ਤੇਜ਼ ਰਫ਼ਤਾਰ ਟਰਾਲਾ ਚਾਲਕ ਨੇ ਦਰੜੇ ਪਤੀ-ਪਤਨੀ, ਪਤਨੀ ਦੀ ਹੋਈ ਮੌਕੇ ’ਤੇ ਮੌ+ਤ

0
73

ਦੋਨੋਂ ਮੀਆਂ-ਬੀਵੀ ਸਨ ਹੈਡੀਕੇਪਡ, ਫ਼ੋਟੋ ਸਟੇਟ ਦੀ ਦੁਕਾਨ ਚਲਾ ਕਰਦੇ ਸਨ ਗੁਜ਼ਾਰਾ
ਜਗਰਾਓ, 22 ਅਗਸਤ: ਵੀਰਵਾਰ ਸਵੇਰ ਇੱਥੇ ਬੱਸ ਸਟੈਂਡ ਨਜਦੀਕ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਤੇਜ਼ ਰਫ਼ਤਾਰ ਟਰਾਲਾ ਚਾਲਕ ਵੱਲੋਂ ਐਕਟਿਵਾ ’ਤੇ ਜਾ ਰਹੇ ਪਤੀ-ਪਤਨੀ ਉਪਰ ਟਰਾਲਾ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਰਦਨਾਕ ਹਾਦਸੇ ਵਿਚ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਵੱਡੀ ਕਿਸਮਤ ਨੂੰ ਪਤੀ ਥੋੜੇ ਪਾਸੇ ਡਿੱਗਣ ਕਾਰਨ ਬਚ ਗਿਆ। ਹਾਲਾਂਕਿ ਉਸਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਹ ਘਟਨਾ ਕੱਚਾ ਮਲਿਕਪੁਰ ਰੋਡ ’ਤੇ ਵਾਪਰੀ ਹੈ। ਘਟਨਾ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾ.ਨ, ਪ੍ਰਵਾਰ ਦਾ ਇਕਲੌਤਾ ਕਮਾਓ ਪੁੱਤ

ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਇੰਚਾਰਜ਼ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਦਸਿਆ ਕਿ ਮ੍ਰਿਤਕ ਕੁਲਜਿੰਦਰ ਕੌਰ ਤੇ ਉਸਦਾ ਪਤੀ ਹਰਵਿੰਦਰ ਸਿੰਘ ਦੋਨੋਂ ਹੀ ਹੈਡੀਕੈਪਡ ਹਨ ਤੇ ਨਜਦੀਕੀ ਪਿੰਡ ਜੁਨੈਦਪੁਰ ਦੇ ਰਹਿਣ ਵਾਲੇ ਹਨ। ਇੰਨ੍ਹਾਂ ਨੇ ਆਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਜਗਰਾਓ ਬੱਸ ਸਟੈਂਡ ਦੇ ਨਜਦੀਕ ਫ਼ੋਟੋ ਸਟੇਟ ਦੀ ਦੁਕਾਨ ਚਲਾਈ ਹੋਈ ਸੀ। ਏਐਸਆਈ ਸੁਖਵਿੰਦਰ ਸਿੰਘ ਨੇ ਦਸਿਆ ਕਿ ਟਰਾਲਾ ਚਾਲਕ ਹੈਪੀ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ ਹੈ।

 

LEAVE A REPLY

Please enter your comment!
Please enter your name here