ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਪ੍ਰਵਾਰ ਦਾ ਇਕਲੌਤਾ ਕਮਾਓ ਪੁੱਤ

Date:

spot_img

ਫ਼ਰੀਦਕੋਟ, 22 ਅਗਸਤ: ਨਸ਼ਿਆਂ ਦੇ ਵਧ ਰਹੇ ਪ੍ਰਕੋਪ ਦੌਰਾਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਡੱਲੇਵਾਲ ਦਾ ਇੱਕ ਨੌਜਵਾਨ ਬੀਤੀ ਰਾਤ ਨਸ਼ੇ ਦਾ ਟੀਕਾ ਲਗਾਉਂਦਾ ਹੋਇਆ ਮੌਤ ਦੇ ਮੂੰਹ ਵਿਚ ਜਾ ਪਿਆ। ਮ੍ਰਿਤਕ ਦੀ ਪਹਿਚਾਣ ਪ੍ਰਿਤਪਾਲ ਸਿੰਘ (30 ਸਾਲ) ਪੁੱਤਰ ਸਾਹਬ ਸਿੰਘ ਦੇ ਤੌਰ ‘ਤੇ ਹੋਈ ਹੈ। ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਪ੍ਰਿਤਪਾਲ ਦੇ ਪ੍ਰਵਾਰਕ ਮੈਂਬਰਾਂ ਮੁਤਾਬਕ ਉਹ ਇੱਕ ਪੈਟਰੋਲ ਪੰਪ ’ਤੇ ਲੱਗਿਆ ਹੋਇਆ ਸੀ

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਰੋਮੀ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਲਿਆਂਦਾ ਵਾਪਸ

ਬੀਤੀ ਸ਼ਾਮ ਜਦ ਘਰ ਆਇਆ ਤਾਂ ਪਿੰਡ ਦੇ ਹੀ ਦੋ ਨੌਜਵਾਨ ਉਸਦੇ ਘਰ ਆਏ ਤੇ ਨਸ਼ੇ ਦਾ ਟੀਕਾ ਦੇ ਗਏ, ਜੋ ਲਗਾਉਣ ਸਮੇਂ ਹੀ ਉਸਦੀ ਮੌਤ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਦੋਸ਼ ਲਗਾਇਆ ਕਿ ਨਸ਼ਾ ਤਸਕਰਾਂ ਨਾਲ ਸਖ਼ਤੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਨਿੱਤ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਵਾਰ ਵੱਲੋਂ ਕੁੱਝ ਨੌਜਵਾਨਾਂ ਉਪਰ ਨਸ਼ਾ ਦੇਣ ਦੇ ਦੋਸ਼ ਲਗਾਏ ਗਏ ਹਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

Ferozepur ਵਿੱਚ 5.7 ਕਿੱਲੋ ਹੈਰੋਇਨ ,1.33 ਲੱਖ ਨਸ਼ੀਲੀਆਂ ਗੋਲੀਆਂ, 39 ਜ਼ਿੰਦਾ ਕਾਰਤੂਸਾਂ ਨਾਲ ਤਿੰਨ ਵਿਅਕਤੀ ਕਾਬੂ

👉ਸਾਰੇ ਨੈਟਵਰਕ ਦਾ ਪਰਦਾਫ਼ਾਸ਼ ਕਰਨ, ਵਿੱਤੀ ਲੈਣ-ਦੇਣ ਅਤੇ ਹੋਰ...

Gulab Chand Kataria ਨੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ

Punjab News: ਪੰਜਵੇਂ ਸਿੱਖ ਗੁਰੂ, ਸ਼੍ਰੀ ਗੁਰੂ ਅਰਜੁਨ ਦੇਵ...

ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) 2026 ਸਬੰਧੀ ਬੂਥ ਲੈਵਲ ਏਜੰਟਾਂ ਨੂੰ ਦਿੱਤੀ ਗਈ ਸਿਖਲਾਈ

👉ਸਿਆਸੀ ਪਾਰਟੀਆਂ ਦੀ ਐੱਸ.ਆਈ.ਆਰ. ਵਿੱਚ ਮੁਕੰਮਲ ਭਾਗੀਦਾਰੀ ਯਕੀਨੀ ਬਣਾਉਣ...

Bathinda ਵਿੱਚ ਤੀਜੀ ਵਾਰ ਸਜੇਗਾ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਅਦਭੁਤ ਦਰਬਾਰ, 18 ਜੂਨ ਤੋਂ 24 ਜੂਨ ਤੱਕ

ਇੰਟਰਨੈਸ਼ਨਲ ਕਥਾ ਵਾਚਕ ਪੰ. ਪ੍ਰਦੀਪ ਮਿਸ਼ਰਾ ਜੀ ਕਰਨਗੇ ਸ਼੍ਰੀ...