਼ਾਨੀ ਗੋਇਲ ਨੇ ਬਤੌਰ ਜੱਜ ਪ੍ਰਤੀਯੋਗੀਆਂ ਦੀ ਪੰਜਾਬੀ ਸਭਿਆਚਾਰ ਪ੍ਰਤੀ ਸਮਝ ਨੂੰ ਪਰਖਿਆ।੍ਹ ਐਸ.ਐਸ. ਡੀ. ਗਰਲਜ਼ ਕਾਲਜ ਦੀ ਜਸ਼ਨਜੋਤ ਮਿਸ ਤੀਜ , ਸ਼ਾਇਨਾ ਮਿਸ ਪੰਜਾਬਣ ਅਤੇ ਅਰਪਿਤਾ ਕੌਰ ਮਿਸ ਮਜਾਜਣ ਚੁਣੀਆਂ ਗਈਆਂ। ਮੰਚ ਦਾ ਸੰਚਾਲਨ ਡਾ. ਸਿਮਰਜੀਤ ਕੌਰ, ਡਾ. ਏਕਤਾ ਗਰਗ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਵੱਲੋਂ ਕੀਤਾ ਗਿਆ। ਅਖੀਰ ਵਿੱਚ ਸਮੂਹ ਵਿਦਿਆਰਥਣਾਂ ਨੇ ਨੱਚਦੇ ਕੁੱਦਦੇ ਅਤੇ ਖੁਸ਼ੀ ਮਨਾਉਂਦੇ ਹੋਏ ਤੀਜ ਦੇ ਤਿਉਹਾਰ ਨੂੰ ਸਿਖਰਾਂ ਤੇ ਪਹੁੰਚਾਇਆ।