ਬਠਿੰਡਾ, 18 ਅਗਸਤ: ਸ਼ਹਿਰ ਦੇ ਵਿਚ ਲੁਟੇਰਿਆਂ ਦੇ ਵਧਦੇ ਖੌਫ਼ ਦੌਰਾਨ ਅੱਜ ਐਤਵਾਰ ਨੂੰ ਦਿਨ ਦਿਹਾੜੇ ਇੱਕ ਆਟੋ ਚਾਲਕ ਤੋਂ ਤੇਜਧਾਰ ਹਥਿਆਰ ਦੀ ਨੌਕ ’ਤੇ ਹਜ਼ਾਰਾਂ ਰੁਪਏ ਦੀ ਨਗਦੀ ਤੇ ਮੋਬਾਇਲ ਫ਼ੋਨ ਖੋਹ ਕੇ ਭੱਜੇ ਚਾਰ ਲੁਟੇਰਿਆਂ ਨੂੰ ਪੁਲਿਸ ਨੇ ਜਨਤਾ ਦੇ ਸਹਿਯੋਗ ਨਾਲ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਨੇ ਦਸਿਆ ਕਿ ਥਾਣਾ ਸਿਵਲ ਲਾਈਨਜ ਬਠਿੰਡਾ ਨੂੰ 112 ਤੋਂ ਇੱਕ ਕਾਲ ਆਈ ਸੀ, ਜਿਸ ਵਿਚ ਮੁੱਦਈ ਨੇ ਦੱਸਿਆਂ ਕਿ ਉਹ ਰੇਲਵੇ ਸਟੇਸ਼ਨ ’ਤੇ ਆਪਣਾ ਆਟੋ ਚਲਾਉਦਾ ਹੈ।
ਮੁੱਖ ਮੰਤਰੀ ਵੱਲੋਂ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਦਾ ਨਕਦ ਇਨਾਮਾਂ ਨਾਲ ਸਨਮਾਨ
ਅੱਜ ਸਵੇਰੇ 4 ਵਿਅਕਤੀਆਂ ਨੇ 100 ਰੁਪਏ ਵਿੱਚ ਉਸਦਾ ਆਟੋ ਧੋਬੀਆਂਣਾ ਲਈ ਬੁੱਕ ਕਰਵਾਇਆ। ਜਦੋ ਆਟੋ ਫੇਸ-3 ਕੋਲ ਪੁੱਜਾ ਤਾਂ ਆਟੋ ਵਿਚ ਇੰਨ੍ਹਾਂ ਨੌਜਵਾਨਾਂ ਨੇ ਆਟੋ ਚਾਲਕ ਦੀ ਗਰਦਨ ’ਤੇ ਚਾਕੂ ਦੀ ਨੋਕ ਉਪਰ ਆਟੋ ਖੋਹ ਲਿਆ ਅਤੇ ਉਹ ਆਟੋ ਨੂੰ ਆਰਮੀ ਸਟੇਸ਼ਨ ਦੇ ਰੈਣਾ ਗੇਟ ਵਾਲੇ ਪਾਸੇ ਭਜਾ ਕੇ ਲੈ ਗਏ। ਇਸ ਦੌਰਾਨ ਉਸਦਾ ਮੋਬਾਇਲ ਫ਼ੋਨ ਤੇ 15000 ਰੁਪਏ ਆਟੋ ਵਿਚ ਹੀ ਰਹਿ ਗਏ। ਆਟੋ ਚਾਲਕ ਵੱਲੋਂ ਰੋਲਾ ਪਾਉਣ ’ਤੇ ਲੋਕ ਵੀ ਇਕੱਠੇ ਹੋ ਗਏ ਤੇ ਆਟੋ ਲੈ ਕੇ ਭਂੱਜ ਰਹੇ ਲੁਟੇਰਿਆਂ ਨੂੰ ਘੇਰ ਲਿਆ। ਇਸ ਦੌਰਾਨ ਇਕ ਨੂੰ ਮੌਕੇ ’ਤੇ ਹੀ ਕਾਬੁੂ ਕਰ ਲਿਆ ਜਦ ਕਿ ਬਾਕੀ ਤਿੰਨ ਨੂੰ ਲੋਕਾਂ ਦੇ ਸਹਿਯੋਗ ਨਾਲ ਪੀਸੀਆਰ ਟੀਮਾਂ ਨੇ ਕਾਬੂ ਕਰ ਲਿਆ।
ਮਾਨਸਾ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦਾ ਗੋ+ਲੀਆਂ ਮਾਰ ਕੇ ਕੀਤਾ ਕਤਲ
ਇੰਨ੍ਹਾਂ ਦੀ ਪਹਿਚਾਣ ਰੋਹਨ ਵਾਸੀ ਨੇਹੀਆਵਾਲਾ,ਮੰਨੂ ਕੁਮਾਰ ਵਾਸੀ ਬੇਅੰਤ ਸਿੰਘ ਨਗਰ ਬਠਿੰਡਾ, ਵਿਕਾਸ ਵਾਸੀ ਧੋਬੀਆਣਾ, ਮੁਹੰਮਦ ਇਰਫਾਨ ਵਾਸੀ ਮਲੇਰਕੋਟਲਾ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਇੱਨ੍ਹਾਂ ਖਿਲਾਫ ਮੁੱਕਦਮਾ ਨੰਬਰ 119 ਅ/ਧ 309(4) ਬੀ.ਐੱਨ.ਐੱਸ ਥਾਣਾ ਸਿਵਲ ਲਾਈਨਜ ਬਠਿੰਡਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਬੀਤੇ ਕੱਲ ਵੀ ਇੱਕ ਔਰਤ ਦਾ ਪਰਸ ਖੋਹ ਕੇ ਭੱਜੇ ਦੋ ਲੁਟੇਰਿਆਂ ਨੂੰ ਆਮ ਲੋਕਾਂ ਨੇ ਹੀ ਅਮਰੀਕ ਸਿੰਘ ਰੋਡ ’ਤੇ ਕਾਬੂ ਕਰ ਲਿਆ ਸੀ। ਜਿਸਤੋਂ ਬਾਅਦ ੳਨ੍ਹਾਂ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।
Share the post "ਨਗਦੀ ਤੇ ਮੋਬਾਇਲ ਖੋਹ ਕੇ ਭੱਜੇ ਲੁਟੇਰੇ ਜਨਤਾ ਦੇ ਸਹਿਯੋਗ ਨਾਲ ਪੁਲਿਸ ਨੇ ਕੀਤੇ ਕਾਬੂ"