ਪਤਨੀ ਨੇ ਮੰਗਿਆ ਤਲਾਕ, ਪਤੀ ਨੇ ਫ਼ਾਹਾ ਲੈ ਕੇ ਦਿੱਤੀ ਜਾ.ਨ

Date:

spot_img

ਖੰਨਾ, 21 ਅਗਸਤ: ਤਿੰਨ ਸਾਲ ਪਹਿਲਾਂ ਵਿਆਹੇ ਇੱਕ ਪਤੀ-ਪਤਨੀ ਜੋੜੇ ਵਿਚਕਾਰ ਚੱਲ ਰਹੇ ਘਰੇਲੂ ਕਲੈਸ਼ ਕਾਰਨ ਦੋ ਘਰ ਤਬਾਹ ਹੋ ਗਏ। ਪਤਨੀ ਵੱਲੋਂ ਲਗਾਤਾਰ ਤਲਾਕ ਤੇ ਖਰਚੇ ਲਈ ਪਾਏ ਜਾ ਰਹੇ ਦਬਾਅ ਤੋਂ ਤੰਗ ਆ ਕੇ ਬੀਤੀ ਰਾਤ ਸਥਾਨਕ ਸ਼ਹਿਰ ਵਿਚ ਰਹਿਣ ਵਾਲੇ ਇੱਕ 24 ਸਾਲਾਂ ਨੌਜਵਾਨ ਨੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਹਿਚਾਣ ਲੱਕੀ ਸਿੰਘ ਪੁੱਤਰ ਮਹਾਂਵੀਰ ਸਿੰਘ ਦੇ ਤੌਰ ‘ਤੇ ਹੋਈ ਹੈ। ਉਸਦੀ ਲਾਸ਼ ਕੋਲੋਂ ਇੱਕ ਖ਼ੁਦਕਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸਦੇ ਆਧਾਰ ’ਤੇ ਖੰਨਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਪੂਜਾ ਅਤੇ ਉਸਦੇ ਭਰਾ ਅਮਰ ਵਿਰੁਧ ਪਰਚਾ ਦਰਜ਼ ਕਰ ਲਿਆ ਹੈ।

ਬਠਿੰਡਾ ’ਚ ਸਰਵਿਸ ਸੈਂਟਰ ਦੀ ਲੁੱਟ ਕਰਨ ਵਾਲੇ ‘ਲੁਟੇਰੇ’ ਪੁਲਿਸ ਵੱਲੋਂ ਕਾਬੂ

ਮ੍ਰਿਤਕ ਲੱਕੀ ਟੈਕਸੀ ਚਲਾ ਕੇ ਆਪਣੇ ਪ੍ਰਵਾਰ ਦਾ ਗੁਜ਼ਾਰਾ ਕਰਦਾ ਸੀ। ਸੂਚਨਾ ਮੁਤਾਬਕ ਲੱਕੀ ਖੰਨਾ ਵਿਚ ਹੀ ਪੂਜਾ ਨਾਂ ਦੀ ਲੜਕੀ ਨਾਲ ਵਿਆਹਿਆ ਸੀ ਤੇ ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਹੀ ਪਤੀ-ਪਤਨੀ ਵਿਚਕਾਰ ਆਪਸੀ ਅਣਬਣ ਹੋ ਗਈ। ਇਸ ਜੋੜੇ ਦੇ ਇੱਕ ਸਵਾ ਸਾਲ ਦਾ ਬੱਚਾ ਵੀ ਦਸਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪਰਚਾ ਦਰਜ਼ ਕਰਨ ਤੋਂ ਬਾਅਦ ਮੁਲਜਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Bathinda ਵਿੱਚ ਤੀਜੀ ਵਾਰ ਸਜੇਗਾ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਅਦਭੁਤ ਦਰਬਾਰ, 18 ਜੂਨ ਤੋਂ 24 ਜੂਨ ਤੱਕ

ਇੰਟਰਨੈਸ਼ਨਲ ਕਥਾ ਵਾਚਕ ਪੰ. ਪ੍ਰਦੀਪ ਮਿਸ਼ਰਾ ਜੀ ਕਰਨਗੇ ਸ਼੍ਰੀ...

ਲੋਕ ਸੰਪਰਕ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਅਤੇ ਨਿਰਜਲਾ ਇਕਾਦਸ਼ੀ ਨੂੰ ਸਮਰਪਿਤ ਛਬੀਲ

👉ਛੋਲਿਆਂ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ Chandigarh News:ਸ਼ਹੀਦਾਂ ਦੇ...